ਸਵੇਰੇ ਸੋਸ਼ਲ ਮੀਡੀਆ ’ਤੇ ਚੰਗੇ ਵਿਚਾਰ ਦੇ ਮੈਸੇਜ ਭੇਜਣ ਨਾਲ ਬਦਲਾਅ ਨਹੀਂ ਹੁੰਦਾ : ਗਰਗ
ਸਵੇਰੇ ਸੋਸਲ ਮੀਡੀਆ ’ਤੇ ਚੰਗੇ ਵਿਚਾਰ ਦੇ ਮੈਸੇਜ ਭੇਜਣ ਨਾਲ ਬਦਲਾਅ ਨਹੀਂ ਹੁੰਦਾ: ਮਨੀਸ ਕੁਮਾਰ ਗਰਗ
Publish Date: Wed, 15 Apr 2026 03:51 PM (IST)
Updated Date: Wed, 15 Apr 2026 03:54 PM (IST)

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਭਦੌੜ ’ਚ ਕੁੱਝ ਵਿਅਕਤੀ ਵਟਸਅੱਪ ਸਮਾਜ ਸੇਵੀ ਬਣੇ ਫਿਰਦੇ ਹਨ। ਉਹ ਵੀ ਹਨ ਜੋ ਸਵੇਰੇ ਸਵੇਰੇ ਵਟਸਅੱਪ ਗਰੁੱਪ ’ਚ ਚੰਗੇ ਮੈਸੇਜ ਭੇਜਕੇ ਆਪਣਾ ਬੁੱਤਾ ਸਾਰਦੇ ਹਨ, ਕਿ ਇਨ੍ਹਾਂ ਵਟਸਅੱਪ ਗਰੁੱਪਾਂ ’ਤੇ ਚੰਗੇ ਵਿਚਾਰਾਂ ਵਾਲੇ ਮੈਸੇਜ ਭੇਜਣ ਨਾਲ ਸਮਾਜ ’ਚ ਸੁਧਾਰ ਹੋ ਜਾਵੇਗਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਨਗਰ ਕੌਂਸਲ ਭਦੌੜ ਦੇ ਪ੍ਰਧਾਨ ਮਨੀਸ਼ ਕੁਮਾਰ ਗਰਗ ਨਾਲ ਕੀਤਾ। ਉਨ੍ਹਾਂ ਕਿਹਾ ਕਿ ਜੇਕਰ ਉਹ ਰੋਜ਼ ਸਵੇਰੇ ਉੱਠ ਕੇ ਸੋਸ਼ਲ ਮੀਡੀਆ ’ਤੇ ਸਫ਼ਾਈ ਕਰਨ ਜਾਂ ਹੋਰ ਸਮਾਜ ਸੇਵੇ ਦੇ ਕੰਮ ਕਰਨ ਸਬੰਧੀ ਵਿਚਾਰ ਪਾਉਣਗੇ ਇਹ ਤਾਂ ਫਜੂਲ ਹਨ ਸਫ਼ਾਈ ਤਾਂ ਹੀ ਹੋਵੇਗੀ ਜੇਕਰ ਕਰਮਚਾਰੀਆਂ ਵੱਲੋਂ ਕੀਤੀ ਜਾਵੇਗੀ। ਸੋਸ਼ਲ ਮੀਡੀਆ ’ਤੇ ਕੀਤੀਆਂ ਜਾ ਰਹੀਆਂ ਗੱਲਾਂ ਸਿਰਫ਼ ਇੱਕ ਡਰਾਮਾ ਹਨ। ਉਨ੍ਹਾਂ ਸੋਸ਼ਲ ਮੀਡੀਆ ਸਮਾਜ ਸੇਵੀਆਂ ਨੂੰ ਕਿਹਾ ਕਿ ਉਹ ਦੱਸਣ ਕਿ ਉਨ੍ਹਾਂ ਭਦੌੜ ’ਚ ਕੀ ਕੀਤਾ ਹੈ। ਕੀ ਉਨ੍ਹਾਂ ਨੇ ਕਿਸੇ ਲੋੜਵੰਦ ਦੀ ਮਦਦ ਕੀਤੀ ਹੈ, ਜਾਂ ਫਿਰ ਸ਼ਹਿਰ ਅੰਦਰ ਸਮਾਜ ਸੇਵਾ ਦੇ ਕੀ ਕੰਮ ਕੀਤੇ ਹਨ। ਜੇਕਰ ਉਹ ਸਾਬਿਤ ਕਰ ਦਿੰਦੇ ਹਨ ਤਾਂ ਉਹ ਚੌਕ ’ਚ ਖੜ੍ਹ ਕੇ ਉਨ੍ਹਾਂ ਨੂੰ ਸਲੂਟ ਕਰਨ ਤੇ ਪੈਰੀ ਹੱਥ ਲਗਾਉਣਗੇ। ਉਨ੍ਹਾਂ ਕਿਹਾ ਕਿ ਕਈ ਵਿਅਕਤੀ ਬਿਨਾਂ ਕੁੱਝ ਕੀਤੇ ਮੁਫ਼ਤ ਦੀ ਵਾਹ-ਵਾਹ ਚਾਹੁੰਦੇ ਹਨ। ਹਾਂ ਜੋ ਸ਼ਹਿਰ ਦੇ ਸਮਾਜ ਸੇਵੀ ਹਨ, ਜਿਨ੍ਹਾਂ ਨੇ ਉਨ੍ਹਾਂ ਨੂੰ ਪੜ੍ਹਾਇਆ ਹੈ ਉਹ ਉਨ੍ਹਾਂ ਨੂੰ ਸਤਿਕਾਰ ਨਾਲ ਮਿਲਦੇ ਹਨ। ਉਨ੍ਹਾਂ ਵਟਸਅੱਪ ਗਰੁੱਪਾਂ ’ਚ ਚੰਗੀਆਂ ਪੋਸਟਾਂ ਪਾਉਣ ਵਾਲੀਆਂ ਨੂੰ ਅਪੀਲ ਕੀਤੀ ਕਿ ਅਜਿਹੀਆਂ ਪੋਸਟਾਂ ਪਾਉਣ ਨਾਲ ਕੁੱਝ ਨਹੀਂ ਹੁੰਦਾ ਗਰਾਊਂਡ ’ਤੇ ਤੁਸੀ ਕੀ ਕੀਤਾ ਹੈ ਇਹ ਦੱਸੋ। ਜਿਹੜੇ ਕਹਿੰਦੇ ਸਨ ਕਿ ਪ੍ਰਧਾਨ ਨੂੰ ਪੰਜ ਸਾਲ ਰਹਿਣ ਨਹੀਂ ਦੇਣਾ, ਮੈਂ ਬਣ ਗਿਆ ਤੇ ਕੁੱਝ ਕਹਿੰਦੇ ਹਨ ਸੀ ਕਿ ਭਦੌੜ ’ਚ ਬੱਸ ਸਟੈਂਡ ਬਣਨ ਨਹੀਂ ਦੇਣ ਪਰ ਬਣ ਗਿਆ ਤੇ ਚੌਕ ਬਣ ਗਿਆ ਤੇ ਸੈਲਫ਼ੀ ਪੁਆਇੰਟ ਬਣ ਗਿਆ। ਜੋ ਉਨ੍ਹਾਂ ਦਾ ਵਿਰੋਧ ਕਰਦੇ ਹਨ ਤਾਂ ਉਹ ਸਾਬਿਤ ਕਰ ਕੇ ਵੀ ਦਖਾਉਣ। ਉਨ੍ਹਾਂ ਵਲੋਂ ਭਦੌੜ ਦੇ ਵਿਕਾਸ ਲਈ ਪੂਰੇ ਮਨ ਨਾਲ ਕੰਮ ਕੀਤਾ ਹੈ ਤੇ ਹਰ ਇੱਕ ਦੇ ਦੁੱਖ ਸੁੱਖ ’ਚ ਉਹ ਸ਼ਾਮਲ ਹੋਏ ਹਨ।