- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਰਨਾਲਾ ਦੀਆਂ 23 ਟਰੈਵਲ ਏਜੰਸੀਆਂ, ਆਈਲੈਟਸ ਤੇ ਕੰਸਲਟੈਂਸੀ ਫ਼ਰਮਾਂ ਦੇ ਲਾਇਸੰਸ ਰੱਦ

- ਲਾਇਸੈਂਸ ਧਾਰਕਾਂ ਵੱਲੋਂ ਲਾਇਸੈਂਸ ਸਰੰਡਰ ਕਰਨ ਦੀ ਦਿੱਤੀ ਦਰਖਾਸਤ ਅਤੇ ਨਵਿਆਉਣ ਨਾ ਕਰਨ ’ਤੇ ਹੋਈ ਕਾਰਵਾਈ
ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ
ਬਰਨਾਲਾ : ਪੰਜਾਬ ਟਰੈਵਲ ਪ੍ਰੋਫੈਸ਼ਨਲਜ਼ ਰੈਗੂਲੇਸ਼ਨ ਰੂਲਜ਼ 2013 ਅਤੇ ਅਮੇਂਨਡਮੈਂਟ ਰੂਲਜ਼ 2014 (ਦ ਪੰਜਾਬ ਪ੍ਰੀਵੈਨਸ਼ਨ ਆਫ ਹਿਊਮਨ ਸਮੱਗਲਿੰਗ ਐਕਟ, 2012) ਹੇਠਾਂ ਜਾਰੀ ਵੱਖ-ਵੱਖ ਫ਼ਰਮਾਂ ਦੇ ਲਾਇਸੈਂਸ ਦਫ਼ਤਰ ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਰੱਦ ਕੀਤੇ ਗਏ ਹਨ। ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਬਰਨਾਲਾ ਵਿਵੇਕ ਕੁਮਾਰ ਮੋਦੀ ਵਲੋਂ ਜਾਰੀ ਹੁਕਮਾਂ ਤਹਿਤ ਸਬੰਧਤ ਲਾਈਸੈਂਸੀਆਂ ਵਲੋਂ ਲਾਈਸੈਂਸ ਰੱਦ ਕਰਨ ਦੀਆਂ ਦਿੱਤੀਆਂ ਗਈਆਂ ਦਰਖਾਸਤਾਂ, ਲਾਇਸੈਂਸ ਦੀ ਮਿਆਦ ਪੁੱਗਣ ਉਪਰੰਤ ਰੀਨਿਊ ਨਾ ਕਰਵਾਉਣ ਆਦਿ ਦੇ ਮੱਦੇਨਜ਼ਰ ਇਹ ਕਾਰਵਾਈ ਅਮਲ ’ਚ ਲਿਆਂਦੀ ਗਈ ਹੈ। ਇਨ੍ਹਾਂ ਰੱਦ ਕੀਤੇ ਗਏ ਲਾਇਸੈਂਸਾਂ ਦੇ ਵੇਰਵੇ ਇਸ ਪ੍ਰਕਾਰ ਹਨ। ਮੈਸਰਜ਼ ਗਲੋਬਲ ਸਟੱਡੀ ਪੁਆਇੰਟ, ਆਸ਼ੀਸ਼ ਸਿੰਗਲਾ ਅਤੇ ਹਿਮਾਂਸ਼ੂ ਬਾਂਸਲ ਦੇ ਨਾਮ 'ਤੇ ਜਾਰੀ ਆਈਲੈਟਸ ਅਤੇ ਕੰਸਲਟੈਂਸੀ ਦੇ ਲਾਈਸੈਂਸ ਨੰਬਰ 241/ਐੱਮਏ/ਡੀਐੱਮ/ਬੀਐੱਨਐੱਲ ਅਤੇ 242/ਐੱਮਏ/ਡੀਐੱਮ/ਬੀਐੱਨਐੱਲ ਰੱਦ ਕਰ ਦਿੱਤੇ ਗਏ ਹਨ। ਮੈਸਰਜ਼ ਜੇਐੱਸ ਬ੍ਰਿਟਿਸ਼ ਅਕੈਡਮੀ ਜੇ.ਐਸ. ਇਮੀਗ੍ਰੇਸ਼ਨ ਬਲਰਾਮ ਸਿੰਘ ਦੇ ਨਾਮ 'ਤੇ ਜਾਰੀ ਆਇਲਟਸ ਇੰਸਟੀਚਿਊਟ ਅਤੇ ਕੰਸਲਟੈਂਸੀ ਦੇ ਲਾਈਸੈਂਸ ਨੰਬਰ 170/ਐੱਮਏ/ਡੀਐੱਮ/ਬੀਐੱਨਐੱਲ ਅਤੇ 169/ਐੱਮਏ/ਡੀਐੱਮ/ਬੀਐੱਨਐੱਲ ਰੱਦ ਕੀਤੇ ਗਏ ਹਨ। ਮੈਸਰਜ਼ ਬਾਂਸਲ ਕੰਸਲਟੈਂਟਸ ਮੁਕੰਦ ਲਾਲ ਬਾਂਸਲ ਦੇ ਨਾਮ 'ਤੇ ਜਾਰੀ ਟਰੈਵਲ ਏਜੰਟ ਦਾ ਲਾਈਸੈਂਸ ਨੰਬਰ 28/ਐੱਮਏ/ਡੀਐੱਮ/ਬੀਐੱਨਐੱਲ ਰੱਦ ਕੀਤਾ ਗਿਆ ਹੈ। ਮੈਸਰਜ਼ ਰੁਦਰਾ ਐਜੂਕੌਨ ਰੋਹਿਤ ਕਾਂਸਲ ਅਤੇ ਰਾਹੁਲ ਗੋਇਲ (ਤਪਾ) ਦੇ ਨਾਮ 'ਤੇ ਜਾਰੀ ਕੰਸਲਟੈਂਸੀ ਅਤੇ ਆਇਲਟਸ ਦੇ ਲਾਈਸੈਂਸ ਨੰਬਰ 218/ਐੱਮਏ/ਡੀਐੱਮ/ਬੀਐੱਨਐੱਲ ਅਤੇ 219/ਐੱਮਏ/ਡੀਐੱਮ/ਬੀਐੱਨਐੱਲ ਰੱਦ ਕਰ ਦਿੱਤੇ ਗਏ ਹਨ। ਮੈਸਰਜ਼ ਵਰਥ ਇਮੀਗ੍ਰੇਸ਼ਨਜ਼ ਰਾਜਵੀਰ ਕੌਰ ਦੇ ਨਾਮ 'ਤੇ ਜਾਰੀ ਆਇਲਟਸ ਅਤੇ ਕੰਸਲਟੈਂਸੀ ਦੇ ਲਾਈਸੈਂਸ ਨੰਬਰ 194/ਡੀਐੱਮ/ਬੀਆਰਐੱਨ/ਐੱਮਏ ਅਤੇ 195/ਡੀਐੱਮ/ਬੀਆਰਐੱਨ/ਐੱਮਏ ਰੱਦ ਕੀਤੇ ਗਏ ਹਨ। ਮੈਸਰਜ਼ ਅਰਬਨ ਸਕੂਲ ਆਫ਼ ਇੰਗਲਿਸ਼/ਅਰਬਨ ਐਜੂਕੇਸ਼ਨ ਕੰਸਲਟੈਂਟਸ ਪ੍ਰਾਈਵੇਟ ਲਿਮਟਿਡ ਪਵਨਦੀਪ ਸਿੰਘ ਵੜੈਚ ਅਤੇ ਹਰਪ੍ਰੀਤ ਕੌਰ ਵੜੈਚ ਦੇ ਨਾਮ 'ਤੇ ਜਾਰੀ ਕੰਸਲਟੈਂਸੀ, ਟਰੈਵਲ ਏਜੰਟ ਅਤੇ ਆਇਲਟਸ ਕੋਚਿੰਗ ਦੇ ਲਾਈਸੈਂਸ ਨੰਬਰ 191/ਐੱਮਏ/ਡੀਐੱਮ/ਬੀਐੱਨਐੱਲ, 373/ਐੱਮਏ/ਡੀਐੱਮ/ਬੀਐੱਨਐੱਲ ਅਤੇ 122/ਐੱਮਏ/ਡੀਐੱਮ/ਬੀਐੱਨਐੱਲ ਰੱਦ ਕੀਤੇ ਗਏ ਹਨ। ਮੈਸਰਜ਼ ਈ ਸਟਾਰ (E Star) ਆਇਲਟਸ ਐਂਡ ਇਮੀਗ੍ਰੇਸ਼ਨ ਕੰਸਲਟੈਂਸੀ ਬਰਿੰਦਰ ਸਿੰਘ (ਸਹਿਣਾ) ਦੇ ਨਾਮ 'ਤੇ ਜਾਰੀ ਕੰਸਲਟੈਂਸੀ ਅਤੇ ਆਇਲਟਸ ਕੋਚਿੰਗ ਦੇ ਲਾਈਸੈਂਸ ਨੰਬਰ 176/ਐੱਮਏ/ਡੀਐੱਮ/ਬੀਐੱਨਐੱਲ ਅਤੇ 177/ਐੱਮਏ/ਡੀਐੱਮ/ਬੀਐੱਨਐੱਲ ਰੱਦ ਕੀਤੇ ਗਏ ਹਨ। ਮੈਸਰਜ਼ ਏ.ਪੀ (AP) ਸਲਿਊਸ਼ਨਜ਼ ਪਿਊਸ਼ ਗਰਗ (ਤਪਾ) ਦੇ ਨਾਮ 'ਤੇ ਜਾਰੀ ਕੰਸਲਟੈਂਸੀ ਅਤੇ ਟਿਕਟਿੰਗ ਏਜੰਟ ਦੇ ਲਾਈਸੈਂਸ ਨੰਬਰ 186/ਐੱਮਏ/ਡੀਐੱਮ/ਬੀਐੱਨਐੱਲ ਅਤੇ 187/ਐੱਮਏ/ਡੀਐੱਮ/ਬੀਐੱਨਐੱਲ ਰੱਦ ਕੀਤੇ ਗਏ ਹਨ। ਮੈਸਰਜ਼ ਹਾਈਫਾਈ ਇਮੀਗ੍ਰੇਸ਼ਨ ਆਸ਼ਿਮਾ ਕਾਂਸਲ ਦੇ ਨਾਮ 'ਤੇ ਜਾਰੀ ਕੰਸਲਟੈਂਸੀ ਦਾ ਲਾਈਸੈਂਸ ਨੰਬਰ 330/ਐੱਮਏ/ਡੀਐੱਮ/ਬੀਐੱਨਐੱਲ ਰੱਦ ਕੀਤਾ ਗਿਆ ਹੈ। ਮੈਸਰਜ਼ ਕੈਨ-ਅਮਰੀਕਾ ਐਜੂਕੇਸ਼ਨਜ਼ ਸਤਨਾਮ ਸਿੰਘ ਦੇ ਨਾਮ 'ਤੇ ਜਾਰੀ ਆਇਲਟਸ ਕੋਚਿੰਗ ਦਾ ਲਾਈਸੈਂਸ ਨੰਬਰ 66/ਐੱਮਏ/ਡੀਐੱਮ/ਬੀਐੱਨਐੱਲ ਰੱਦ ਕੀਤਾ ਗਿਆ ਹੈ। ਮੈਸਰਜ਼ ਬੀ.ਐਸ (B.S) ਟ੍ਰੇਡ ਟੈਸਟ ਸੈਂਟਰ ਰਮਨਦੀਪ ਸਿੰਘ ਅਤੇ ਬਲਵੀਰ ਸਿੰਘ ਦੇ ਨਾਮ 'ਤੇ ਜਾਰੀ ਟਰੈਵਲ ਏਜੰਟ ਦਾ ਲਾਈਸੈਂਸ ਨੰਬਰ 79/ਐੱਮਏ/ਡੀਐੱਮ/ਬੀਐੱਨਐੱਲ ਰੱਦ ਕੀਤਾ ਗਿਆ ਹੈ। ਮੈਸਰਜ਼ ਦਾ ਕੈਨਵਸ ਮਿਸ ਅਵਨੀਤ ਕੌਰ ਦੇ ਨਾਮ 'ਤੇ ਜਾਰੀ ਆਇਲਟਸ ਕੋਚਿੰਗ ਦਾ ਲਾਈਸੈਂਸ ਨੰਬਰ 87/ਐੱਮਏ/ਡੀਐੱਮ/ਬੀਐੱਨਐੱਲ ਰੱਦ ਕੀਤਾ ਗਿਆ ਹੈ। ਮੈਸਰਜ਼ ਅਚੀਵਰਸ ਪੁਆਇੰਟਸ (Achievers Points) ਪਿਊਸ਼ ਗਰਗ ਅਤੇ ਨੀਨਾ ਰਾਣੀ ਦੇ ਨਾਮ 'ਤੇ ਜਾਰੀ ਆਇਲਟਸ ਕੋਚਿੰਗ ਦਾ ਲਾਈਸੈਂਸ ਨੰਬਰ 134/ਐੱਮਏ/ਡੀਐੱਮ/ਬੀਐੱਨਐੱਲ ਰੱਦ ਕੀਤਾ ਗਿਆ ਹੈ। ਮੈਸਰਜ਼ ਭਾਰਤੀ (Bharty) ਸਲਿਊਸ਼ਨਜ਼ ਪ੍ਰੀਤੀ ਭਾਰਤੀ (ਤਪਾ) ਦੇ ਨਾਮ 'ਤੇ ਜਾਰੀ ਆਇਲਟਸ ਇੰਸਟੀਚਿਊਟ ਅਤੇ ਕੰਸਲਟੈਂਸੀ ਦੇ ਲਾਈਸੈਂਸ ਨੰਬਰ 198/ਡੀਐੱਮ/ਬੀਆਰਐੱਨ/ਐੱਮਏ ਅਤੇ 199/ਡੀਐੱਮ/ਬੀਆਰਐੱਨ/ਐੱਮਏ ਰੱਦ ਕੀਤੇ ਗਏ ਹਨ।