ਸਾਬਕਾ ਫੌਜੀਆਂ ਨੇ ਨੁਕਸਾਨੇ ਮਕਾਨ ਨੂੰ ਬਣਾਉਣ ’ਚ ਮਜ਼ਦੂਰ ਦੀ ਕੀਤੀ ਮਦਦ : ਸਿੱਧੂ
ਸਾਬਕਾ ਫੌਜੀਆਂ ਨੇ ਨੁਕਸਾਨੇ ਮਕਾਨ ਨੂੰ ਬਣਾਉਣ ’ਚ ਮਜਦੂਰ ਦੀ ਕੀਤੀ ਮੱਦਦ - ਸਿੱਧੂ
Publish Date: Wed, 11 Mar 2026 03:43 PM (IST)
Updated Date: Wed, 11 Mar 2026 03:45 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਪਿਛਲੇ ਸਾਲ ਪਏ ਭਾਰੀ ਮੀਂਹ ਦੌਰਾਨ ਸੂਜਾ ਪਤੀ ਸੰਘੇੜਾ ਦੇ ਗ਼ਰੀਬ ਮਜ਼ਦੂਰ ਸਰਬਜੀਤ ਕੌਰ ਪਤਨੀ ਰਾਜਪਾਲ ਸਿੰਘ ਦਾ ਘਰ ਡਿੱਗ ਪਿਆ ਸੀ, ਉਹ ਹੁਣ ਲੋਕਾਂ ਦੀ ਮਦਦ ਨਾਲ ਦੁਬਾਰਾ ਘਰ ਨੂੰ ਬਣਾਉਣ ਦਾ ਉਪਰਾਲਾ ਕਰ ਰਹੇ ਸਨ। ਜਿਸ ਬਾਬਤ ਸਾਬਕਾ ਫੌਜੀ ਵਿੰਗ ਨੂੰ ਪਤਾ ਲੱਗਾ ਤਾਂ ਫੈਸਲਾ ਕੀਤਾ ਕਿ ਉਸ ਪਰਿਵਾਰ ਦੀ ਜਿੰਨੀ ਵੀ ਹੋ ਸਕੇ ਮਦਦ ਕੀਤੀ ਜਾਵੇ। ਸਾਬਕਾ ਸੈਨਿਕ ਵਿੰਗ ਦੇ ਕਾਰਕੁੰਨਾਂ ਨੇ ਸੂਬਾ ਪ੍ਰਧਾਨ ਕੈਪਟਨ ਗੁਰਜਿੰਦਰ ਸਿੰਘ ਸਿੱਧੂ ਦੀ ਅਗਵਾਈ ਹੇਠ 35 ਬੋਰੀਆਂ ਅੰਬੂਜਾ ਸੀਮੈਂਟ ਦੀਆਂ, ਉਸ ਗ਼ਰੀਬ ਪਰਿਵਾਰ ਨੂੰ ਘਰ ਬਣਾਉਣ ਲਈ ਮਦਦ ਦਿੱਤੀ। ਇਹ ਜਾਣਕਾਰੀ ਪ੍ਰੈੱਸ ਨੋਟ ਜਾਰੀ ਕਰ ਕੇ ਸੂਬੇਦਾਰ ਸਵਰਨਜੀਤ ਸਿੰਘ ਭੰਗੂ ਨੇ ਦਿੱਤੀ। ਇਸ ਮੌਕੇ ਵਾਰੰਟ ਅਫ਼ਸਰ ਸ਼ਮਸ਼ੇਰ ਸਿੰਘ ਸੇਖੋਂ, ਸੂਬੇਦਾਰ ਧੰਨਾ ਸਿੰਘ, ਵਾਰੰਟ ਅਫ਼ਸਰ ਅਵਤਾਰ ਸਿੰਘ ਸਿੱਧੂ, ਸੂਬੇਦਾਰ ਜਗਸੀਰ ਸਿੰਘ ਭੈਣੀ ਜੱਸਾ, ਹੌਲਦਾਰ ਬਲਦੇਵ ਸਿੰਘ, ਹੌਲਦਾਰ ਬਸੰਤ ਸਿੰਘ ਉੱਗੋਕੇ, ਹੌਲਦਾਰ ਜਗਤਾਰ ਸਿੰਘ, ਗੁਰਦੇਵ ਸਿੰਘ ਮੱਕੜ, ਮਾਸਟਰ ਭੁਪਿੰਦਰ ਸਿੰਘ ਸਮਾਜ ਸੇਵੀ ਅਤੇ ਮੁਹੱਲਾ ਵਾਸੀ ਆਦਿ ਹਾਜ਼ਰ ਸਨ।