ਭਾਕਿਯੂ ਏਕਤਾ ਡਕੌਂਦਾ ਨੇ ਵਰੰਟ ਕਬਜ਼ਾ ਕਰਨ ਆਏ ਅਧਿਕਾਰੀ ਬੇਰੰਗ ਮੋੜੇ : ਮਾਂਗੇਵਾਲ
ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਨੇ ਵਰੰਟ ਕਬਜਾ ਕਰਨ ਆਏ ਅਧਿਕਾਰੀ ਵਰੰਗ ਮੋੜੇ :-ਗੁਰਦੇਵ ਸਿੰਘ ਮਾਂਗੇਵਾਲ
Publish Date: Wed, 11 Mar 2026 04:34 PM (IST)
Updated Date: Wed, 11 Mar 2026 04:36 PM (IST)
- ਸੂਬੇ ਦੇ ਫ਼ੈਸਲੇ ਮੁਤਾਬਿਕ ਕੁਰਕੀਆਂ ਨਿਲਾਮੀਆਂ ਨਹੀਂ ਹੋਣ ਦਿੱਤੀਆਂ ਜਾਣਗੀਆਂ : ਨਾਨਕ ਸਿੰਘ
ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ
ਬਰਨਾਲਾ : ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਬਲਾਕ ਮਹਿਲ ਕਲਾਂ ਦੇ ਪ੍ਧਾਨ ਨਾਨਕ ਸਿੰਘ ਅਮਲਾ ਸਿੰਘ ਵਾਲਾ ਦੀ ਅਗਵਾਈ ’ਚ ਬਰਫ਼ ਬੋਰਡ ਨੇ ਜਮੀਨ ਦਾ ਵਰੰਟ ਕਬਜ਼ਾ ਕਰਨ ਆਇਆ ਪ੍ਸ਼ਾਸਨ ਨੂੰ ਵਰੰਗ ਵਾਪਸ ਮੁੜਨਾ ਪਿਆ। ਸਤਨਾਮ ਸਿੰਘ ਮੂੰਮ, ਜ਼ਿਲ੍ਹਾ ਜਨਰਲ ਸਕੱਤਰ ਜਗਰਾਜ ਸਿੰਘ ਹਰਦਾਸਪੁਰਾ ਸੱਤਪਾਲ ਸਿੰਘ ਸੋਹੀ, ਜੱਗਾ ਸਿੰਘ ਮਹਿਲ ਕਲਾਂ, ਜੱਸਾ ਸਿੰਘ ਗਹਿਲ ਕਲਾਂ ਭਿੰਦਰ ਸਿੰਘ ਮੂੰਮ ਨੇ ਕਿਹਾ ਕਿ ਨਛੱਤਰ ਸਿੰਘ, ਗੁਰਮੇਲ ਸਿੰਘ ਅਤੇ ਅਵਤਾਰ ਸਿੰਘ ਨੇ ਕਿਹਾ ਕਿ ਅਸੀਂ ਬਰਫ ਬੋਰਡ ਦੀ ਜ਼ਮੀਨ ਪਿੰਡ ਮਹਿਲ ਕਲਾਂ ਰਕਬਾ ਧਨੇਰ ਜੋ ਕਿ 1971 ’ਚ ਠੇਕੇ ਤੇ ਲਈ ਹੋਈ ਸੀ। ਉਸ ਦਾ ਠੇਕਾ ਅਸੀਂ ਕਾਫ਼ੀ ਸਮਾਂ ਭਰਦੇ ਰਹੇ ਹਾਂ ਅਸੀਂ ਬਹੁਤ ਗ਼ਰੀਬ ਹਾਂ ਸਾਡੇ ਕੋਲ ਹੋਰ ਕੋਈ ਜਾਇਦਾਦ ਨਹੀਂ ਹੈ ਜਿਸ ਕਾਰਣ ਸਾਡੇ ਘਰ ਦਾ ਗੁਜ਼ਾਰਾ ਇਸ ਜ਼ਮੀਨ ’ਤੇ ਹੀ ਚਲਦਾ ਹੈ। ਸਾਡੀਆਂ ਕਈ ਫਸਲਾਂ ਕੁਦਰਤੀ ਕਰੋਪੀ ਕਾਰਨ ਨੁਕਸਾਨੀਆਂ ਗਈਆਂ, ਜਿਸ ਕਾਰਨ ਅਸੀਂ ਠੇਕਾ ਦੇਣ ਤੋਂ ਵੀ ਅਸਮਰਥ ਹੋ ਗਏ। ਜਿਸ ਕਰ ਕੇ ਵਕਫ ਬੋਰਡ ਨੇ ਕਬਜ਼ਾ ਵਰੰਟ ਲਿਆਂਦਾ ਜਦੋਂ ਜਥੇਬੰਦੀ ਨੂੰ ਵਰੰਟ ਕਬਜ਼ੇ ਦਾ ਪਤਾ ਲੱਗਿਆ ਫੋਰੀ ਤੌਰ ’ਤੇ ਵਰਕਰ ਇਕੱਠੇ ਹੋਣੇ ਸ਼ੁਰੂ ਹੋ ਗਏ ਹੋਲੀ ਹੋਲੀ ਵੱਡੀ ਗਿਣਤੀ ਵਿੱਚ ਵਰਕਰ ਇਕੱਠੇ ਹੋ ਗਏ। ਜਦੋਂ ਪ੍ਰਸ਼ਾਸਨ ਕਬਜ਼ਾ ਕਰਨ ਪਹੁੰਚਿਆ ਤਾਂ ਜੱਥੇਬੰਦੀ ਨੇ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ ਅਤੇ ਆਗੂਆਂ ਨੇ ਕਿਹਾ ਕਿ ਜੱਥੇਬੰਦੀ ਦੇ ਫੈਸਲੇ ਮੁਤਾਬਿਕ ਕੁਰਕੀਆਂ ਨਿਲਾਮੀਆਂ ਨਹੀਂ ਹੋਣ ਦਿੱਤੀਆਂ ਜਾਣਗੀਆਂ ਭਾਵੇਂ ਕਿੰਨੀਆਂ ਵੀ ਕੁਰਬਾਨੀਆਂ ਕਰਨੀਆਂ ਪੈਣ।
ਸੰਯੁਕਤ ਕਿਸਾਨ ਮੋਰਚੇ ਵੱਲੋਂ 23 ਮਾਰਚ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਸਾਮਰਾਜ ਵਿਰੋਧੀ ਦਿਵਸ ਵਜੋਂ ਮਨਾਇਆ ਜਾਵੇਗਾ। ਟਰੰਪ ਮੋਦੀ ਸਮਝੌਤੇ ਨੂੰ ਕਿਸੇ ਸੂਰਤ ’ਚ ਨਹੀਂ ਲਾਗੂ ਹੋਣ ਦਿੱਤਾ ਜਾਵੇਗਾ। ਕੇਂਦਰ ਸਰਕਾਰ ਅਮਰੀਕਾ ਨਾਲ ਮੁਕਤ ਵਪਾਰ ਸਮਝੌਤੇ ਰਾਹੀਂ ਕਿਸਾਨਾਂ ਦੀਆਂ ਜ਼ਮੀਨਾਂ ਕਾਰਪੋਰੇਟ ਦੇ ਹਵਾਲੇ ਕਰਨਾ ਚਾਹੁੰਦੀ ਹੈ ਇਸ ਦੇ ਵਿਰੋਧ ’ਚ ਸਮਝੌਤੇ ਨੂੰ ਰੱਦ ਕਰਾਉਣ ਲਈ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਪੀ੍ਤਮ ਸਿੰਘ ਮਹਿਲ ਕਲਾਂ, ਗੁਰਮੇਲ ਸਿੰਘ, ਚੰਦ ਸਿੰਘ ਕੁਰੜ, ਹਾਕਮ ਸਿੰਘ ਕੁਰੜ, ਜੱਗੀ ਸਿੰਘ ਕੁਰੜ, ਨਿਰਮਲ ਸਿੰਘ ਅਮਲਾ ਸਿੰਘ ਵਾਲਾ, ਬਲਦੇਵ ਸਿੰਘ ਸਹਿਜੜਾ, ਗੁਰਦਿਆਲ ਸਿੰਘ ਮੂੰਮ, ਸੁਖਵਿੰਦਰ ਸਿੰਘ ਕਲਾਲ ਮਾਜਰਾ ਆਦਿ ਹਾਜ਼ਰ ਸਨ।