ਵਿਧਾਇਕ ਢਿੱਲੋਂ ਦੇ ਪੁੱਤਰ ਦੇ ਵਿਆਹ ਦੀਆਂ ਜਲਦੀ ਸਜਨਗੀਆਂ ਰੌਣਕਾਂ
ਵਿਧਾਇਕ ਕਾਲਾ ਢਿੱਲੋਂ ਦੇ ਪੁੱਤਰ ਦੇ ਵਿਆਹ ਦੀਆਂ ਜਲਦ ਸਜਨਗੀਆਂ ਰੌਣਕਾਂ
Publish Date: Wed, 04 Feb 2026 04:20 PM (IST)
Updated Date: Wed, 04 Feb 2026 04:23 PM (IST)

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ ਬਰਨਾਲਾ : ਬਰਨਾਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਤੇ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਦੇ ਪਰਿਵਾਰ ਨਾਲ ਜੁੜੀ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਵਿਧਾਇਕ ਕੁਲਦੀਪ ਸਿੰਘ ਢਿੱਲੋਂ ਦੇ ਘਰ ਜਲਦੀ ਹੀ ਸ਼ਹਿਨਾਈਆਂ ਵੱਜਣ ਜਾ ਰਹੀਆਂ ਹਨ। ਜਾਣਕਾਰੀ ਅਨੁਸਾਰ ਵਿਧਾਇਕ ਕੁਲਦੀਪ ਸਿੰਘ ਢਿੱਲੋਂ ਦੇ ਪੁੱਤਰ ਅਰੁਣਪ੍ਰਤਾਪ ਸਿੰਘ ਢਿੱਲੋਂ ਵਿਆਹ ਬੰਧਨ ’ਚ ਬੱਝ ਕੇ ਆਪਣੀ ਵਿਆਹੁਤਾ ਜ਼ਿੰਦਗੀ ਦਾ ਆਗਾਜ਼ ਕਰਨ ਜਾ ਰਹੇ ਹਨ। ਜਾਣਕਾਰੀ ਅਨੁਸਾਰ ਕਾਕਾ ਅਰੁਣਪ੍ਰਤਾਪ ਸਿੰਘ ਢਿੱਲੋਂ ਦਾ ਵਿਆਹ 6 ਫਰਵਰੀ ਨੂੰ ਰੱਖਿਆ ਗਿਆ ਹੈ। ਲੋਕਾਂ ਵਿੱਚ ਆਪਣੇ ਨਿੱਘੇ ਸੁਭਾਅ, ਨਿਮਰਤਾ ਤੇ ਸਾਦਗੀ ਦੇ ਕਾਰਨ ਹਰਮਨ ਪਿਆਰੇ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਵੱਲੋਂ ਆਪਣੇ ਬੇਟੇ ਦਾ ਵਿਆਹ ਵੀ ਬਿਲਕੁਲ ਸਾਦਗੀ ਨਾਲ ਹੀ ਕੀਤਾ ਜਾ ਰਿਹਾ ਹੈ। ਆਪਣੇ ਪਰਿਵਾਰ ’ਚ ਆ ਰਹੇ ਖੁਸ਼ੀ ਦੇ ਇਸ ਵੱਡੇ ਸਮਾਗਮ ਨੂੰ ਬਿਲਕੁਲ ਸਾਦੇ ਢੰਗ ਤਰੀਕੇ ਨਾਲ ਕੀਤੇ ਜਾਣ ਦੀ ਪੁਸ਼ਟੀ ਕਰਦੇ ਹੋਏ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਕਿਹਾ ਕਿ ਵਿਆਹ ਸਮਾਗਮ ’ਚ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਕੁਝ ਅਤੀ ਨੇੜਲੇ ਰਿਸ਼ਤੇਦਾਰ ਹੀ ਸ਼ਮੂਲੀਅਤ ਕਰਨਗੇ। ਧਿਆਨ ਰਹੇ ਕਿ ਜਿੱਥੇ ਅਜੋਕੇ ਦੌਰ ’ਚ ਲੋਕਾਂ ਨੂੰ ਸਾਦਗੀ ਤੇ ਘੱਟ ਖਰਚੇ ਕਰਨ ਦਾ ਉਪਦੇਸ਼ ਦੇਣ ਵਾਲੇ ਲੀਡਰਾਂ ਵੱਲੋਂ ਆਪਣੇ ਧੀਆਂ ਪੁੱਤਰਾਂ ਦੇ ਵਿਆਹਾਂ ’ਤੇ ਫਜ਼ੂਲ ਖਰਚਾ ਕੀਤਾ ਜਾ ਰਿਹਾ ਉੱਥੇ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਵੱਲੋਂ ਆਪਣੇ ਬੇਟੇ ਦੇ ਵਿਆਹ ਮੌਕੇ ਕੀਤੇ ਜਾ ਰਹੇ ਸਾਦੇ ਸਮਾਗਮ ਦੀ ਹਰ ਪਾਸੇ ਚਰਚਾ ਹੋ ਰਹੀ ਹੈ। ਲੋਕ ਵਿਧਾਇਕ ਢਿੱਲੋਂ ਦੇ ਇਸ ਫੈਸਲੇ ਨੂੰ ਉਨ੍ਹਾਂ ਦੀ ਸਾਦਗੀ ਅਤੇ ਕਹਿਣੀ ਕਰਨੀ ਦੀ ਪ੍ਰਪੱਕਤਾ ਨਾਲ ਜੋੜ ਰਹੇ ਹਨ।