ਮਾਤਾ ਗੁਜਰੀ ਸਕੂਲ ਦਾ ਨਤੀਜਾ ਰਿਹਾ ਸ਼ਾਨਦਾਰ
ਮਾਤਾ ਗੁਜਰੀ ਸਕੂਲ ਭਦੌੜ ਦਾ ਨਤੀਜਾ ਸ਼ਾਨਦਾਰ ਰਿਹਾ
Publish Date: Wed, 25 Mar 2026 05:45 PM (IST)
Updated Date: Wed, 25 Mar 2026 05:47 PM (IST)
ਯੋਗੇਸ਼ ਸ਼ਰਮਾ, ਪੰਜਾਬੀ ਜਾਗਰਣ
ਭਦੌੜ : ਮਾਤਾ ਗੁਜਰੀ ਪਬਲਿਕ ਹਾਈ ਸਕੂਲ ਭਦੌੜ ਵਿਖੇ ਨਰਸਰੀ ਜਮਾਤ ਤੋਂ ਲੈ ਕੇ ਦਸਵੀਂ ਤੱਕ ਨਾਨ ਬੋਰਡਿੰਗ ਜਮਾਤਾਂ ਦੇ ਆਏ ਸਲਾਨਾ ਨਤੀਜੇ ਸ਼ਾਨਦਾਰ ਰਹੇ। ਪ੍ਰਿੰਸੀਪਲ ਸੁਖਵੀਰ ਕੌਰ ਧਾਲੀਵਾਲ ਨੇ ਦੱਸਿਆ ਕਿਹਰਨੂਰ ਕੌਰ ਨਰਸਰੀ ਕਲਾਸ, ਸੀਰਤ ਕੌਰ ਤੇ ਸਹਿਜਲ ਕੇਜੀ ਕਲਾਸ, ਏਕਮ ਸਿੰਘ ਫਸਟ ਕਲਾਸ, ਗੁਰਵੀਰ ਸਿੰਘ ਦੂਜੀ ਕਲਾਸ, ਜਸਨੀਤ ਕੌਰ ਤੀਜੀ ਕਲਾਸ, ਸੁਖਮਨੀ ਚੌਥੀ ਕਲਾਸ, ਛੇਵੀਂ ਕਲਾਸ ਰੋਸ਼ਨੀ ਕੁਮਾਰੀ, ਸੱਤਵੀਂ ਕਲਾਸ ਪਰਮਿੰਦਰ ਕੌਰ, ਨੌਵੀਂ ਕਲਾਸ ਪ੍ਰਤੀਕ ਕੁਮਾਰ, ਨਵਦੀਪ ਕੌਰ ਤੋ ਇਲਾਵਾ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਵਿਸ਼ੇਸ ਤੌਰ ’ਤੇ ਸਰਟੀਫਿਕੇਟ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਸਕੂਲ ਐੱਮਡੀ ਐਡਵੋਕੇਟ ਇਕਬਾਲ ਸਿੰਘ ਗਿੱਲ ਤੇ ਪ੍ਰਧਾਨ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਅਜਿਹੇ ਨਤੀਜਿਆਂ ਤੋਂ ਸਾਫ ਨਜ਼ਰ ਆਉਂਦਾ ਹੈ ਕਿ ਵਿਦਿਆਰਥੀ ਤੇ ਅਧਿਆਪਕ ਸਖਤ ਮਿਹਨਤ ਕਰ ਰਹੇ ਹਨ। ਇਸ ਸਮੇਂ ਉਨ੍ਹਾਂ ਸਿੱਖਿਆ ਦੇ ਹੋਰ ਖੇਤਰਾਂ ਚ ਵੀ ਵਧਣ ਦਾ ਹੌਸਲਾ ਦਿੰਦੇ ਹੋਏ ਸਖਤ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਹਰਮਨਪ੍ਰੀਤ ਸਿੰਘ, ਝਰਮਲ ਸਿੰਘ ਜੰਗੀਆਣਾ, ਸੰਦੀਪ ਕੁਮਾਰ ਦਈਏ, ਪ੍ਰਭਜੋਤ ਕੌਰ, ਪਵਨਪ੍ਰੀਤ ਕੌਰ, ਹਰਪ੍ਰੀਤ ਕੌਰ, ਸਰਬਜੀਤ ਕੌਰ, ਕੰਚਨ ਗਰਗ, ਦਲਜੀਤ ਸਿੰਘ ਜਗਸੀਰ ਸਿੰਘ, ਪਰਮਜੀਤ ਸਿੰਘ ਸਮੇਤ ਸਟਾਫ ਹਾਜ਼ਰ ਸਨ।