ਨੇਵੀ ਦੇ ਸਾਬਕਾ ਅਧਿਕਾਰੀ ਗੁਰਜਿੰਦਰ ਸਿੰਘ ਸਿੱਧੂ ਬਣੇ ਸੂਬਾ ਪ੍ਰਧਾਨ
ਮਿਸ਼ਨ ਨਿਊ ਇੰਡੀਆ ਨੂੰ ਮਿਲੀ ਮਜ਼ਬੂਤ ਕਮਾਂਡ ਨੇਵੀ ਦੇ ਸਾਬਕਾ ਅਧਿਕਾਰੀ ਗੁਰਜਿੰਦਰ ਸਿੰਘ ਸਿੱਧੂ ਬਣੇ ਸੂਬਾ ਪ੍ਰਧਾਨ
Publish Date: Wed, 11 Feb 2026 05:42 PM (IST)
Updated Date: Wed, 11 Feb 2026 05:44 PM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਮਿਸ਼ਨ ਨਿਊ ਇੰਡੀਆ ਸੰਗਠਨ ਨੇ ਇੱਕ ਵੱਡਾ ਅਤੇ ਦੂਰਦਰਸ਼ੀ ਫੈਸਲਾ ਲੈਂਦੇ ਹੋਏ ਭਾਰਤੀ ਨੋਸੈਨਾ ਦੇ ਸਾਬਕਾ ਅਧਿਕਾਰੀ ਗੁਰਜਿੰਦਰ ਸਿੰਘ ਸਿੱਧੂ ਨੂੰ ਪੰਜਾਬ ਪ੍ਰਦੇਸ਼ ਦਾ ਪ੍ਰਧਾਨ ਨਿਯੁਕਤ ਕੀਤਾ ਹੈ। ਉਨ੍ਹਾਂ ਦੀ ਨਿਯੁਕਤੀ ਨੂੰ ਸੰਗਠਨ ਲਈ ਇੱਕ ਇਤਿਹਾਸਕ ਅਤੇ ਮਜ਼ਬੂਤ ਕਦਮ ਮੰਨਿਆ ਜਾ ਰਿਹਾ ਹੈ। ਗੁਰਜਿੰਦਰ ਸਿੱਧੂ ਦੇਸ ਸੇਵਾ ’ਚ ਨਿਪੁੰਨ ਅਨੁਸ਼ਾਸਨ ਵਾਲੇ ਵਿਅਕਤੀ ਹਨ, ਜਲ ਸੈਨਾ ’ਚ ਅਧਿਕਾਰੀ ਰਹਿਣ ਉਪਰੰਤ ਸੇਵਾਮੁਕਤ ਹੋ ਕੇ ਸਮਾਜ ਸੇਵੀ ਰਾਸ਼ਟਰ ਨਿਰਮਾਣ ਨੂੰ ਆਪਣਾ ਉਦੇਸ਼ ਬਣਾਇਆ। ਉਨ੍ਹਾਂ ਦਾ ਫੌਜ ਦਾ ਅਨੁਭਵ ਲੀਡਰਸ਼ਿਪ ਅਤੇ ਸੰਗਠਨ ਨੂੰ ਮਜ਼ਬੂਤ ਬਣਾਉਣ ਦੀ ਜਾਂਚ ਹੁਣ ਮਿਸ਼ਨ ਨਿਊ ਇੰਡੀਆ ਨੂੰ ਪੰਜਾਬ ’ਚ ਨਵੀਂ ਦਿਸ਼ਾ ਪ੍ਰਦਾਨ ਕਰੇਗਾ। ਉਨ੍ਹਾਂ ਦੀ ਨਿਯੁਕਤੀ ਦੀ ਘੋਸ਼ਣਾ ਰਾਸ਼ਟਰੀਆ ਪ੍ਰਧਾਨ ਰਵੀ ਚਾਣਕਿਆ ਨੇ ਬਰਨਾਲਾ ਰੈਸਟ ਹਾਊਸ ਪਹੁੰਚ ਕੇ ਕੀਤੀ ਅਤੇ ਕੈਪਟਨ ਸਿੱਧੂ ਨੂੰ ਨਿਯੁਕਤੀ ਪੱਤਰ ਦਿੱਤਾ। ਸਿੱਧੂ ਨੇ ਕੌਮੀ ਪ੍ਰਧਾਨ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਉਹ ਤਨ ਮਨ ਧਨ ਨਾਲ ਮਿਸ਼ਨ ਨਿਊ ਇੰਡੀਆ ਦੀਆਂ ਸਰਗਰਮੀਆਂ ਨੂੰ ਇਮਾਨਦਾਰੀ ਨਾਲ ਪੂਰੇ ਪੰਜਾਬ ’ਚ ਲੈ ਕੇ ਜਾਣਗੇ, ਖਾਸ ਕਰ ਕੇ ਨੌਜਵਾਨ ਵਰਗ ਨੂੰ ਸੇਧ ਦਿੱਤੀ ਜਾਵੇਗੀ। ਇਸ ਮੌਕੇ ਐਡਵੋਕੇਟ ਦੀਪਕ ਜਿੰਦਲ, ਰਾਕੇਸ਼ ਪੁੰਜ, ਸੰਦੀਪ ਜੇਠੀ, ਵਾਰੰਟ ਅਫ਼ਸਰ ਸਮਸ਼ੇਰ ਸਿੰਘ ਸੇਖੋਂ, ਵਾਰੰਟ ਅਫ਼ਸਰ ਜਗਦੀਪ ਸਿੰਘ ਉੱਗੋਕੇ, ਸੂਬੇਦਾਰ ਸਵਰਨਜੀਤ ਸਿੰਘ ਭੰਗੂ, ਤ੍ਰਿਲੋਚਨ ਸਿੰਘ ਜੋਧਪੁਰ, ਬਾਬੂ ਸਿੰਘ, ਜਸਵਿੰਦਰ ਸਿੰਘ ਸਿੱਧੂ, ਹੌਲਦਾਰ ਬਸੰਤ ਸਿੰਘ ਉੱਗੋਕੇ, ਹੌਲਦਾਰ ਬਲਦੇਵ ਸਿੰਘ ਹਮੀਦੀ, ਗੁਰਦੇਵ ਸਿੰਘ ਮੱਕੜ, ਬਾਬੂ ਸਿੰਘ ਆਦਿ ਹਾਜ਼ਰ ਸਨ।