ਟ੍ਰਾਈਡੈਂਟ ਕੰਪਲੈਕਸ ’ਚ ਸਿਹਤ ਤੇ ਸੁਰੱਖਿਆ ਬਾਰੇ ਸੈਮੀਨਾਰ ਕਰਵਾਇਆ
ਟ੍ਰਾਈਡੈਂਟ ਕੰਪਲੈਕਸ-ਧੌਲਾ ਵਿਖੇ ਸਿਹਤ ਅਤੇ ਸੁਰੱਖਿਆ ਬਾਰੇ ਇੱਕ ਦਿਨ ਦਾ ਸੈਮੀਨਾਰ ਕਰਵਾਇਆ
Publish Date: Wed, 01 Apr 2026 04:32 PM (IST)
Updated Date: Wed, 01 Apr 2026 04:37 PM (IST)

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ ਬਰਨਾਲਾ : ਡਾਇਰੈਕਟਰ ਆਫ ਫੈਕਟਰੀਜ਼ ਪੰਜਾਬ-ਕਮ-ਕਿਰਤ ਕਮਿਸ਼ਨਰ ਪੰਜਾਬ ਰਾਜੀਵ ਗੁਪਤਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਇੰਡਸਟ੍ਰੀਅਲ ਸੇਫਟੀ ਕੌਂਸਲ ਅਤੇ ਡਿਪਟੀ ਡਾਇਰੈਕਟਰ ਆਫ ਫੈਕਟਰੀਜ਼ ਬਰਨਾਲਾ ਸਾਹਿਲ ਗੋਇਲ ਵੱਲੋਂ ਟਰਾਈਡੈਂਟ ਲਿਮਟਿਡ ਧੌਲਾ ਵਿਖੇ ਇੱਕ ਦਿਨ ਦਾ ਓਕਿਊਪੇਸ਼ਨਲ ਸੇਫਟੀ ਅਤੇ ਸਿਹਤ ਤੇ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਸਾਹਿਲ ਗੋਇਲ, ਡਿਪਟੀ ਡਾਇਰੈਕਟਰ ਆਫ ਫੈਕਟਰੀਜ਼ ਬਰਨਾਲਾ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ। ਇਸ ਦੌਰਾਨ ਰੁਪਿੰਦਰ ਗੁਪਤਾ ਹਿਰੇਂਦਰ ਗੋਇਲ, ਰਮਨ ਚੌਧਰੀ ਅਤੇ ਸਵਿਤਾ ਮੈਮ ਨੇ ਮਹਿਮਾਨਾਂ ਦਾ ਬੂਟੇ ਦੇ ਕੇ ਸਵਾਗਤ ਕੀਤਾ। ਸਾਹਿਲ ਗੋਇਲ ਵੱਲੋਂ ਪ੍ਰੋਗਰਾਮ ਬਾਰੇ ਮਹਿਮਾਨਾਂ ਅਤੇ ਕਰਮਚਾਰੀਆਂ ਨੂੰ ਜਾਣੂ ਕਰਵਾਇਆ ਗਿਆ। ਇਸ ਮੌਕੇ ਸਾਹਿਲ ਗੋਇਲ ਨੇ ਕਿਹਾ ਕਿ ਸਾਡੇ ਕੰਮ ਦੇ ਨਾਲ-ਨਾਲ ਸਾਨੂੰ ਆਪਣੀ ਸਿਹਤ ਅਤੇ ਸੁਰੱਖਿਆ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ। ਸਾਹਿਲ ਨੇ ਜੋਖਮਾਂ ਦੀ ਪਛਾਣ ਅਤੇ ਕੰਟਰੋਲ ’ਤੇ ਕੰਮ ਕਰਨ ਅਤੇ ਕਿਸੇ ਵੀ ਕੰਮ ਨੂੰ ਕਰਦਿਆਂ ਬਹੁ-ਪੱਧਰੀ ਸੁਰੱਖਿਆ ਲਾਗੂ ਕਰਨ ਤੇ ਵੀ ਧਿਆਨ ਕੇਂਦ੍ਰਿਤ ਕੀਤਾ। ਇਸ ਪ੍ਰੋਗਰਾਮ ’ਚ ਲਗਭਗ 100 ਤੋਂ ਵੱਧ ਕਰਮਚਾਰੀਆਂ ਨੇ ਹਿੱਸਾ ਲਿਆ। ਵੱਖ-ਵੱਖ ਫੈਕਟਰੀਆਂ ਦੇ ਮਾਹਿਰਾਂ ਵੱਲੋਂ ਸੇਫਟੀ ਅਤੇ ਵਾਤਾਵਰਣ ਸਬੰਧੀ ਲੈਕਚਰ ਦਿੱਤੇ ਗਏ। ਇਸ ਮੌਕੇ ਹਰਮਨ ਸਿੰਘ (ਹੈੱਡ ਈਐੱਚਐੱਸ, ਪੈਪਸੀਕੋ), ਪ੍ਰਿਤਪਾਲ ਭੁੱਲਰ (ਹੈੱਡ ਸੇਫਟੀ, ਅਰਿਹੰਤ ਸਪਿਨਿੰਗ ਮਿਲਜ਼), ਮੋਹਿਤ ਸ਼ਰਮਾ (ਐੱਚਆਰ ਅਧਿਕਾਰੀ, ਅਰਿਹੰਤ ਸਪਿਨਿੰਗ ਮਿੱਲਜ਼) ਅਤੇ ਨਰਿੰਦਰ ਕੁਮਾਰ ਬੱਸੀ (ਮੋਟੀਵੇਸ਼ਨਲ ਸਪੀਕਰ) ਵੀ ਹਾਜ਼ਰ ਸਨ। ਉਨ੍ਹਾਂ ਨੇ ਕਰਮਚਾਰੀਆਂ ਨੂੰ ਸੇਫਟੀ ਬਾਰੇ ਜਾਣਕਾਰੀ ਦਿੱਤੀ ਅਤੇ ਟਰਾਈਡੈਂਟ ਕੰਪਨੀ ਦੀ ਪ੍ਰਸ਼ੰਸਾ ਕੀਤੀ। ਇਸ ਮੌਕੇ ਡਿਪਟੀ ਡਾਇਰੈਕਟਰ ਆਫ ਫੈਕਟਰੀਜ਼ ਬਰਨਾਲਾ ਸਾਹਿਲ ਗੋਇਲ ਵੱਲੋਂ ਸਾਰੇ ਭਾਗੀਦਾਰਾਂ ਨੂੰ ਸਰਟੀਫਿਕੇਟ ਵੀ ਵੰਡੇ ਗਏ। ਇਸ ਮੌਕੇ ਕੰਪਨੀ ਦੇ ਅਧਿਕਾਰੀ ਹਿਰੇਂਦਰ ਗੋਇਲ, ਰਮਨ ਚੌਧਰੀ, ਪੁਨੀਤ ਕੁਮਾਰ ਜਿੰਦਲ, ਸਦੀਕ ਗੁਪਤਾ, ਪੰਕਜ ਕੁਮਾਰ, ਤੰਨਿਆ ਅਤੇ ਪਰਖੜ ਵੱਲੋਂ ਸਾਰੇ ਮਹਿਮਾਨਾਂ ਅਤੇ ਕਰਮਚਾਰੀਆਂ ਦਾ ਧੰਨਵਾਦ ਕੀਤਾ ਗਿਆ।