ਮਰਹੂਮ ਸਾਬਕਾ ਸਰਪੰਚ ਨਿਰੰਜਨ ਸਿੰਘ ਰਾਏ ਨਮਿੱਤ ਅੰਤਿਮ ਅਰਦਾਸ 10 ਨੂੰ
ਮਰਹੂਮ ਸਾਬਕਾ ਸਰਪੰਚ ਨਿਰੰਜਨ ਸਿੰਘ ਰਾਏ ਨਮਿੱਤ ਅੰਤਿਮ ਅਰਦਾਸ 10 ਨੂੰ
Publish Date: Wed, 08 Apr 2026 05:10 PM (IST)
Updated Date: Wed, 08 Apr 2026 05:11 PM (IST)

ਜਸਵੀਰ ਸਿੰਘ ਵਜੀਦਕੇ, ਪੰਜਾਬੀ ਜਾਗਰਣ ਮਹਿਲ ਕਲਾਂ : ਜ਼ਿਲ੍ਹਾ ਬਰਨਾਲਾ ਦੇ ਪਿੰਡ ਕੁਤਬਾ ਦੇ ਪਹਿਲੇ ਸਰਪੰਚ ਨਿਰੰਜਨ ਸਿੰਘ ਰਾਏ (ਅਕਾਲੀ) ਜੋ ਕਿ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ। ਮਰਹੂਮ ਸਾਬਕਾ ਸਰਪੰਚ ਨਿਰੰਜਨ ਸਿੰਘ ਰਾਏ ਦੀ ਮੌਤ ਤੇ ਇਲਾਕੇ ਭਰ ਦੀਆਂ ਵੱਖ-ਵੱਖ ਰਾਜਨੀਤਿਕ, ਧਾਰਮਿਕ, ਸਮਾਜਿਕ, ਮੁਲਾਜ਼ਮ ਤੇ ਸੇਵਾਮੁਕਤ ਮੁਲਾਜ਼ਮ ਜਥੇਬੰਦੀਆਂ ਦੇ ਆਗੂਆਂ ਵੱਲੋਂ ਉਨ੍ਹਾਂ ਦੇ ਪੁੱਤਰ ਸੇਵਾਮੁਕਤ ਮੁਲਾਜ਼ਮ ਪੀਐੱਸਪੀਸੀਐੱਲ ਦਰਸ਼ਨ ਸਿੰਘ ਰਾਏ, ਸੇਵਾਮੁਕਤ ਮੁਲਾਜ਼ਮ ਜਸਵੰਤ ਸਿੰਘ ਰਾਏ, ਪੋਤਰੇ ਮਾਸਟਰ ਹਰਮਨਜੀਤ ਸਿੰਘ ਰਾਏ ਤੇ ਹਰਸਿਮਰਨਜੀਤ ਸਿੰਘ ਰਾਏ ਨਾਲ ਦੁੱਖ ਸਾਂਝਾ ਕੀਤਾ। ਪਰਿਵਾਰ ਨਾਲ ਦੁੱਖ ਸਾਂਝਾ ਕਰਨ ਵਾਲੀਆ ਸ਼ਖ਼ਸੀਅਤਾਂ ਨੇ ਕਿਹਾ ਕਿ ਮਰਹੂਮ ਸਾਬਕਾ ਸਰਪੰਚ ਨਿਰੰਜਨ ਸਿੰਘ ਰਾਏ ਵੱਲੋਂ ਹਮੇਸ਼ਾ ਹੀ ਸਮਾਜਿਕ ਤੇ ਪਿੰਡ ਦੇ ਸਾਂਝੇ ਕੰਮਾਂ ’ਚ ਆਪਣਾ ਬਣਦਾ ਯੋਗਦਾਨ ਦਿੱਤਾ ਗਿਆ। ਉਨ੍ਹਾਂ ਨੇ ਪਰਿਵਾਰ ਨੂੰ ਯੋਗ ਅਗਵਾਈ ਦਿੱਤੀ ਜਿਸ ਕਰ ਕੇ ਅੱਜ ਰਾਏ ਪਰਿਵਾਰ ਦੀ ਇਲਾਕੇ ਭਰ ’ਚ ਵਿਸ਼ੇਸ਼ ਪਛਾਣ ਸਥਾਪਤ ਹੈ। ਆਜ਼ਾਦੀ ਤੋਂ ਬਾਅਦ ਪਿੰਡ ਦੇ ਪਹਿਲੇ ਸਰਪੰਚ ਹੋਣ ਦਾ ਮਾਣ ਵੀ ਰਾਏ ਪਰਿਵਾਰ ਕੋਲ ਹੈ। ਉਨ੍ਹਾਂ ਦੀ ਮੌਤ ਨਾਲ ਇਲਾਕੇ ਤੇ ਸਮਾਜ ਨੂੰ ਵੱਡਾ ਘਾਟਾ ਪਿਆ ਹੈ। ਇਸ ਮੌਕੇ ਮਾਸਟਰ ਹਰਮਨਜੀਤ ਸਿੰਘ ਰਾਏ ਨੇ ਦੱਸਿਆ ਕਿ ਉਨ੍ਹਾਂ ਦੇ ਦਾਦਾ ਜੀ ਸਾਬਕਾ ਸਰਪੰਚ ਨਿਰੰਜਨ ਸਿੰਘ ਰਾਏ ਨਮਿੱਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ 10 ਅਪ੍ਰੈਲ ਸ਼ੁੱਕਰਵਾਰ ਨੂੰ 12.30 ਤੋਂ 1.00 ਵਜੇ ਤੱਕ ਗੁਰਦੁਆਰਾ ਅਤਿ ਵੱਡਾ ਘੱਲੂਘਾਰਾ ਸਾਹਿਬ ਪਿੰਡ ਕੁਤਬਾ (ਬਰਨਾਲਾ) ਨਜ਼ਦੀਕ ਸਜਾਏ ਪੰਡਾਲ ’ਚ ਹੋਵੇਗੀ। ਉਨ੍ਹਾਂ ਸਮੁੱਚੇ ਰਾਏ ਪਰਿਵਾਰ ਵੱਲੋਂ ਲੋਕਾਂ ਨੂੰ ਇਸ ਸਰਧਾਂਜਲੀ ਸਮਾਗਮ ’ਚ ਹਾਜਰੀ ਭਰਨ ਦੀ ਅਪੀਲ ਕੀਤੀ।