ਸੜਕ ਹਾਦਸੇ ਵਿਚ 5 ਵਿਅਕਤੀ ਜ਼ਖ਼ਮੀ
ਸੜਕ ਹਾਦਸੇ ਵਿਚ 5 ਵਿਅਕਤੀ ਜ਼ਖ਼ਮੀ
Publish Date: Sun, 01 Feb 2026 04:47 PM (IST)
Updated Date: Mon, 02 Feb 2026 04:05 AM (IST)
ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਬਠਿੰਡਾ-ਮੁਕਤਸਰ ਰੋਡ 'ਤੇ ਪਿੰਡ ਬੁਲਾਡੇਵਾਲਾ ਦੇ ਨੇੜੇ ਇਕ ਕਾਰ ਚਾਲਕ ਨੇ ਮਜ਼ਦੂਰ ਨੂੰ ਟੱਕਰ ਮਾਰ ਕੇ ਫਰਾਰ ਹੋ ਗਿਆ। ਇਸ ਹਾਦਸੇ ਤੋਂ ਬਾਅਦ ਕਾਰ ਅੱਗੇ ਚੱਲ ਰਹੀ ਸਵਿਫਟ ਕਾਰ ਨਾਲ ਟਕਰਾਅ ਗਈ। ਇਸ ਹਾਦਸੇ ’ਚ ਦੋਵੇਂ ਕਾਰਾਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ। ਹਾਦਸੇ ’ਚ ਮਜ਼ਦੂਰ ਸਮੇਤ ਕੁੱਲ ਪੰਜ ਵਿਅਕਤੀ ਗੰਭੀਰ ਰੂਪ ’ਚ ਜ਼ਖਮੀ ਹੋ ਗਏ। ਸੂਚਨਾ ਮਿਲਣ ’ਤੇ ਸਹਾਰਾ ਟੀਮ ਦੇ ਮੈਂਬਰ ਅਤੇ ਰੋਡ ਸੜਕ ਸੁਰੱਖਿਆ ਫੋਰਸ ਟੀਮ ਤੁਰੰਤ ਮੌਕੇ ‘ਤੇ ਪਹੁੰਚੀ ਤੇ ਸਾਰੇ ਜ਼ਖਮੀਆਂ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ’ਚ ਦਾਖ਼ਲ ਕਰਵਾਇਆ। ਜ਼ਖਮੀ ਮਜ਼ਦੂਰ ਦੀ ਪਛਾਣ ਨਕਸ਼ਤ੍ਰ ਸਿੰਘ ਵਾਸੀ ਚਾਉਕੇ ਵਜੋਂ ਹੋਈ ਜਦਕਿ ਕਾਰ ਵਿਚ ਸਵਾਰ ਜ਼ਖ਼ਮੀ ਪ੍ਰਗਤ ਸਿੰਘ, ਹਰਮਨਪ੍ਰੀਤ ਕੌਰ, ਮਨਪ੍ਰੀਤ ਤੇ ਹਰਭਜਨ ਕੌਰ ਆਦਿ ਸ਼ਾਮਲ ਹਨ। ਜਾਣਕਾਰੀ ਅਨੁਸਾਰ ਅਨੁਸਾਰ ਕਾਰ ’ਚ ਸਵਾਰ ਲੋਕ ਅੜੀਸਰ ਗੁਰਦੁਆਰੇ ਵਿਚ ਮੱਥਾ ਟੇਕਣ ਲਈ ਜਾ ਰਹੇ ਸਨ। ਇਸ ਦੌਰਾਨ ਇਹ ਹਾਦਸਾ ਵਾਪਰਿਆ। ਮਜ਼ਦੂਰ ਦੀ ਸਥਿਤੀ ਗੰਭੀਰ ਦੱਸੀ ਜਾ ਰਹੀ ਹੈ।