ਮੂਰਤੀ ਸਥਾਪਨਾ ਦੀ ਪ੍ਰਾਣ ਪ੍ਰਤਿਸ਼ਠਾ ਸਬੰਧੀ ਸੱਤ ਰੋਜ਼ਾ ਧਾਰਮਿਕ ਸਮਾਗਮ ਸ਼ਰਧਾਪੂਰਵਕ ਸੰਪੰਨ
ਮੂਰਤੀ ਸਥਾਪਨਾ ਦੀ ਪ੍ਰਾਣ ਪ੍ਰਤਿਸ਼ਠਾ ਦੇ ਸੰਬੰਧ ’ਚ ਸੱਤ ਰੋਜ਼ਾ ਧਾਰਮਿਕ ਸਮਾਗਮ ਸ਼ਰਧਾ ਪੂਰਵਕ ਸੰਪੰਨ
Publish Date: Wed, 11 Mar 2026 05:09 PM (IST)
Updated Date: Wed, 11 Mar 2026 05:12 PM (IST)
ਤਪਾ ਮੰਡੀ : ਡੇਰਾ ਬਾਬਾ ਨਿੱਕੂ ਰਾਮ ਦਾਸ ਦਰਾਜ ਦਰਾਕਾ ਵਿਖੇ ਡੇਰਾ ਸੰਚਾਲਕ ਸੰਤ ਬਾਬਾ ਰਾਜ ਮੁਨੀ ਦੀ ਦੇਖ-ਰੇਖ ਹੇਠ ਮੂਰਤੀ ਸਥਾਪਨਾ ਦੀ ਪ੍ਰਾਣ ਪ੍ਰਤਿਸ਼ਠਾ ਸਬੰਧੀ ਸੱਤ ਰੋਜ਼ਾ ਧਾਰਮਿਕ ਸਮਾਗਮ ਸ਼ਰਧਾਪੂਰਵਕ ਸੰਪੰਨ ਹੋਇਆ। ਧਾਰਮਿਕ ਸਮਾਗਮ ਮੌਕੇ ਸੰਤ ਬਾਬਾ ਭਗਵਾਨ ਦਾਸ ਤੋਂ ਇਲਾਵਾ ਹੋਰ ਸੰਤਾਂ ਮਹਾਪੁਰਸ਼ਾਂ ਤੇ ਸਮੂਹ ਸੰਗਤਾਂ ਨੇ ਬੜੇ ਉਤਸ਼ਾਹ ਨਾਲ ਆਪਣੀ ਹਾਜ਼ਰੀ ਲਵਾਈ। ਇਸ ਮੌਕੇ ਪੰਡਤ ਅਨਿਲ ਸ਼ਰਮਾ ਨੇ ਵੇਦ ਮੰਤਰਾਂ ਦਾ ਉਚਾਰਨ ਕਰ ਕੇ ਸਮੂਹ ਜਜਮਾਨਾਂ ਤੋਂ ਹਵਨ ਯੱਗ ’ਚ ਪੂਰਨ ਅਹੂਤੀ ਪਵਾਈ ਅਤੇ ਪ੍ਰਭੂ ਦੀ ਆਰਤੀ ਕਰਨ ਉਪਰੰਤ ਸ਼੍ਰੀਮਦ ਭਾਗਵਤ ਸਪਤਾਹ ਗਿਆਨ ਯੱਗ ਪਾਠਾਂ ਦੇ ਭੋਗ ਪਾਏ ਗਏ।
ਬੁੱਧਵਾਰ ਨੂੰ ਸ਼ਿਵ ਪਰਿਵਾਰ, ਮਾਤਾ ਦੁਰਗਾ ਤੋਂ ਇਲਾਵਾ ਬਾਬਾ ਨਿੱਕੂ ਰਾਮ ਦਾਸ ਦੀਆਂ ਮੂਰਤੀਆਂ ਦੀ ਪੂਜਨ ਅਰਾਧਨਾ ਪੰਡਤ ਅਨਿਲ ਸ਼ਰਮਾ ਨੇ ਵੈਦਿਕ ਮੰਤਰਾਂ ਦਾ ਉਚਾਰਨ ਕਰ ਕੇ ਸਮਾਜ ਸੇਵੀ ਅਤੇ ਮਹਾਂਕਾਵੜ ਸੰਘ ਦੇ ਸੂਬਾ ਪ੍ਰਧਾਨ ਤਰਲੋਚਨ ਬਾਂਸਲ ਨਾਲ ਉਨ੍ਹਾਂ ਦੇ ਪਿਤਾ ਮੋਹਨ ਲਾਲ ਬਾਂਸਲ, ਬੇਟੇ ਸੰਗਮ ਬਾਂਸਲ ਵੱਲੋਂ ਸਣੇ ਸਮੁੱਚੇ ਬਾਂਸਲ ਪਰਿਵਾਰ ਤੋਂ ਅਦਾ ਕਰਵਾਈ। ਇਸ ਪੂਜਾ ਅਰਚਨਾ ’ਚ ਸਮੂਹ ਪਿੰਡ ਵਾਸੀਆਂ ਨੇ ਵੀ ਭਰਪੂਰ ਸਹਿਯੋਗ ਕੀਤਾ। ਪੂਜਾ ਅਰਚਨਾਂ ਕਰਨ ਉਪਰੰਤ ਡੇਰੇ ਵਿਖੇ ਸ਼ਿਵ ਪਰਿਵਾਰ, ਮਾਤਾ ਦੁਰਗਾ ਅਤੇ ਬਾਬਾ ਨਿੱਕੂ ਰਾਮ ਦਾਸ ਦੀਆਂ ਮੂਰਤੀਆਂ ਦੀਆਂ ਪ੍ਰਾਣ ਪ੍ਰਤਿਸ਼ਠਾ ਕੀਤੀ ਗਈਆਂ। ਜਿਸ ਵਿਚ ਸੰਤ ਮਹਾਪੁਰਸ਼ਾਂ ਨੇ ਹਾਜ਼ਰੀਆਂ ਭਰੀਆਂ। ਇਸ ਧਾਰਮਿਕ ਸਮਾਗਮ ਮੌਕੇ ਪ੍ਰਸਿੱਧ ਕਥਾਵਾਚਕ ਪਰਦੀਪ ਭਾਰਦਵਾਜ (ਪਾਤੜਾ ਵਾਲਿਆਂ) ਨੇ ਸੰਗਤਾਂ ਨੂੰ ਪ੍ਰਵਚਨ ਕਰਦਿਆਂ ਕਿਹਾ ਕਿ ਜੇਕਰ ਮਨੁੱਖ ਸੱਚੇ ਮਨ ਤੋਂ ਸਿਮਰਨ ਕਰਨ ਅਤੇ ਕਿਰਤ ਕਮਾਈ ਕਰਕੇ ਲੋੜਵੰਦਾਂ ਦੀ ਮਦਦ ਕਰਦਾ ਹੈ ਤਾਂ ਹੀ ਉਸ ਦਾ ਜੀਵਨ ਸਫਲ ਹੋਵੇਗਾ। ਇਸ ਮੌਕੇ ਸੰਗਤਾਂ ਨੇ ਪ੍ਰਭੂ ਨਾਮ ਸਿਮਰਨ ਦਾ ਆਨੰਦ ਮਾਣਿਆ। ਇਸ ਮੌਕੇ ਪੰਡਤ ਵਿਸ਼ਨੂੰ ਸ਼ਰਮਾ, ਕਮਲ ਸ਼ਰਮਾ, ਸ਼ੰਕਰ ਸੁਮਨ ਸ਼ਰਮਾ, ਰੋਸ਼ਨ ਸ਼ਰਮਾ, ਤ੍ਰਿਭੂਵਨ ਜੋਸ਼ੀ ਤੋਂ ਇਲਾਵਾ ਨਰੇਸ਼ ਮਿੱਤਲ, ਭਿੰਦੀ ਮੌੜ, ਅਨਿਲ ਸਿੰਗਲਾ, ਰਾਕੇਸ਼ ਦਰਾਜ, ਭਗਵੰਤ ਚੱਠਾ ਤੋਂ ਇਲਾਵਾ ਸਮੂਹ ਨਗਰ ਵਾਸੀ ਪਿੰਡ ਦਰਾਜ ਦਰਾਕਾ ਆਦਿ ਨੇ ਆਪਣੀ ਹਾਜ਼ਰੀ ਲਵਾਈ ਅਤੇ ਗੁਰੂਆਂ ਦਾ ਆਸ਼ੀਰਵਾਦ ਪ੍ਰਾਪਤ ਕੀਤਾ।