ਪੁਲਿਸ ਪ੍ਰਸ਼ਾਸਨ ਦੀ ਸੁਸਤੀ ਜਾਂ ਮਜਬੂਰੀ? ਤਪਾ ਮੰਡੀ ਥਾਣੇ ਨੂੰ ਨਵੇਂ ਮੁਖੀ ਦੀ ਉਡੀਕ, ਲੋਕਾਂ 'ਚ ਵਧ ਰਿਹਾ ਡਰ
ਜਿੱਥੇ ਇੱਕ ਪਾਸੇ ਤਪਾ ਵਿਖੇ ਪਿਛਲੇ 10 ਦਿਨਾਂ ਤੋਂ ਥਾਣਾ ਮੁਖੀ ਦੀ ਨਿਯੁਕਤੀ ਨਾ ਹੋਣ ਕਾਰਨ ਥਾਣਾ ਖੁਦ ਹੀ ਲਵਾਰਸ ਹੋਇਆ ਪਿਆ ਹੈ ਉੱਥੇ ਦੂਜੇ ਪਾਸੇ ਕਿਤੇ ਨਾ ਕਿਤੇ ਥਾਣਾ ਮੁਖੀ ਦੀ ਨਿਯੁਕਤੀ ਨਾ ਹੋਣ ਤੇ ਇਲਾਕੇ ਅੰਦਰ ਸਮਾਜ ਵਿਰੋਧੀ ਅਨਸਰਾਂ ਦਾ ਬੋਲਬਾਲਾ ਵੀ ਵੱਧ ਗਿਆ ਹੈ। ਜਿਸਦੇ ਚੱਲਦਿਆਂ ਹੁਣ ਸ਼ਹਿਰ ਵਾਸੀ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ।
Publish Date: Wed, 15 Apr 2026 03:35 PM (IST)
Updated Date: Wed, 15 Apr 2026 03:37 PM (IST)

ਦੀਪਕ ਬਾਂਸਲ, ਪੰਜਾਬੀ ਜਾਗਰਣ, ਤਪਾ ਮੰਡੀ - ਜਿੱਥੇ ਇੱਕ ਪਾਸੇ ਤਪਾ ਵਿਖੇ ਪਿਛਲੇ 10 ਦਿਨਾਂ ਤੋਂ ਥਾਣਾ ਮੁਖੀ ਦੀ ਨਿਯੁਕਤੀ ਨਾ ਹੋਣ ਕਾਰਨ ਥਾਣਾ ਖੁਦ ਹੀ ਲਵਾਰਸ ਹੋਇਆ ਪਿਆ ਹੈ ਉੱਥੇ ਦੂਜੇ ਪਾਸੇ ਕਿਤੇ ਨਾ ਕਿਤੇ ਥਾਣਾ ਮੁਖੀ ਦੀ ਨਿਯੁਕਤੀ ਨਾ ਹੋਣ ਤੇ ਇਲਾਕੇ ਅੰਦਰ ਸਮਾਜ ਵਿਰੋਧੀ ਅਨਸਰਾਂ ਦਾ ਬੋਲਬਾਲਾ ਵੀ ਵੱਧ ਗਿਆ ਹੈ। ਜਿਸਦੇ ਚੱਲਦਿਆਂ ਹੁਣ ਸ਼ਹਿਰ ਵਾਸੀ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ।
ਇਸ ਸਬੰਧੀ ਗੱਲਬਾਤ ਦੌਰਾਨ ਸ਼ਹਿਰ ਵਾਸੀਆਂ ਨੇ ਕਿਹਾ ਕਿ ਤਪਾ ਥਾਣੇ ਅੰਦਰ ਪਹਿਲੀ ਵਾਰ ਹੋਇਆ ਹੈ ਕਿ ਇੰਨੇ ਦਿਨ ਲੰਘਣ ਦੇ ਬਾਵਜੂਦ ਵੀ ਥਾਣਾ ਮੁਖੀ ਦੀ ਨਿਯੁਕਤੀ ਨਾ ਹੋਣਾ ਚਰਚਾ ਦਾ ਵਿਸ਼ਾ ਹੈ ਅਤੇ ਇੰਜ ਲੱਗ ਰਿਹਾ ਹੈ ਕਿ ਬਰਨਾਲਾ ਜ਼ਿਲ੍ਹੇ ਅੰਦਰ ਥਾਣਾ ਮੁਖੀਆਂ ਦੀ ਵੱਡੀ ਘਾਟ ਰੜਕ ਰਹੀ ਹੈ। ਭਾਵੇਂ ਏਐਸਆਈ ਬਲਜੀਤ ਸਿੰਘ ਸਿਟੀ ਇੰਚਾਰਜ ਨੂੰ ਵਾਧੂ ਚਾਰਜ ਦਿੱਤਾ ਹੋਇਆ ਹੈ ਪਿਛਲੇ ਦਿਨਾਂ ਤੋਂ ਲੁਟੇਰਿਆਂ ਵੱਲੋਂ ਲੋਕਾਂ ਦੇ (ਗੀਝਾਂ) ਜੇਬ ਕੱਟ ਕੇ ਫਰਾਰ ਹੋਣ ਦੀਆਂ ਘਟਨਾਵਾਂ ਕਈ ਵਾਰ ਵਾਪਰ ਚੁੱਕੀਆਂ ਹਨ ਮੰਡੀਆਂ ਵਿੱਚ ਕਣਕ ਦੇ ਵੱਡੇ ਅੰਬਾਰ ਲੱਗ ਚੁੱਕੇ ਹਨ ਅਤੇ ਕਿਸਾਨ ਅਤੇ ਵਪਾਰੀ ਬੈਂਕਾਂ ਵਿੱਚੋਂ ਬਹੁਤ ਵੱਡੀ ਮਾਤਰਾ ਵਿੱਚੋਂ ਪੈਸਾ ਕਢਵਾ ਕੇ ਲੈਣ ਦੇਣ ਕਰਦੇ ਹਨ ਕ ਪਰ ਸ਼ਹਿਰ ਦੀ ਸਿਟੀ ਚੌਂਕੀ ਅੰਦਰ ਪੁਲਿਸ ਦੀ ਨਫਰੀ ਘੱਟ ਹੋਣ ਕਾਰਨ ਅਤੇ ਛੋਟੀਆਂ ਮੋਟੀਆਂ ਦਰਖਾਸਤਾਂ ਕਾਰਨ ਸਿਟੀ ਪੁਲਿਸ ਪਹਿਲਾਂ ਹੀ ਬਹੁਤ ਬਿਜ਼ੀ ਰਹਿੰਦੀ ਹੈ ਇਲਾਕੇ ਅੰਦਰ ਹੋਰ ਪੁਲਿਸ ਮੁਲਾਜ਼ਿਮ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਨਿਭਾ ਰਹੇ ਹਨ ਪਰ ਥਾਣਾ ਮੁਖੀ ਦੀ ਨਿਯੁਕਤੀ ਵੀ ਲਾਜ਼ਮੀ ਬਣਦੀ ਹੈ ਕਿਉਂਕਿ ਇੱਕ ਥਾਣਾ ਮੁਖੀ ਦੇ ਹੇਠ ਪੂਰੇ ਥਾਣੇ ਅੰਦਰ ਨਾਲ ਲੱਗਦੇ ਪਿੰਡਾਂ ਦੀ ਜਿੰਮੇਵਾਰੀ ਹੁੰਦੀ ਹੈ। ਸ਼ਹਿਰ ਵਾਸੀਆਂ ਨੇ ਜ਼ਿਲ੍ਹਾ ਪੁਲਿਸ ਮੁਖੀ ਬਰਨਾਲਾ ਤੋਂ ਮੰਗ ਕਰਦਿਆਂ ਕਿਹਾ ਕਿ ਤਪਾ ਦੇ ਥਾਣੇ ਅੰਦਰ ਜਲਦ ਤੋਂ ਜਲਦ ਇਮਾਨਦਾਰ ਪੁਲਿਸ ਅਫਸਰ ਦੀ ਨਿਯੁਕਤੀ ਕੀਤੀ ਜਾਵੇ ਤਾਂ ਜੋ ਸਮਾਜ ਵਿਰੋਧੀ ਅਨਸਰਾਂ ਅਤੇ ਨਸ਼ਾ ਤਸਕਰਾਂ ਵਿੱਚ ਪੁਲਿਸ ਦਾ ਡਰ ਬਣਿਆ ਰਹੇ।