ਰਮੇਸ ਕੁਮਾਰ ਦੀ ਪਹਿਲੀ ਬਰਸੀ ’ਤੇ ਪੁੱਤਰਾਂ ਨੇ ਪਾਈ ਨਵੀਂ ਪਿਰਤ
ਰਮੇਸ ਕੁਮਾਰ ਦੀ ਪਹਿਲੀ ਬਰਸੀ ’ਤੇ ਪੁੱਤਰਾਂ ਨੇ ਪਾਈ ਨਵੀਂ ਪਿਰਤ
Publish Date: Wed, 18 Mar 2026 05:58 PM (IST)
Updated Date: Wed, 18 Mar 2026 06:01 PM (IST)

- ਨੇਚਰਲਵਰ ਟੀਮ ਨਾਲ ਵੰਡੇ ਆਲ੍ਹਣੇ ਤੇ ਬੂਟੇ ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ ਬਰਨਾਲਾ : ਧਨੌਲਾ ਰੋਡ ’ਤੇ ਬਣੀ ਆਲੀਸ਼ਾਨ ਹਰ ਸਹੂਲਤ ’ਚ ਨਵੀਂ ਆਧੁਨਿਕ ਤਕਨੀਕ ਨਾਲ ਤਿਆਰ ਹੋਈ ਬਹੁਪੱਖੀ ਕਾਲੋਨੀ ਵਰਿੰਦਾ ਇਨਕਲੇਵ ਵਿਖੇ ਕਾਲੋਨੀ ਦੇ ਮਾਲਕ ਸੁਮਿੱਤ ਗੋਇਲ ਤੇ ਜੋਸ਼ੀ ਗੋਇਲ ਦੋਵੇਂ ਭਰਾਵਾਂ ਨੇ ਆਪਣੇ ਪਿਤਾ ਰਮੇਸ਼ ਕੁਮਾਰ ਦੀ ਯਾਦ ’ਚ ਪਹਿਲੀ ਬਰਸੀ ਬੜੀ ਸ਼ਰਧਾ ਨਾਲ ਮਨਾਈ। ਪਿਤਾ ਦੀ ਯਾਦ ’ਚ ਜਿੱਥੇ ਉਨ੍ਹਾਂ ਵੱਲੋਂ ਇੱਕ ਧਾਰਮਿਕ ਸਮਾਗਮ ਕਰਦਿਆਂ ਸੁੰਦਰਕਾਂਡ ਦੇ ਪਾਠ ਕਰਵਾਏ ਗਏ, ਉੱਥੇ ਹੀ ਡਾ. ਸੂਰੀਆਕਾਂਤ ਸ਼ਾਸਤਰੀ ਵੱਲੋਂ ਭਜਨ ਗੁਣਗਾਣ ਕਰਦਿਆਂ ਸੰਗਤ ਨੂੰ ਮੰਤਰਮੁੰਗਦ ਕੀਤਾ ਗਿਆ। ਇਸ ਧਾਰਮਿਕ ਸਮਾਗਮ ਕਾਰਨ ਗੁਰੂਕਾ ਵਿਸ਼ਾਲ ਕਈ ਪਕਵਾਨ ਵਾਲਾ ਲੰਗਰ ਵਰਤਾਇਆ ਗਿਆ। ਭਜਨ ਗਾਇਕ ਡਾ. ਸੂਰੀਆਕਾਂਤ ਸ਼ਾਸਤਰੀ ਨੇ ਜਿੱਥੇ ਰਮੇਸ਼ ਕੁਮਾਰ ਨਮਿੱਤ ਉਨ੍ਹਾਂ ਦੇ ਜੀਵਨ ’ਤੇ ਚਾਨਣਾ ਪਾਉਂਦਿਆਂ ਉਨ੍ਹਾਂ ਨੂੰ ਯਾਦ ਕੀਤਾ, ਉੱਥੇ ਹੀ ਜੋਸ਼ੀ ਭਰਾਵਾਂ ਦੇ ਪਿਤਾ ਨਮਿੱਤ ਸਤਿਕਾਰ, ਸੇਵਾ ਭਾਵਨਾ ਦਾ ਜ਼ਿਕਰ ਕਰਦਿਆਂ ਧਾਰਮਿਕ ਸ਼ਬਦਾਂ ਰਾਹੀਂ ਘੰਟਿਆਂਬੱਧੀ ਹਾਜ਼ਰੀ ਲਗਵਾਈ। ਪਿਤਾ ਦੀ ਯਾਦ ’ਚ ਪੁੱਤਰਾਂ ਨੇ ਪਾਈ ਨਵੀਂ ਪਿਰਤ : ਸੁਮਿੱਤ ਗੋਇਲ ਤੇ ਜੋਸ਼ੀ ਗੋਇਲ ਭਰਾਵਾਂ ਦੀ ਜੋੜੀ ਨੇ ਆਪਣੇ ਪਿਤਾ ਦੀ ਯਾਦ ’ਚ ਧਾਰਮਿਕ ਸਮਾਗਮ ਤੇ ਲੰਗਰ ਦੇ ਸੁਚੱਜੇ ਪ੍ਰਬੰਧ ਤੋਂ ਇਲਾਵਾ ਇੱਕ ਨਵੀਂ ਪਿਰਤ ਪਾਈ। ਜਿਸ ਦੀ ਸ਼ਹਿਰ ਵਾਸੀਆਂ ਨੇ ਵੀ ਖੂਬ ਪ੍ਰਸ਼ੰਸਾ ਕੀਤੀ। ਉਨ੍ਹਾਂ ਆਪਣੇ ਪਿਤਾ ਦੀ ਯਾਦ ’ਚ ਰਮੇਸ਼ ਕੁਮਾਰ ਫਾਊਂਡੇਸ਼ਨ ਦਾ ਨਿਰਮਾਣ ਕਰਦਿਆਂ ਨੇਚਰਲਵਰ ਟੀਮ ਦੇ ਸਹਿਯੋਗ ਨਾਲ 500 ਤੋਂ ਵੱਧ ਪੰਛਿਆਂ ਦੇ ਲੱਕੜ ਵਾਲੇ ਆਲ੍ਹਣੇ ਬਣਵਾ ਉਨ੍ਹਾਂ ਨੂੰ ਰੰਗ ਕਰ ਕੇ ਸੁੰਦਰ ਦਿੱਖ ਬਣਾ ਪਿਤਾ ਦੀ ਬਰਸੀ ’ਤੇ ਨਤਮਸਤਕ ਹੋਣ ਲਈ ਆਈ ਸੰਗਤ ਨੂੰ ਵੰਡੇ। ਇੰਨਾ ਹੀ ਨਹੀਂ ਉਨ੍ਹਾਂ ਵੱਲੋਂ 1500 ਤੋਂ ਵੱਧ ਫਲ ਤੇ ਫੁੱਲਾਂ ਵਾਲੇ ਬੂਟੇ ਤੇ ਸਜਾਵਟੀ ਗਮਲੇ ਵੀ ਸੰਗਤ ਨੂੰ ਵੰਡੇ ਗਏ। ਇਸ ਤੋਂ ਇਲਾਵਾ ਨੇਚਰਵੇ ਟੀਮ ਨੂੰ ਹਰਿਆ-ਭਰਿਆ ਵਾਤਾਵਰਣ ਨੂੰ ਜਿਊਂਦਾ ਰੱਖਣ ਲਈ ਬੂਟਿਆਂ ਨੂੰ ਪਾਣੀ ਦੇਣ ਦਾ ਸਾਧਨ ਮੁਹੱਈਆ ਕਰਵਾਉਂਦਿਆਂ ਪਾਣੀ ਵਾਲੀ ਟੈਂਕੀ ਵੀ ਆਪਣੇ ਪਿਤਾ ਰਮੇਸ਼ ਕੁਮਾਰ ਦੀ ਯਾਦ ’ਚ ਦਾਨ ਕੀਤੀ ਗਈ। ਇਸ ਸਾਰੇ ਕਾਰਜ ’ਚ ਨੇਚਰਵੇ ਦੀ ਟੀਮ ਦੇ ਪ੍ਰਧਾਨ ਸਟੇਟ ਐਵਾਰਡੀ ਸਕੁਲ ਕੌਸ਼ਲ, ਸੰਜੀਵ ਸ਼ਰਮਾ, ਜੁਨਿੰਦਰ ਜੋਸੀ, ਸਤੀਸ ਕੁਮਾਰ, ਰਿੰਕੂ ਗੋਇਲ, ਰਜੇਸ਼ ਭੂਟਾਨੀ, ਲੁਕੇਸ਼ ਗਰਗ, ਸੁਨੇਹਸ ਗੁਪਤਾ, ਵਿਸ਼ਨੂੰ ਗੋਇਲ, ਰੋਹਿਤ ਗੋਇਲ, ਸੁਧੀਰ ਕੁਮਾਰ, ਸੁਮਿੱਤ ਬਾਂਸਲ, ਸੰਦੀਪ ਮਲਿਕ ਆਦਿ ਨੇ ਸੇਵਾ ਨਿਭਾਈ।