ਭਿਆਨਕ ਸੜਕ ਹਾਦਸਾ: ਜਲੰਧਰ ’ਚ ਕਾਰ ਤੇ ਕੈਂਟਰ ਦੀ ਟੱਕਰ ਨੇ ਮਚਾਇਆ ਚੀਕ-ਚਿਹਾੜਾ, ਤਿੰਨ ਜ਼ਖ਼ਮੀਨ
ਫਿਲੌਰ ਗੁਰਾਇਆ ਹਾਈਵੇ ’ਤੇ ਬਸੰਤ ਪੈਟਰੋਲ ਪੰਪ ਸਾਹਮਣੇ ਕਾਰ ਅਤੇ ਕੈਂਟਰ ਚ ਟੱਕਰ ਹੋਣ ਨਾਲ 3 ਵਿਅਕਤੀ ਜ਼ਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੜਕ ਸੁਰੱਖਿਆ ਫੋਰਸ ਦੇ ਇੰਚਾਰਜ ਏ. ਐੱਸ. ਆਈ. ਸਰਬਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਪ੍ਰੀਤ ਪੈਟਰੋਲ ਪੰਪ ਦੇ ਕਰਿੰਦੇ ਨੇ ਫੋਨ ਕਰਕੇ ਦੱਸਿਆ ਕਿ ਉਨ੍ਹਾਂ ਦੇ ਸਾਹਮਣੇ ਹਾਦਸਾ ਹੋਇਆ ਹੈ।
Publish Date: Fri, 17 Apr 2026 12:42 PM (IST)
Updated Date: Fri, 17 Apr 2026 12:47 PM (IST)
ਅਜੇ ਸਿੰਘ ਨਾਗੀ, ਪੰਜਾਬੀ ਜਾਗਰਣ, ਫਿਲੌਰ। ਫਿਲੌਰ ਗੁਰਾਇਆ ਹਾਈਵੇ ’ਤੇ ਬਸੰਤ ਪੈਟਰੋਲ ਪੰਪ ਸਾਹਮਣੇ ਕਾਰ ਅਤੇ ਕੈਂਟਰ ਚ ਟੱਕਰ ਹੋਣ ਨਾਲ 3 ਵਿਅਕਤੀ ਜ਼ਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੜਕ ਸੁਰੱਖਿਆ ਫੋਰਸ ਦੇ ਇੰਚਾਰਜ ਏ. ਐੱਸ. ਆਈ. ਸਰਬਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਪ੍ਰੀਤ ਪੈਟਰੋਲ ਪੰਪ ਦੇ ਕਰਿੰਦੇ ਨੇ ਫੋਨ ਕਰਕੇ ਦੱਸਿਆ ਕਿ ਉਨ੍ਹਾਂ ਦੇ ਸਾਹਮਣੇ ਹਾਦਸਾ ਹੋਇਆ ਹੈ।
ਜਦੋਂ ਅਸੀਂ ਮੌਕੇ ’ਤੇ ਜਾ ਕੇ ਦੇਖਿਆ ਤਾਂ ਕਾਰ ਬੈਗਨਰ ਕਾਰ ਅਤੇ ਕੈਂਟਰ ਵਿਚਕਾਰ ਟੱਕਰ ਹੋਈ ਸੀ ਜਿਸ ਵਿੱਚ ਦੋ ਕਾਰ ਸਵਾਰ ਬੁੱਧ ਸਿੰਘ ਅਤੇ ਸ਼ਰਨਜੀਤ ਸਿੰਘ ਵਾਸੀ ਹਰਿਆਣਾ , ਕੈਂਟਰ ਦਾ ਡਰਾਈਵਰ ਹਰਦੀਪ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਲੁਧਿਆਣਾ ਜ਼ਖ਼ਮੀ ਹੋਏ ਸਨ।
ਜਿਨ੍ਹਾਂ ਨੂੰ ਮੁਢਲੀ ਸਹਾਇਤਾ ਦੇਣ ਉਪਰੰਤ ਸਿਵਲ ਹਸਪਤਾਲ ਫਿਲੌਰ ਵਿਖੇ ਦਾਖਲ ਕਰਵਾਇਆ ਗਿਆ। ਜਿਨ੍ਹਾਂ ਵਿੱਚੋਂ ਬੁੱਧ ਸਿੰਘ ਦੀ ਹਾਲਤ ਗੰਭੀਰ ਹੋਣ ਕਾਰਨ ਰੈਫਰ ਕੀਤਾ ਗਿਆ।
ਇਸ ਸਬੰਧੀ ਉਨ੍ਹਾਂ ਥਾਣਾ ਫਿਲੌਰ ਵਿਖੇ ਸੂਚਿਤ ਕਰ ਦਿੱਤਾ ਹੈ। ਅਗਲੇਰੀ ਕਾਰਵਾਈ ਉਨ੍ਹਾਂ ਵੱਲੋਂ ਕੀਤੀ ਜਾਵੇਗੀ। ਇਸ ਮੌਕੇ ਜ਼ਖ਼ਮੀ ਹੋਏ ਸ਼ਰਨਜੀਤ ਪੁੱਤਰ ਰੌਸ਼ਨ ਲਾਲ ਨੇ ਦੱਸਿਆ ਕਿ ਉਨ੍ਹਾਂ ਦੀ ਕਾਰ ਪੰਪ ਦੇ ਅੱਗੇ ਪੈਟਰੋਲ ਪਵਾਉਣ ਲਈ ਖੜੀ ਸੀ, ਕੈਂਟਰ ਨੇ ਪਿਛਿਉਂ ਆ ਕੇ ਟੱਕਰ ਮਾਰੀ ਜਿਸ ਕਾਰਨ ਇਹ ਹਾਦਸਾ ਹੋਇਆ।