ਘਰੇਲੂ ਤਕਰਾਰ ਕਾਰਨ ਘਰੋਂ ਗਈ ਲੜਕੀ ਨੂੰ ਕੀਤਾ ਮਾਪਿਆਂ ਹਵਾਲੇ
ਘਰੇਲੂ ਤਕਰਾਰ ਕਾਰਨ ਘਰੋਂ ਗਈ ਲੜਕੀ ਮੈਡਮ ਰੇਨੂੰ ਪਰੋਚਾ ਨੇ ਕੁਝ ਹੀ ਘੰਟਿਆਂ ’ਚ ਮਾਪਿਆਂ ਨੂੰ ਸੋਂਪੀ
Publish Date: Wed, 25 Feb 2026 04:49 PM (IST)
Updated Date: Wed, 25 Feb 2026 04:52 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਘਰੇਲੂ ਮਾਮੂਲੀ ਤਕਰਾਰ ਹੋਣ ਕਾਰਨ ਸਥਾਨਕ ਕਸਬੇ ਦੀ ਇੱਕ ਲੜਕੀ ਘਰੋਂ ਚਲੀ ਗਈ ਸੀ, ਜਦੋਂ ਇਸ ਸਬੰਧੀ ਥਾਣਾ ਸ਼ਹਿਣਾ ਦੀ ਮੁਖੀ ਰੈਨੂੰ ਪਰੋਚਾ ਕੋਲ ਲੜਕੀ ਦੇ ਮਾਪੇ ਫਰਿਆਦ ਲੈ ਪਹੁੰਚੇ ਤਾਂ ਥਾਣਾ ਸ਼ਹਿਣਾ ਦੀ ਮੁਖੀ ਰੈਨੂੰ ਪਰੋਚਾ ਨੇ ਫੁਰਤੀ ਦਿਖਾਉਂਦਿਆਂ ਹੋਇਆਂ ਆਪਣੀ ਪੁਲਸ ਪਾਰਟੀ ਸਮੇਤ ਲੜਕੀ ਦੇ ਮੋਬਾਈਲ ਫੋਨ ਨੰਬਰ ਤੇ ਲੋਕੇਸ਼ਨ ਲਗਾ ਕੇ ਲੜਕੀ ਨੂੰ ਸੰਗਰੂਰ ਜ਼ਿਲ੍ਹੇ ਦੇ ਇੱਕ ਪਿੰਡ ਤੋਂ ਵਾਪਸ ਲਿਆ ਕੇ ਮਾਪਿਆਂ ਦੇ ਹਵਾਲੇ ਕਰ ਦਿੱਤਾ ਗਿਆ ਹੈ। ਥਾਣਾ ਸ਼ਹਿਣਾ ਦੀ ਮੁਖੀ ਰੈਨੂੰ ਪਰੋਚਾ ਨੇ ਦੱਸਿਆ ਕਿ ਮਾਪੇ ਆਪਣੇ ਲੜਕੇ-ਲੜਕੀਆਂ ਉੱਪਰ ਸਖ਼ਤੀ ਵਰਤਣ ਤਾਂ ਹੀ ਬੱਚੇ ਮਾਪਿਆਂ ਦੇ ਦਬ ਦਬਾਅ ਹੇਠ ਰਹਿ ਸਕਦੇ ਹਨ। ਉਨ੍ਹਾਂ ਕਿਹਾ ਕਿ ਸਾਡਾ ਮੁੱਖ ਮਕਸਦ ਥਾਣਾ ਸ਼ਹਿਣਾ ਖੇਤਰ ਵਿੱਚ ਅਮਨ ਸ਼ਾਂਤੀ ਰੱਖਣਾ ਹੀ ਹੈ। ਇਸ ਮੌਕੇ ਹੋਲਦਾਰ ਭਰਪੂਰ ਸਿੰਘ, ਹੌਲਦਾਰ ਰਾਜਿੰਦਰ ਸਿੰਘ, ਅਮਰੀਕ ਸਿੰਘ, ਗੁਰਭਜਨ ਸਿੰਘ ਆਦਿ ਹਾਜ਼ਰ ਸਨ।