ਨਗਰ ਕੌਂਸਲ ਦੇ ਕਲਰਕ ਨੂੰ ਤਰੱਕੀ ਮਿਲਣ ’ਤੇ ਸਟਾਫ ਵੱਲੋਂ ਸਨਮਾਨ
ਨਗਰ ਕੌਂਸਲ ਦੇ ਕਲਰਕ ਅਮਨਦੀਪ ਸ਼ਰਮਾ ਨੂੰ ਤਰੱਕੀ ਮਿਲਣ ਤੇ ਸਟਾਫ ਵੱਲੋਂ ਕੀਤਾ ਸਨਮਾਨ
Publish Date: Wed, 25 Feb 2026 05:18 PM (IST)
Updated Date: Wed, 25 Feb 2026 05:22 PM (IST)

ਦੀਪਕ ਬਾਂਸਲ, ਪੰਜਾਬੀ ਜਾਗਰਣ ਤਪਾ ਮੰਡੀ : ਪੰਜਾਬ ਸਰਕਾਰ ਤੇ ਸਥਾਨਕ ਸਰਕਾਰਾਂ ਵੱਲੋਂ ਵਧੀਆ ਕੰਮ ਕਰਨ ਵਾਲਿਆਂ ਨੂੰ ਪਦਉੱਨਤ ਕੀਤਾ ਜਾ ਰਿਹਾ ਹੈ। ਇਸ ਲੜੀ ਤਹਿਤ ਨਗਰ ਕੌਂਸਲ ਤਪਾ ਦੇ ਕਲਰਕ ਅਮਨਦੀਪ ਸ਼ਰਮਾ ਨੂੰ ਤਰੱਕੀ ਦੇ ਕੇ ਸਹਾਇਕ ਇੰਜੀਨੀਅਰ ਕਲੈਰੀਕਲ ਪਦਉੱਨਤ ਕੀਤਾ ਹੈ। ਜਿਸ ’ਤੇ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਹਰਪ੍ਰੀਤ ਸਿੰਘ, ਪ੍ਰਧਾਨ ਸੋਨਿਕਾ ਬਾਂਸਲ ਤੇ ਸਮੂਹ ਸਟਾਫ ਵੱਲੋਂ ਅਮਨਦੀਪ ਸ਼ਰਮਾ ਦਾ ਦਫ਼ਤਰ ਪਹੁੰਚਣ ’ਤੇ ਹਾਰ ਪਾ ਕੇ ਨਿੱਘਾ ਸਵਾਗਤ ਕਰਦਿਆਂ ਮੁਬਾਰਕਬਾਦ ਦਿੰਦਿਆਂ ਸਨਮਾਨਿਤ ਕੀਤਾ। ਇਸ ਮੌਕੇ ਕੇਕ ਵੀ ਕੱਟਿਆ ਗਿਆ ਅਤੇ ਸਮੂਹ ਹਾਜ਼ਰ ਲੋਕਾਂ ਦਾ ਮੂੰਹ ਮਿੱਠਾ ਕਰਵਾਇਆ ਗਿਆ। ਇਸ ਮੌਕੇ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਹਰਪ੍ਰੀਤ ਸਿੰਘ, ਪ੍ਰਧਾਨ ਡਾ. ਸੋਨਿਕਾ ਬਾਂਸਲ ਤੇ ਹੋਰਨਾਂ ਨੇ ਕਿਹਾ ਕਿ ਅਮਨਦੀਪ ਸ਼ਰਮਾ ਬਹੁਤ ਹੀ ਮਿਹਨਤੀ ਅਤੇ ਇਮਾਨਦਾਰ ਨੌਜਵਾਨ ਹੈ ਜਿਸ ਨੇ ਛੋਟੀ ਉਮਰ ਵਿੱਚ ਵੱਡੇ ਮੁਕਾਮ ’ਤੇ ਪਹੁੰਚਣ ਵਿੱਚ ਸਫਲਤਾ ਹਾਸਲ ਕੀਤੀ ਹੈ। ਕਿਉਂਕਿ ਅਮਨਦੀਪ ਸ਼ਰਮਾ ਵੱਲੋਂ ਦਫ਼ਤਰ ਦੇ ਹਰ ਮੁਲਾਜ਼ਮ ਦਾ ਮਾਣ ਸਨਮਾਨ ਕਰਦੇ ਹਨ ਅਤੇ ਸ਼ਹਿਰ ਨੂੰ ਸਾਫ-ਸੁਥਰਾ ਰੱਖਣ ਲਈ ਅਹਿਮ ਯੋਗਦਾਨ ਪਾਇਆ ਹੈ। ਇਸ ਮੌਕੇ ਧਰਮਪਾਲ ਸ਼ਰਮਾ, ਰਣਜੀਤ ਸਿੰਘ ਲਾਡੀ, ਹਰਦੀਪ ਸਿੰਘ ਪੁਰਬਾ, ਦੀਪਕ ਗੱਗ, ਹਰਦੀਪ ਸਿੰਘ ਦੀਪਾ, ਗੁਰਦੀਪ ਸਿੰਘ ਬਰਾੜ, ਤਾਰੀ ਸਿੰਘ, ਬੂਟਾ ਸਿੰਘ, ਤਰਸੇਮ ਚੰਦ, ਨਰਿੰਦਰ ਸਿੰਘ, ਸੁਰੇਸ਼ ਚੰਦੇਲ, ਰਫ਼ੀ ਕੁਮਾਰ, ਵਿਜੇ ਕੁਮਾਰ, ਮੱਖਣ ਸਿੰਘ, ਜਗਦੇਵ ਕੁਮਾਰ ਆਦਿ ਹਾਜ਼ਰ ਸਨ।