ਸਾਬਕਾ ਸੈਨਿਕਾਂ ਨੇ 78ਵਾਂ ਆਰਮੀ ਦਿਵਸ ਤੇ ਗਣਤੰਤਰ ਦਿਵਸ ਮਨਾਇਆ
ਸਾਬਕਾ ਸੈਨਿਕਾਂ ਵੱਲੋਂ 78ਵਾਂ ਆਰਮੀ ਡੇ ਅਤੇ ਰੀਪਬਲਿਕ ਡੇ ਧੂਮ ਧਾਮ ਨਾਲ ਮਨਾਇਆ
Publish Date: Wed, 28 Jan 2026 04:20 PM (IST)
Updated Date: Wed, 28 Jan 2026 04:22 PM (IST)
- ਜ਼ਿਲ੍ਹਾ ਬਰਨਾਲਾ ਦੇ ਕਲਾਕਾਰਾਂ ਤੇ ਹੋਣਹਾਰ ਬੱਚਿਆਂ ਨੂੰ ਕੀਤਾ ਸਨਮਾਨਿਤ : ਸਿੱਧੂ
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਬਰਨਾਲਾ ਕਲੱਬ ਵਿਖੇ ਸਾਬਕਾ ਸੈਨਿਕ ਵਿੰਗ ਵੱਲੋਂ 78ਵਾਂ ਆਰਮੀ ਦਿਵਸ ਅਤੇ ਗਣਤੰਤਰ ਦਿਵਸ ਬੜੀ ਧੂਮਧਾਮ ਨਾਲ ਮਨਾਇਆ ਗਿਆ। ਜਿਸ ’ਚ ਬਹੁਤ ਸਾਰੇ ਸਾਬਕਾ ਸੈਨਿਕਾਂ ਨੇ ਹਿੱਸਾ ਲਿਆ, ਸਭ ਤੋਂ ਪਹਿਲਾਂ ਦੋ ਮਿੰਟ ਮੌਨ ਖੜ੍ਹੇ ਹੋ ਕੇ ਕਸ਼ਮੀਰ ’ਚ ਇੱਕ ਘਟਨਾ ਦੌਰਾਨ ਸ਼ਹੀਦ ਹੋਏ 10 ਜਵਾਨਾਂ ਨੂੰ ਸ਼ਰਧਾਂਜਲੀ ਦਿੱਤੀ। ਇਹ ਜਾਣਕਾਰੀ ਪ੍ਰੈੱਸ ਦੇ ਨਾਂ ਜਾਰੀ ਕਰਦਿਆਂ ਕੈਪਟਨ ਗੁਰਜਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਇਸ ਪ੍ਰੋਗਾਮ ’ਚ ਭੁਪਿੰਦਰ ਸਿੰਘ ਧਨੌਲਾ ਉੱਘੇ ਚਿੱਤਰਕਾਰ ਅਤੇ ਪੈਰਾਗਲਾਈਡਰ ਨੂੰ ਮੀਤ ਮਾਨ ਉੱਘੀ ਪੰਜਾਬੀ ਸਿੰਗਰ ਨੂੰ ਸੁਖਦੀਪ ਕੌਰ ਭੰਗੂ ਨੂੰ ਮਾਸਟਰ ਐਥਲੈਟਿਕਸ ’ਚ ਗੋਲਡ ਮੈਡਲ ਲਈ ਸੁਮਨਪ੍ਰੀਤ ਕੌਰ ਰਾਈਫ਼ਲ ਸ਼ੂਟਿੰਗ ਲਈ ਫਤਹਿਦੀਪ ਸਿੰਘ ਭੰਗੂ ਰਾਇਫਲ ਸ਼ੂਟਿੰਗ ’ਚ ਦੋਵਾਂ ਨੂੰ ਗੋਲਡ ਮੈਡਲ ਲਈ ਖੇਡਾਂ ’ਚ ਮੱਲਾਂ ਮਾਰਨ ਵਾਲੇ ਅਤੇ ਗੋਲਡ ਮੈਡਲ ਹਾਸਲ ਕਰਨ ਵਾਲੇ ਵਾਈਐੱਸ ਗਰੁੱਪ ਆਫ ਕਾਲਜ ਦੇ 7 ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ।
ਵਾਈਐੱਸ ਗਰੁੱਪ ਦੇ ਹੋਰ 13 ਬੱਚਿਆਂ ਨੂੰ ਜਿਨ੍ਹਾਂ ਨੇ ਛੋਟੀ ਉਮਰੇ ਕਿਤਾਬਾਂ ਲਿਖ ਕੇ ਨਾਮਣਾ ਖੱਟਿਆ ਹੈ ਨੂੰ ਵਿਸੇਸ ਸਨਮਾਨ ਦਿੱਤਾ ਗਿਆ। ਸਮੂਹ ਸਨਮਾਨਿਤ ਸ਼ਖ਼ਸੀਅਤਾਂ ਅਤੇ ਬੱਚਿਆਂ ਨੂੰ ਵਧਾਈ ਅਤੇ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੰਦਿਆਂ ਸਿੱਧੂ ਨੇ ਆਏ ਸਾਰੇ ਸਾਬਕਾ ਸੈਨਿਕਾਂ ਦਾ ਧੰਨਵਾਦ ਕੀਤਾ। ਸਾਰੇ ਸਾਬਕਾ ਸੈਨਿਕਾਂ ਨੂੰ ਇੱਕ ਪਲੇਟਫਾਰਮ ’ਤੇ ਇਕੱਠੇ ਹੋਣ ਦਾ ਸੱਦਾ ਦਿੱਤਾ। ਇਸ ਮੌਕੇ ਕਰਨਲ ਐੱਸਐੱਸ ਪੰਨੂ, ਕਰਨਲ ਐੱਚਐੱਸ ਸੰਧੂ, ਕਰਨਲ ਗਿੱਲ, ਕੈਪਟਨ ਬਿੱਕਰ ਸਿੰਘ, ਕੈਪਟਨ ਵਿਕਰਮ ਸਿੰਘ, ਕੈਪਟਨ ਹਰਜਿੰਦਰ ਸਿੰਘ, ਕੈਪਟਨ ਤਾਰਾ ਸਿੰਘ, ਸੂਬੇਦਾਰ ਧੰਨਾ ਸਿੰਘ, ਸੂਬੇਦਾਰ ਸਵਰਨਜੀਤ ਸਿੰਘ ਭੰਗੂ, ਸੂਬੇਦਾਰ ਸੌਦਾਗਰ ਸਿੰਘ, ਸੂਬੇਦਾਰ ਇੰਦਰਜੀਤ ਸਿੰਘ, ਸੂਬੇਦਾਰ ਕਰਮਜੀਤ ਸ਼ਰਮਾ, ਸੂਬੇਦਾਰ ਗੁਰਜੰਟ ਸਿੰਘ, ਵਾਰੰਟ ਅਫ਼ਸਰ ਸਮਸ਼ੇਰ ਸਿੰਘ ਸੇਖੋਂ, ਵਾਰੰਟ ਅਫ਼ਸਰ ਬਲਵਿੰਦਰ ਸਿੰਘ ਢੀਂਡਸਾ, ਵਾਰੰਟ ਅਫ਼ਸਰ ਅਵਤਾਰ ਸਿੰਘ ਸਿੱਧੂ, ਸੂਬੇਦਾਰ ਜਸਵੀਰ ਸਿੰਘ, ਵਾਰੰਟ ਅਫ਼ਸਰ ਜਗਦੀਪ ਸਿੰਘ, ਸੂਬੇਦਾਰ ਨਾਇਬ ਸਿੰਘ, ਹੌਲਦਾਰ ਬਸੰਤ ਸਿੰਘ, ਹੌਲਦਾਰ ਰੂਪ ਸਿੰਘ, ਹੌਲਦਾਰ ਬਲਦੇਵ ਸਿੰਘ ਹਮੀਦੀ, ਹੌਲਦਾਰ ਹਰਬੰਸ ਸਿੰਘ, ਹੌਲਦਾਰ ਜਗਤਾਰ ਸਿੰਘ, ਹੌਲਦਾਰ ਜਸਵਿੰਦਰ ਕੱਟੂ, ਹੌਲਦਾਰ ਸੁਖਵਿੰਦਰ ਭੱਠਲ, ਹੌਲਦਾਰ ਸਰਾਜ ਬਡਬਰ ਅਤੇ ਸੈਂਕੜੇ ਸਾਬਕਾ ਫੌਜੀ ਆਦਿ ਮੌਜੂਦ ਸਨ।