ਲੱਭਿਆ ਮੋਬਾਈਲ ਵਾਪਸ ਕਰ ਕੇ ਦਿਖਾਈ ਇਮਾਨਦਾਰੀ
ਲੱਭਿਆ ਮੋਬਾਇਲ ਵਾਪਸ ਕਰਕੇ ਦਿੱਤੀ ਇਮਾਨਦਾਰੀ ਦੀ ਮਿਸਾਲ
Publish Date: Wed, 25 Feb 2026 03:50 PM (IST)
Updated Date: Wed, 25 Feb 2026 03:52 PM (IST)
ਦੀਪਕ ਬਾਂਸਲ, ਪੰਜਾਬੀ ਜਾਗਰਣ ਤਪਾ ਮੰਡੀ : ਕਲਯੁੱਗ ਦੇ ਇਸ ਦੌਰ ’ਚ ਅੱਜ ਵੀ ਇਮਾਨਦਾਰ ਲੋਕਾਂ ਦੀ ਕੋਈ ਵੀ ਕਮੀ ਨਹੀਂ ਹੈ, ਜਿਸ ਦੀ ਤਾਜ਼ਾ ਮਿਸਾਲ ਉਸ ਵੇਲੇ ਦੇਖਣ ਨੂੰ ਮਿਲੀ ਜਦੋਂ ਇੱਕ ਨੌਜਵਾਨ ਨੇ ਡਿੱਗਿਆ ਹੋਇਆ ਮੋਬਾਈਲ ਅਸਲ ਮਾਲਕ ਨੂੰ ਵਾਪਸ ਕਰ ਕੇ ਇਮਾਨਦਾਰੀ ਦਿਖਾਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮੋਬਾਈਲ ਮਾਲਕ ਸੋਨੂ ਮੌੜ ਨੇ ਦੱਸਿਆ ਕਿ ਉਸ ਦਾ ਮੋਬਾਈਲ ਕੁਝ ਦਿਨ ਪਹਿਲਾਂ ਅੰਦਰਲੇ ਬੱਸ ਸਟੈਂਡ ਨਜ਼ਦੀਕ ਕਿਤੇ ਡਿੱਗ ਗਿਆ ਸੀ, ਜਿਸ ਦੀ ਉਸ ਨੇ ਕਾਫੀ ਭਾਲ ਕੀਤੀ ਪਰ ਉਸ ਦਾ ਮੋਬਾਈਲ ਨਹੀਂ ਮਿਲਿਆ। ਅਚਾਨਕ ਉਸ ਦਾ ਮੋਬਾਈਲ ਕਾਲੀਚਰਨ ਨਾਮਕ ਵਿਅਕਤੀ ਦੇ ਹੱਥ ਲੱਗ ਗਿਆ, ਜਿਸ ਨੇ ਉਸ ਨਾਲ ਰਾਬਤਾ ਕਾਇਮ ਕਰ ਕੇ ਪਤਵੰਤਿਆਂ ਦੀ ਹਾਜ਼ਰੀ ’ਚ ਮੋਬਾਈਲ ਵਾਪਸ ਕਰ ਕੇ ਇਮਾਨਦਾਰੀ ਦਿਖਾਈ। ਮੌਕੇ ’ਤੇ ਮੌਜੂਦ ਪਤਵੰਤਿਆਂ ਨੇ ਕਾਲੀ ਚਰਨ ਦੀ ਇਸ ਇਮਾਨਦਾਰੀ ਤੇ ਤਹਿ ਦਿਲੋਂ ਧੰਨਵਾਦ ਕਰਦੇ ਭਰਪੂਰ ਸ਼ਲਾਘਾ ਵੀ ਕੀਤੀ। ਇਸ ਮੌਕੇ ਕਮਲ ਸ਼ਰਮਾ, ਦਵਿੰਦਰ ਕੁਮਾਰ ਆਦਿ ਪਤਵੰਤੇ ਮੌਜੂਦ ਸਨ।