ਸ਼ਹੀਦ ਰਹਿਮਤ ਅਲੀ ਵਜੀਦਕੇ ਦਾ ਸ਼ਹੀਦੀ ਦਿਹਾੜਾ 25 ਨੂੰ
ਸ਼ਹੀਦ ਰਹਿਮਤ ਅਲੀ ਵਜੀਦਕੇ ਦੀ ਸਹੀਦਾ ਦਿਹਾੜਾ 25 ਨੂੰ
Publish Date: Wed, 11 Mar 2026 05:46 PM (IST)
Updated Date: Wed, 11 Mar 2026 05:48 PM (IST)

ਜਸਵੀਰ ਸਿੰਘ ਵਜੀਦਕੇ, ਪੰਜਾਬੀ ਜਾਗਰਣ ਮਹਿਲ ਕਲਾਂ : ਗਦਰ ਲਹਿਰ ਦੇ ਮਹਾਨ ਸ਼ਹੀਦ ਰਹਿਮਤ ਅਲੀ ਵਜੀਦਕੇ ਜੀ ਦੇ ਸ਼ਹੀਦੀ ਦਿਹਾੜੇ ਨੂੰ ਲੈ ਕੇ ਕਰਵਾਏ ਜਾ ਰਹੇ ਸ਼ਹੀਦੀ ਸਮਾਗਮ ਨੂੰ ਲੈ ਕੇ ਪਿੰਡ ਵਜੀਦਕੇ ਖੁਰਦ ’ਤੇ ਪਿੰਡ ਵਜੀਦਕੇ ਕਲਾਂ ਦੀਆਂ ਗ੍ਰਾਮ ਪੰਚਾਇਤਾਂ ਅਤੇ ਦੋਵਾਂ ਨਗਰਾਂ, ਯੂਥ ਕਲੱਬਾ ਦੇ ਮੋਹਤਵਰਾਂ ਦੀ ਅਹਿਮ ਮੀਟਿੰਗ ਸ਼ਹੀਦ ਰਹਿਮਤ ਅਲੀ ਮੈਮੋਰੀਅਲ ਸਰਕਾਰੀ ਹਾਈ ਸਕੂਲ ਵਜੀਦਕੇ ਖੁਰਦ ਵਿਖੇ ਹੋਈ। ਇਸ ਵਾਰ ਦੋਵੇਂ ਨਗਰਾ ਵੱਲੋਂ ਸ਼ਹੀਦ ਰਹਿਮਤ ਅਲੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮ ਨੂੰ ਸਾਂਝੇ ਤੌਰ ’ਤੇ ਮਨਾਉਣ ਦਾ ਫੈਸਲਾ ਕੀਤਾ ਗਿਆ ਹੈ। ਇਸ ਮੌਕੇ ਮੁੱਖ ਅਧਿਆਪਕ ਜਸਵਿੰਦਰ ਸਿੰਘ, ਦਾਰਾ ਸਿੰਘ ਫੌਜੀ, ਰਾਮ ਸਿੰਘ ਵਜੀਦਕੇ ਕਲਾਂ, ਕਲੱਬ ਪ੍ਰਧਾਨ ਸਮਿੰਦਰ ਸਿੰਘ ਸਮਰਾ, ਬਲਜਿੰਦਰ ਸਿੰਘ ਮਿਸਰਾ, ਪੱਤਰਕਾਰ ਪਾਲੀ ਵਜੀਦਕੇ, ਐੱਨਆਰਆਈ ਅਮਰਜੀਤ ਸਿੰਘ ਸਮਰਾ, ਕਿਸਾਨ ਆਗੂ ਰਣਜੀਤ ਸਿੰਘ ਗਿੱਲ, ਸੁਰਿੰਦਰ ਸਿੰਘ ਸਿੰਦਾ ਵਜੀਦਕੇ, ਪੰਚ ਕੁਲਵਿੰਦਰ ਸਿੰਘ ਸੋਨੂੰ, ਸਾਹਿਬ ਸਿੰਘ ਪੱਪੂ, ਅਮਨਦੀਪ ਸਿੰਘ ਗੋਲਡੀ, ਜਗਰਾਜ ਸਿੰਘ ਸਮਰਾ, ਬਲਤੇਜ ਸਿੰਘ ਬਾਜਵਾ ਨੇ ਕਿਹਾ ਕਿ ਗਦਰ ਲਹਿਰ ਦੇ ਮਹਾਨ ਸ਼ਹੀਦ ਰਹਿਮਤ ਅਲੀ ਵਜੀਦਕੇ ਦੀ ਸ਼ਹਾਦਤ ਸਦਕਾ ਦੇਸ਼ ਨੂੰ ਆਜ਼ਾਦੀ ਮਿਲੀ। ਉਨ੍ਹਾਂ ਨੇ ਗਦਰ ਲਹਿਰ ਵਿੱਚ ਸੇਵਾ ਕਰਦਿਆਂ ਫਾਂਸੀ ਦੇ ਰੱਸੇ ਨੂੰ ਝੁੰਮਿਆ ਅਤੇ ਅੰਗਰੇਜ਼ ਸਰਕਾਰ ਦੇ ਜੁਲਮ ਨੂੰ ਪਿੰਡੇ ਤੇ ਹੰਢਾਇਆਂ। ਉਸ ਸਮੇਂ ਗਦਰ ਲਹਿਰ ਵਿੱਚ ਅਹਿਮ ਜ਼ਿੰਮੇਵਾਰੀ ਨੂੰ ਨਿਭਾਇਆ। 25 ਮਾਰਚ 1915 ਨੂੰ ਅੰਗਰੇਜ਼ ਹਕੂਮਤ ਵੱਲੋਂ ਉਨ੍ਹਾ ਨੂੰ ਫਾਸੀ ਦਿੱਤੀ ਗਈ। ਉਨ੍ਹਾਂ ਕਿਹਾ ਕਿ 25 ਮਾਰਚ ਬੁੱਧਵਾਰ ਨੂੰ ਦੋਵੇਂ ਗ੍ਰਾਮ ਪੰਚਾਇਤਾਂ, ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਐੱਨਆਰਆਈ ਭਰਾਵਾਂ, ਸਾਬਕਾ ਮੁਲਾਜ਼ਮ, ਯੂਥ ਕਲੱਬਾਂ ਵੱਲੋਂ ਪਿੰਡਾਂ ਦੇ ਵਾਸੀਆਂ ਦੇ ਸਹਿਯੋਗ ਨਾਲ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਹੈ। ਇਸ ਮੌਕੇ ਆਮ ਆਦਮੀ ਪਾਰਟੀ ਦੇ ਪੰਜਾਬ ਪੱਧਰੀ ਆਗੂ ਅਤੇ ਦੂਜੀਆਂ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂ ਸਾਹਿਬਾਨ ਸ਼ਰਧਾ ਦੇ ਫੁੱਲ ਭੇਟ ਕਰਨਗੇ ਅਤੇ ਸ਼ਹੀਦ ਦੇ ਜੀਵਨ ਸਬੰਧੀ ਵਿਚਾਰ ਪੇਸ਼ ਕਰਨਗੇ। ਇਸ ਮੌਕੇ ਨਾਟਕ ਟੀਮਾਂ ਵੱਲੋਂ ਕੋਰੀਓਗ੍ਰਾਫੀ, ਨਾਟਕ ਅਤੇ ਲੋਕ ਗੀਤ ਪੇਸ਼ ਕੀਤੇ ਜਾਣਗੇ। ਉਨ੍ਹਾਂ ਅਪੀਲ ਕੀਤੀ ਕਿ ਇਸ ਸਾਲਾਨਾ ਸ਼ਹੀਦੀ ਸਭਾ ਵਿੱਚ ਦੋਵੇਂ ਪਿੰਡਾਂ ਦੇ ਵਾਸੀ ਪੂਰਨ ਸਹਿਯੋਗ ਦੇਣ ਤਾਂ ਜੋ ਸਾਲਾਨਾ ਸਮਾਗਮ ਚੜ੍ਹਦੀ ਕਲਾ ਨਾਲ ਮਨਾਇਆ ਜਾਵੇ। ਇਸ ਮੌਕੇ ਮੰਦਰ ਸਿੰਘ ਫੌਜੀ, ਮਨਦੀਪ ਸਿੰਘ, ਅਮਨਦੀਪ ਸਿੰਘ, ਲਛਮਣ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਮੋਹਤਵਰ ਹਾਜ਼ਰ ਸਨ।