ਟਰੈਕਟਰ ਦੀ ਟੱਕਰ ਲੱਗਣ ਨਾਲ ਇੱਕ ਜ਼ਖ਼ਮੀ, ਕੇਸ ਦਰਜ
ਟਰੈਕਟਰ ਦੀ ਟੱਕਰ ਲੱਗਣ ਕਾਰਣ ਇਕ ਜਖਮੀ, ਕੇਸ ਦਰਜ
Publish Date: Wed, 11 Feb 2026 05:34 PM (IST)
Updated Date: Wed, 11 Feb 2026 05:35 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਥਾਣਾ ਮਹਿਲ ਕਲਾਂ ਦੀ ਪੁਲਿਸ ਨੇ ਟਰੈਕਟਰ ਦੀ ਟੱਕਰ ਲੱਗਣ ਕਾਰਨ ਇੱਕ ਵਿਅਕਤੀ ਦੇ ਜ਼ਖ਼ਮੀ ਹੋਣ ਦੇ ਮਾਮਲੇ ’ਚ ਕੇਸ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ 6 ਜੂਨ 2025 ਨੂੰ ਇੱਕ ਡਾਕਟਰੀ ਰੁੱਕਾ ਮੌਸੂਲ ਹੋਇਆ ਸੀ, ਜਿਸ ’ਚ ਪੀੜਤ ਗੁਰਮੀਤ ਸਿੰਘ ਪੁੱਤਰ ਪਾਲ ਸਿੰਘ ਵਾਸੀ ਸਹਿਜੜਾ ਨੇ ਕਿਹਾ ਕਿ ਬੇਅੰਤ ਸਿੰਘ ਨੇ ਉਸ ’ਚ ਜਾਣਬੁੱਝ ਕੇ ਟਰੈਕਟਰ ਮਾਰ ਕੇ ਸੱਟਾਂ ਮਾਰੀਆਂ ਹਨ, ਜਿਸ ਕਾਰਨ ਬੇਅੰਤ ਸਿੰਘ ਪੁੱਤਰ ਤੇਜਾ ਸਿੰਘ ਵਾਸੀ ਸਹਿਜੜਾ ਖ਼ਿਲਾਫ਼ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ।