- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਨਿਸਟਰੀਅਲ ਮੁਲਾਜਮਾਂ ਨੇ ਕੀਤਾ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ
ਬਰਨਾਲਾ : ਜ਼ਿਲ੍ਹਾ ਬਰਨਾਲਾ ਦੇ ਮਨਿਸਟ੍ਰੀਅਲ ਆਗੂਆਂ ਵੱਲੋਂ ਦੱਸਿਆ ਗਿਆ ਕਿ ਹੁਣ ਤਕ ਮੌਜੂਦਾ ਸਰਕਾਰ ਵੱਲੋਂ ਸਰਕਾਰੀ ਮੁਲਾਜ਼ਮਾਂ ਦੀ ਕੋਈ ਵੀ ਮੰਗ ਪੂਰੀ ਨਹੀਂ ਕੀਤੀ ਗਈ, ਜਦਕਿ ਸਰਕਾਰ ਬਣਨ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਕਨਵੀਨਰ ਵੱਲੋਂ ਅਤੇ ਸੀਐੱਮ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਆਗੂਆਂ ਵੱਲੋਂ ਬਹੁਤ ਵੱਡੇ-ਵੱਡੇ ਵਾਅਦੇ ਕੀਤੇ ਸਨ। ਪਰ ਸਾਰੇ ਵਾਅਦੇ ਖੋਖਲੇ ਨਿਕਲੇ। ਹੁਣ ਮਨਿਸਟ੍ਰੀਅਲ ਸਟਾਫ ਦੀ ਸੂਬਾ ਬਾਡੀ ਅਨੁਸਾਰ ਫੈਸਲਾ ਕੀਤਾ ਗਿਆ ਹੈ ਕਿ ਸਰਕਾਰ ਵਿਰੁੱਧ ਵੱਡੇ ਸੰਘਰਸ਼ ਉਲੀਕੇ ਜਾਣਗੇ। ਜਿਸ ਤਹਿਤ 18 ਫਰਵਰੀ ਨੂੰ ਦਫ਼ਤਰ ਡਿਪਟੀ ਕਮਿਸ਼ਨਰ ਬਰਨਾਲਾ ਦੇ ਗੇਟ ਦੇ ਅੱਗੇ ਸਰਕਾਰ ਦੀ ਵਾਅਦਾ ਖ਼ਿਲਾਫ਼ ਵਿਰੁੱਧੀ ਰੋਸ਼ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਸੂਬਾ ਜਨਰਲ ਸਕੱਤਰ ਤਰਸੇਮ ਭੱਠਲ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਸਰਕਾਰ ਵੱਲੋਂ ਹੁਣ ਤਕ ਮੁਲਾਜ਼ਮਾਂ ਦੀ ਕੋਈ ਵੀ ਮੰਗ ਪੂਰੀ ਨਹੀਂ ਕੀਤੀ ਗਈ, ਜਿਸ ਕਰ ਕੇ ਸਰਕਾਰ ਖ਼ਿਲਾਫ਼ ਮੁਲਾਜ਼ਮ ਵਰਗ ’ਚ ਬੇਹੱਦ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਬਜਟ 2026 ’ਚ ਮੁਲਾਜ਼ਮ ਵਰਗ ਦੀਆਂ ਮੰਗਾਂ ਦਾ ਨਿਪਟਾਰਾ ਕਰਨਾ ਬਣਦਾ ਹੈ। ਇਸ ਤੋਂ ਇਲਾਵਾ ਅਫਸੋਸ ਦੀ ਗੱਲ ਇਹ ਹੈ ਕਿ ਅੱਜ ਪੰਜਾਬ ਬਾਕੀ ਸਾਰੇ ਸੂਬਾ ਨਾਲੋਂ 16 ਫ਼ੀਸਦੀ ਘੱਟ ਡੀਏ ਲੈ ਰਿਹਾ ਹੈ ਅਤੇ ਕਲੈਰੀਕਲ ਕੇਡਰ ਨਾਲ ਸਬੰਧਿਤ ਮੁੱਖ ਮੰਗ ਜੋ ਕਿ 5ਵੇਂ ਪੇ ਕਮਿਸ਼ਨ ਨਾਲ 3200 ਗਰੇਡ ਪੇ ਸੀ ਪਰ 6ਵੇਂ ਪੇ ਕਮਿਸ਼ਨ ’ਚ ਕਲਰਕ ਨੂੰ 1900 ਲੇਵਲ ’ਤੇ ਹੀ ਖੜ੍ਹਾ ਕਰ ਦਿੱਤਾ ਹੈ, ਜੋ ਕਿ ਸਰਾਸਰ ਗਲਤ ਅਤੇ ਧੱਕਾ ਹੈ। ਉਨ੍ਹਾਂ ਕਿਹਾ ਕਿ ਕਲਰਕ ਦਾ 6ਵਾਂ ਪੇ ਕਮਿਸ਼ਨ ’ਚ 3200 ਗਰੇਡ ਪੇ ’ਤੇ ਫਿੱਟ ਹੋਣਾ ਚਾਹੀਦਾ ਹੈ ਅਤੇ ਸੂਬਾ ਜਨਰਲ ਸਕੱਤਰ ਨੇ ਕਿਹਾ ਕਿ ਜੇਕਰ 2026 ਦੇ ਬਜਟ ’ਚ ਮੁਲਾਜ਼ਮਾਂ ਦੀਆਂ ਮੰਗਾਂ ਦਾ ਨਿਪਟਾਰਾ ਨਾ ਕੀਤਾ ਤਾਂ ਆਉਣ ਵਾਲੇ ਸਮੇਂ ’ਚ ਤਿੱਖੇ ਸੰਘਰਸ ਕੀਤੇ ਜਾਣਗੇ, ਜਿਸ ਦੀ ਸਾਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। ਇਸ ਮੌਕੇ ਜ਼ਿਲ੍ਹਾ ਜਨਰਲ ਸਕੱਤਰ ਰਵਿੰਦਰ ਸ਼ਰਮਾ, ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਨਿਰਮਲਜੀਤ ਸਿੰਘ ਨੇ ਕਿਹਾ ਕਿ ਪੰਜਾਬ ਦੀ ਮੁਲਾਜ਼ਮਾਂ ਦੀ ਮੁੱਖ ਪੁਰਾਣੀ ਪੈਨਸ਼ਨ ਬਹਾਲ ਕਰਨਾ ਸੀ, ਜੋ ਕਿ 4 ਸਾਲ ਬੀਤ ਜਾਣ ਦੇ ਬਾਵਜੂਦ ਹਾਲੇ ਤਕ ਪੁਰਾਣੀ ਪੈਨਸ਼ਨ ਬਹਾਲ ਨਹੀਂ ਹੋਈ, ਸਗੋਂ ਇਸ ਦੇ ਉਲਟ 17.07.2020 ਦੇ ਪੱਤਰ ਜਾਰੀ ਕਰ ਦਿੱਤੇ ਗਏ, ਜਿਸ ਕਾਰਨ ਨਵੇ ਮੁਲਾਜ਼ਮਾਂ ਦਾ ਭਾਰੀ ਨੁਕਸਾਨ ਹੋਇਆ। ਮੌਜੂਦਾ ਸਰਕਾਰ ਖ਼ਿਲਾਫ਼ ਮੁਲਾਜ਼ਮਾਂ ਦਾ ਵੱਡਾ ਭਾਰੀ ਰੋਸ ਹੈ, ਜੋ ਸਰਕਾਰ ਨੂੰ 2027 ’ਚ ਭੁਗਤਨਾ ਪਵੇਗਾ। ਇਸ ਮੌਕੇ ਮੱਖਣ ਸਿੰਘ ਵਿੱਤ ਸਕੱਤਰ, ਸੁਖਜੀਤ ਸਿੰਘ ਸੰਧੂ ਪ੍ਰੈੱਸ ਸਕੱਤਰ ਬਰਨਾਲਾ, ਮਨਜਿੰਦਰ ਸਿੰਘ ਔਲਖ, ਸੀਨੀਅਰ ਮੀਤ ਪ੍ਰਧਾਨ ਅਤੇ ਗੁਰਜੀਤ ਸਿੰਘ, ਐੱਸਡੀਐੱਮ ਦਫ਼ਤਰ ਬਰਨਾਲਾ, ਨਰਪਿੰਦਰ ਸਿੰਘ, ਐੱਸਡੀਐੱਮ ਦਫ਼ਤਰ ਬਰਨਾਲਾ, ਕਰਨਵੀਰ ਸਿੰਘ ਭੱਠਲ, ਮਿਸ ਮਨਜੀਤ ਕੌਰ, ਸਿੱਖਿਆ ਵਿਭਾਗ ਬਰਨਾਲਾ, ਰਣਜੀਤ ਸਿੰਘ ਭੰਮ, ਕਾਰ ਵਿਭਾਗ ਬਰਨਾਲਾ ਅਤੇ ਸਮੂਹ ਆਦਿ ਹਾਜ਼ਰ ਸਨ।