70 ਸਾਲਾ ਬਜ਼ੁਰਗ ਦੀ ਮਿਲੀ ਲਾਸ਼
70 ਸਾਲਾ ਬਜੁਰਗ ਦੀ ਲਾਸ਼ ਮਿਲੀ
Publish Date: Wed, 18 Mar 2026 04:17 PM (IST)
Updated Date: Wed, 18 Mar 2026 04:19 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਜ਼ਿਲ੍ਹੇ ਦੇ ਕਸਬਾ ਸ਼ਹਿਣਾ ਵਾਸੀ 70 ਸਾਲਾ ਕਾਕਾ ਖ਼ਾਨ ਦੀ ਪੱਖੋ ਕੈਂਚੀਆਂ ’ਤੇ ਬੀਐੱਸਐੱਨਐੱਲ ਟਾਵਰ ਦੇ ਪਿੱਛਿਓਂ ਲਾਸ਼ ਮਿਲੀ ਹੈ। ਜ਼ਿਕਰਯੋਗ ਹੈ ਕਿ ਕਾਕਾ ਖ਼ਾਨ ਆਪਣੇ ਨੌਜਵਾਨ ਪੁੱਤਰ ਦੀ ਮੌਤ ਤੋਂ ਬਾਅਦ ਪੱਖੋ ਕੈਂਚੀਆਂ ’ਤੇ ਬਰਫ਼ ਦਾ ਅੱਡਾ ਲਗਾਉਂਦਾ ਸੀ ਅਤੇ ਬੀਤੇ ਕੱਲ੍ਹ ਦੁਪਹਿਰ ਤੋਂ ਅਚਾਨਕ ਪਰਿਵਾਰਕ ਮੈਂਬਰਾਂ ਨੇ ਭਾਲ ਕਰਨ ਉਪਰੰਤ ਥਾਣਾ ਸ਼ਹਿਣਾ ਦੀ ਪੁਲਿਸ ਨੂੰ ਸੂਚਿਤ ਕੀਤਾ। ਥਾਣਾ ਮੁਖੀ ਮੈਡਮ ਰੈਨੂੰ ਪਰੋਚਾ ਦੀ ਅਗਵਾਈ ਵਿਚ ਪੁਲਿਸ ਪਾਰਟੀ ਨੇ ਮ੍ਰਿਤਕ ਕਾਕਾ ਖ਼ਾਨ ਦੇ ਫੋਨ ਦੀ ਲੋਕੇਸ਼ਨ ਦਾ ਪਿੱਛਾ ਕਰਦਿਆਂ ਉਪਰੋਕਤ ਥਾਂ ਤੇ ਉਸ ਦੀ ਮ੍ਰਿਤਕ ਦੇਹ ਨੂੰ ਲੱਭ ਲਿਆ। ਮ੍ਰਿਤਕ ਪਿਛਲੇ ਕਈ ਮਹੀਨਿਆਂ ਤੋਂ ਦਿਲ ਦੀ ਬਿਮਾਰੀ ਤੋਂ ਪੀੜਤ ਸੀ, ਬੀਤੇ ਕੱਲ ਵੀ ਦਿਲ ਦੀ ਧੜਕਣ ਵਧਣ ਕਾਰਨ ਅਚਾਨਕ ਦਿਲ ਦੇ ਦੌਰੇ ਨਾਲ ਉੱਥੇ ਹੀ ਡਿੱਗ ਪਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਮ੍ਰਿਤਕ ਦੇ ਹਸਮੁੱਖ ਸੁਭਾਅ ਦਾ ਹੋਣ ਕਾਰਨ ਪੱਖੇ ਕੈਂਚੀਆਂ ਦੇ ਸਮੂਹ ਦੁਕਾਨਦਾਰਾਂ ਨੇ ਉਸ ਦੀ ਮੌਤ ’ਤੇ ਦੁੱਖ ਦਾ ਇਜ਼ਹਾਰ ਕੀਤਾ।