ਸੜਕ ਹਾਦਸੇ ’ਚ ਇੱਕ ਵਿਅਕਤੀ ਦੀ ਮੌਤ, ਕੇਸ ਦਰਜ
ਸੜਕ ਹਾਦਸੇ ’ਚ ਇਕ ਵਿਅਕਤੀ ਦੀ ਮੌਤ, ਕੇਸ ਦਰਜ
Publish Date: Wed, 18 Feb 2026 05:15 PM (IST)
Updated Date: Wed, 18 Feb 2026 05:18 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਥਾਣਾ ਧਨੌਲਾ ਦੀ ਪੁਲਿਸ ਨੇ ਸੜਕ ਹਾਦਸੇ ’ਚ ਇੱਕ ਵਿਅਕਤੀ ਦੀ ਮੌਤ ਹੋ ਜਾਣ ਦੇ ਮਾਮਲੇ ’ਚ ਕੇਸ ਦਰਜ ਕੀਤਾ ਹੈ। ਪੀੜਤ ਹਰਮਨਦੀਪ ਸਿੰਘ ਪੁੱਤਰ ਕਾਲਾ ਰਾਮ ਵਾਸੀ ਦਾਲੋਮਾਲ ਪੱਤੀ ਬਡਰੁੱਖਾ ਜ਼ਿਲ੍ਹਾ ਸੰਗਰੂਰ ਨੇ ਬਿਆਨ ਤਹਿਰੀਰ ਕੀਤਾ ਕਿ 17 ਫਰਵਰੀ ਨੂੰ ਉਹ ਸਮੇਤ ਆਪਣੀ ਭੈਣ ਪੱਲਵੀ ਦੇ ਅਤੇ ਉਸ ਦੀ ਮਾਤਾ ਕਰਮਜੀਤ ਕੌਰ ਜੋ ਆਪਣੀ ਵੱਖ ਸਕੂਟਰੀ ’ਤੇ ਸੀ, ਉਨ੍ਹਾਂ ਦੇ ਪਿੱਛੇ-ਪਿੱਛੇ ਨੈਸ਼ਨਲ ਹਾਈਵੇ ਬਰਨਾਲਾ ਸੰਗਰੂਰ ਨੇੜੇ ਬਡਬਰ ਜਾ ਰਹੇ ਸੀ ਤਾਂ ਪਿੱਛੇ ਤੋਂ ਇੱਕ ਗੱਡੀ ਨੰਬਰੀ ਮਾਰਕਾ ਸਿਆਜ ਰੰਗ ਚਿੱਟਾ ਨੇ ਬਹੁਤ ਤੇਜ਼ ਕ੍ਰਾਸ ਕੀਤਾ, ਜਿਸ ਦੇ ਡਰਾਈਵਰ ਨੇ ਦੇਖਦੇ ਹੀ ਦੇਖਦੇ ਉਸ ਦੀ ਮਾਤਾ ਕਰਮਜੀਤ ਕੌਰ ਦੀ ਆਪਣੀ ਸਾਈਡ ਜਾਂਦੀ ਸਕੂਟਰੀ ਦੇ ਪਿੱਛੇ ਤੋਂ ਟੱਕਰ ਮਾਰੀ, ਉਸ ਦੀ ਮਾਤਾ ਕਰਮਜੀਤ ਕੌਰ ਸਮੇਤ ਸਕੂਟਰੀ ਦੇ ਸੜਕ ’ਤੇ ਡਿੱਗ ਗਈ, ਜਿਸ ਨੂੰ ਉਹ ਚੁੱਕ ਕੇ ਇਲਾਜ ਲਈ ਸਰਕਾਰੀ ਹਸਪਤਾਲ ਧਨੌਲਾ ਲੈ ਗਏ, ਜਿੱਥੇ ਡਾਕਟਰ ਨੇ ਚੈੱਕਅੱਪ ਕਰ ਕੇ ਉਸਦੀ ਮਾਤਾ ਕਰਮਜੀਤ ਕੌਰ ਨੂੰ ਮ੍ਰਿਤਕ ਕਰਾਰ ਦੇ ਦਿੱਤਾ।