ਪੀਆਰਟੀਸੀ ਪੈਨਸ਼ਰਨਰਜ਼ ਐਸੋਸੀਏਸ਼ਨ ਪੰਜਾਬ ਡਿਪੂ ਦੀ ਹੋਈ ਇਕੱਤਰਤਾ
ਪੀ.ਆਰ.ਟੀ.ਸੀ ਪੈਨਸ਼ਰਨਰਜ਼ ਐਸੋਸੀਏਸ਼ਨ ਪੰਜਾਬ (ਰਜਿ) ਡੀਪੂ ਬਰਨਾਲਾ ਦੀ ਹੋਈ ਮੀਟਿੰਗ
Publish Date: Wed, 11 Feb 2026 05:08 PM (IST)
Updated Date: Wed, 11 Feb 2026 05:11 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਪੀਆਰਟੀਸੀ ਪੈਨਸ਼ਰਨਰਜ਼ ਐਸੋਸੀਏਸ਼ਨ ਪੰਜਾਬ ਡਿਪੂ ਬਰਨਾਲਾ ਦੀ ਮਦਨ ਮੋਹਨ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ। ਇਹ ਮੀਟਿੰਗ ਹਰਭਜਨ ਸਿੰਘ, ਸੁਖਮਿੰਦਰ ਸਿੰਘ ਗਿੱਲ, ਸੁਖਸਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਪੈਨਸ਼ਨ ਕਰਮਚਾਰੀਆਂ ਨੂੰ ਪੈਨਸ਼ਨ ਬਹੁਤ ਲੇਟ ਮਿਲਦੀ ਹੈ, ਜੋ ਕਿ ਕੋਰਟ ਦੇ ਹੁਕਮਾਂ ਅਨੁਸਾਰ 10 ਤਰੀਕ ਤੋਂ ਪਹਿਲਾਂ ਮਿਲਣੀ ਚਾਹੀਦੀ ਹੈ। ਮਹਿਕਮੇ ਵੱਲੋਂ ਛੇਵੇਂ ਪੇ ਕਮਿਸ਼ਨ ਦਾ ਬਕਾਇਆ ਵੀ ਨਹੀਂ ਨਹੀਂ ਦਿੱਤਾ ਜਾ ਰਿਹਾ ਹੈ ਅਤੇ ਇੱਕ ਸਾਲ ਤੋਂ ਮੈਡੀਕਲ ਬਿੱਲਾਂ ਦੀ ਪੇਮੈਂਟ ਨਹੀਂ ਪਾ ਰਹੀ। ਇਸ ਮੀਟਿੰਗ ’ਚ ਸਟੇਜ ਸੈਕਟਰੀ ਦੀ ਜ਼ਿੰਮੇਵਾਰੀ ਜਨਕਰਾਜ ਨੇ ਨਿਭਾਈ। ਇਸ ਮੀਟਿੰਗ ’ਚ ਕਿਲੋਮੀਟਰ ਸਕੀਮ ਵਾਲੀਆਂ ਬੱਸਾਂ ਪਾਉਣ ਦੀ ਨਿਖੇਧੀ ਕੀਤੀ ਗਈ। ਇਸ ਮੌਕੇ ਪੀਆਰਟੀਸੀ ਪੈਨਸ਼ਰਨਰਜ਼ ਐਸੋਸੀਏਸ਼ਨ ਪੰਜਾਬ ਡਿਪੂ ਬਰਨਾਲਾ ਦੇ ਕਰਮਚਾਰੀ ਆਦਿ ਹਾਜ਼ਰ ਸਨ।