ਵਾਤਾਵਰਣ ਜਾਗਰੂਕਤਾ ਰੈਲੀ ਕੱਢੀ
ਵਾਤਾਵਰਨ ਜਾਗਰੂਕਤਾ ਰੈਲੀ ਕੱਢੀ
Publish Date: Wed, 25 Mar 2026 04:11 PM (IST)
Updated Date: Wed, 25 Mar 2026 04:13 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਸਥਾਨਕ ਯੂਨੀਵਰਸਿਟੀ ਕਾਲਜ ਬਰਨਾਲਾ ਵੱਲੋਂ ਵਾਤਾਵਰਣ ਜਾਗਰੂਕਤਾ ਰੈਲੀ ਕੱਢੀ ਗਈ। ਕਾਲਜ ਦੇ ਪ੍ਰਿੰਸੀਪਲ/ਇੰਚਾਰਜ ਡਾ. ਵਿਭਾ ਅਗਰਵਾਲ ਨੇ ਦੱਸਿਆ ਕਿ ਕਾਲਜ ਦੇ ਈਕੋ ਕਲੱਬ, ਐੱਨਐੱਸਐੱਸ ਯੂਨਿਟ ਤੇ ਰੈੱਡ ਰਿਬਨ ਕਲੱਬ ਦੇ ਨੋਡਲ ਅਫ਼ਸਰ ਡਾ. ਰਾਮਪਾਲ ਸਿੰਘ ਦੀ ਅਗਵਾਈ ’ਚ ਵਾਤਾਵਰਣ ਜਾਗਰੂਕਤਾ ਰੈਲੀ ਕੱਢੀ ਗਈ। ਡਾ. ਵਿਭਾ ਅਗਰਵਾਲ ਨੇ ਹਰੀ ਝੰਡੀ ਦਿਖਾ ਕੇ ਰੈਲੀ ਨੂੰ ਕਾਲਜ ’ਚੋਂ ਰਵਾਨਾ ਕੀਤਾ। ਇਹ ਰੈਲੀ ਕਾਲਜ ਕੈਂਪਸ ’ਚੋਂ ਸ਼ੁਰੂ ਹੋ ਕੇ ਸੰਘੇੜਾ ਚੌਕ ਤੇ ਸੰਧੂ ਪੱਤੀ ਦੇ ਇਲਾਕੇ ’ਚ ਪਹੁੰਚੀ। ਵਿਦਿਆਰਥੀਆਂ ਨੇ ਵਾਤਾਵਰਣ ਸੰਭਾਲ਼ ਤੇ ਪਾਣੀ ਦੀ ਸੰਭਾਲ਼ ਪ੍ਰਤੀ ਬੈਨਰ ਦਿਖਾ ਕੇ ਅਤੇ ਨਾਅਰੇ ਲਗਾ ਕੇ ਲੋਕਾਂ ਨੂੰ ਜਾਗਰੂਕ ਕੀਤਾ। ਇਸ ਰੈਲੀ ’ਚ ਕਾਲਜ ਦੇ 450 ਦੇ ਕਰੀਬ ਵਿਦਿਆਰਥੀ ਨੇ ਹਿੱਸਾ ਲਿਆ। ਵਿਦਿਆਰਥੀਆਂ ਦੇ ਨਾਲ-ਨਾਲ ਇਸ ਰੈਲੀ ’ਚ ਪ੍ਰੋ. ਲਵਪ੍ਰੀਤ ਸਿੰਘ, ਡਾ. ਹਰਵਿੰਦਰ ਸਿੰਘ, ਪ੍ਰੋ. ਵਿਪਨ ਗੋਇਲ, ਪ੍ਰੋ. ਹਰਪ੍ਰੀਤ ਸਿੰਘ, ਜਸਵਿੰਦਰ ਸਿੰਘ ਜੇਟੀਏ, ਪ੍ਰੋ. ਪ੍ਰੀਆ, ਪ੍ਰੋ. ਮਨਪ੍ਰੀਤ ਕੌਰ ਸਿੱਧੂ, ਪ੍ਰੋ. ਸ਼ਿਵਾਨੀ, ਪ੍ਰੋ. ਮਨਪ੍ਰੀਤ ਕੌਰ, ਪ੍ਰੋ. ਚਾਹਤ ਰਾਣੀ, ਪ੍ਰੋ. ਟੀਨਾ, ਡਾ. ਰਿਪੂਜੀਤ ਕੌਰ, ਪ੍ਰੋ. ਪੂਨਮ ਰਾਣੀ ਨੇ ਵੀ ਹਿੱਸਾ ਲਿਆ।