ਮਿੱਟੀ ਫਾਊਂਡੇਸ਼ਨ ਨੇ ਔਰਤਾਂ ਨੂੰ ਹਾਈਜੀਨਿਕ ਕਿੱਟਾਂ ਵੰਡੀਆਂ
ਮਿੱਟੀ ਫਾਊਂਡੇਸ਼ਨ ਨੇ ਔਰਤਾਂ ਨੂੰ ਹਾਈਜੀਨਿਕ ਕਿੱਟਾਂ ਵੰਡੀਆਂ ਤੇ ਨਸ਼ਿਆਂ ਵਿਰੁੱਧ ਕੀਤਾ ਜਾਗਰੂਕਤ
Publish Date: Wed, 08 Apr 2026 04:45 PM (IST)
Updated Date: Wed, 08 Apr 2026 04:47 PM (IST)

ਰੇਸਮ ਦੂਆ, ਪੰਜਾਬੀ ਜਾਗਰਣ ਬਰਨਾਲਾ : ਇੱਕ ਸ਼ਲਾਘਾਯੋਗ ਸਮਾਜ ਸੇਵਾ ਪਹਿਲਕਦਮੀ ’ਚ ਮਿੱਟੀ ਫਾਊਂਡੇਸ਼ਨ ਬਰਨਾਲਾ ਨੇ ਔਰਤਾਂ ਨੂੰ ਹਾਈਜੀਨਿਕ ਕਿੱਟਾਂ ਵੰਡੀਆਂ। ਫਾਊਂਡੇਸ਼ਨ ਦੇ ਸੰਸਥਾਪਕ ਤੇ ਕੌਂਸਲਰ ਹੇਮਰਾਜ ਗਰਗ ਇਸ ਮੌਕੇ ਮੌਜੂਦ ਸਨ ਤੇ ਔਰਤਾਂ ’ਚ ਸਫ਼ਾਈ ਪ੍ਰਤੀ ਜਾਗਰੂਕਤਾ ਪੈਦਾ ਕੀਤੀ ਗਈ। ਪ੍ਰੋਗਰਾਮ ਦੌਰਾਨ ਹੇਮਰਾਜ ਗਰਗ ਨੇ ਕਿਹਾ ਕਿ ਔਰਤਾਂ ਦੀ ਸਿਹਤ ਤੇ ਸਫ਼ਾਈ ਸਮਾਜ ਦੇ ਸਮੁੱਚੇ ਵਿਕਾਸ ਲਈ ਬਹੁਤ ਜ਼ਰੂਰੀ ਹੈ। ਉਨ੍ਹਾਂ ਔਰਤਾਂ ਨੂੰ ਨਾ ਸਿਰਫ਼ ਆਪਣੀ ਸਿਹਤ ਦਾ ਧਿਆਨ ਰੱਖਣ, ਸਗੋਂ ਆਪਣੇ ਪਰਿਵਾਰ ਅਤੇ ਆਲੇ-ਦੁਆਲੇ ਨੂੰ ਵੀ ਸਾਫ਼ ਰੱਖਣ ਦੀ ਅਪੀਲ ਕੀਤੀ। ਨਸ਼ਿਆਂ ਦੇ ਵਧ ਰਹੇ ਖ਼ਤਰੇ ਤੇ ਚਿੰਤਾ ਪ੍ਰਗਟ ਕਰਦਿਆਂ, ਉਨ੍ਹਾਂ ਔਰਤਾਂ ਨੂੰ ਆਪਣੇ ਬੱਚਿਆਂ, ਭਰਾਵਾਂ ਤੇ ਆਪਣੇ ਆਂਢ-ਗੁਆਂਢ ਦੇ ਨੌਜਵਾਨਾਂ ਤੇ ਨੇੜਿਓਂ ਨਜ਼ਰ ਰੱਖਣ ਦੀ ਅਪੀਲ ਕੀਤੀ। ਜੇਕਰ ਤੁਹਾਨੂੰ ਕਿਸੇ ਵੀ ਵਿਅਕਤੀ ਦੇ ਨਸ਼ੇ ’ਚ ਸ਼ਾਮਲ ਹੋਣ ਬਾਰੇ ਜਾਣਕਾਰੀ ਮਿਲਦੀ ਹੈ, ਤਾਂ ਇਕੱਠੇ ਬੈਠ ਕੇ ਉਨ੍ਹਾਂ ਨੂੰ ਸਮਝਾਓ, ਜੇਕਰ ਉਹ ਫਿਰ ਵੀ ਨਸ਼ਿਆਂ ਤੋਂ ਦੂਰ ਨਹੀਂ ਰਹਿੰਦੇ, ਤਾਂ ਤੁਰੰਤ ਪੁਲਿਸ ਪ੍ਰਸ਼ਾਸਨ ਨੂੰ ਸੂਚਿਤ ਕਰੋ, ਤਾਂ ਜੋ ਇਸ ਬੁਰਾਈ ਨੂੰ ਸਮੇਂ ਸਿਰ ਕਾਬੂ ਕੀਤਾ ਜਾ ਸਕੇ। ਪ੍ਰੋਗਰਾਮ ’ਚ ਮੌਜੂਦ ਔਰਤਾਂ ਨੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਤੇ ਕਿਹਾ ਕਿ ਅਜਿਹੇ ਜਾਗਰੂਕਤਾ ਪ੍ਰੋਗਰਾਮ ਸਮਾਜ ’ਚ ਸਕਾਰਾਤਮਕ ਬਦਲਾਅ ਲਿਆਉਣ ’ਚ ਮਦਦਗਾਰ ਸਾਬਤ ਹੁੰਦੇ ਹਨ। ਅਖ਼ੀਰ ’ਚ ਫਾਊਂਡੇਸ਼ਨ ਵੱਲੋਂ ਸਾਰੀਆਂ ਔਰਤਾਂ ਨੂੰ ਹਾਈਜੀਨਿਕ ਕਿੱਟਾਂ ਵੰਡੀਆਂ ਗਈਆਂ ਤੇ ਭਵਿੱਖ ’ਚ ਵੀ ਅਜਿਹੇ ਸਮਾਜਿਕ ਕਾਰਜ ਜਾਰੀ ਰੱਖਣ ਦਾ ਭਰੋਸਾ ਦਿੱਤਾ ਗਿਆ।