ਕਾਰ ਦੀ ਟੱਕਰ ਨਾਲ ਇੱਕ ਦੀ ਮੌਤ
ਤੇਜ ਰਫ਼ਤਾਰ ਕਾਰ ਦੀ ਟੱਕਰ ਲੱਗਣ ਕਾਰਣ ਇਕ ਦੀ ਮੌਤ, ਕੇਸ ਦਰਜ
Publish Date: Wed, 18 Mar 2026 04:55 PM (IST)
Updated Date: Wed, 18 Mar 2026 04:58 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਥਾਣਾ ਸਿਟੀ-2 ਬਰਨਾਲਾ ਦੀ ਪੁਲਿਸ ਨੇ ਤੇਜ਼ ਰਫ਼ਤਾਰ ਕਾਰ ਦੀ ਟੱਕਰ ਲੱਗਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਜਾਣ ਦੇ ਮਾਮਲੇ ’ਚ ਕੇਸ ਦਰਜ ਕੀਤਾ ਹੈ। ਪੀੜਤ ਗਿਆਨ ਸਿੰਘ ਪੁੱਤਰ ਜੀਤ ਸਿੰਘ ਵਾਸੀ ਕਿਲਾ ਪੱਤੀ ਹੰਡਿਆਇਆ ਨੇ ਸ਼ਿਕਾਇਤ ਦਰਜ ਕਰਵਾਈ ਕਿ 16 ਮਾਰਚ ਨੂੰ ਉਹ ਤੇ ਉਸ ਦਾ ਲੜਕਾ ਸੰਜੂ ਸਿੰਘ ਪ੍ਰਦੀਪ ਹਸਪਤਾਲ ਬਰਨਾਲਾ ਦੇ ਸਾਹਮਣੇ ਰਿਕਸ਼ੇ ਦੀ ਉਡੀਕ ਕਰ ਰਹੇ ਸਨ ਤਾਂ ਇਕ ਰਿਕਸ਼ਾ ਬਰਨਾਲਾ ਸ਼ਹਿਰ ਤੋਂ ਆਇਆ, ਜਿਸ ਨੂੰ ਰੁਕਣ ਦਾ ਇਸ਼ਾਰਾ ਕੀਤਾ ਤੇ ਉਹ ਸੜਕ ਕ੍ਰਾਸ ਕਰਨ ਲੱਗੇ ਤਾਂ ਇੱਕ ਤੇਜ਼ ਰਫ਼ਤਾਰ ਕਾਰ ਜਿਸ ਨੂੰ ਇਕ ਵਿਅਕਤੀ ਚਲਾ ਰਿਹਾ ਸੀ, ਜਿਸ ਨੇ ਆਪਣੀ ਕਾਰ ਬਹੁਤ ਹੀ ਤੇਜ਼ ਰਫ਼ਤਾਰ ਤੇ ਅਣਗਹਿਲੀ ਨਾਲ ਚਲਾਉਂਦੇ ਹੋਏ ਉਸ ਦੇ ਲੜਕੇ ਸੰਜੂ ਸਿੰਘ ’ਚ ਲਿਆ ਕੇ ਮਾਰੀ, ਜਿਸ ਨਾਲ ਉਸਦੇ ਲੜਕੇ ਸੰਜੂ ਸਿੰਘ ਦੇ ਕਾਫੀ ਸੱਟਾਂ ਲੱਗੀਆਂ। ਜਿਸ ਤੋਂ ਬਾਅਦ ਉਸ ਨੂੰ ਸਿਵਲ ਹਸਪਤਾਲ ਬਰਨਾਲਾ ਦਾਖਲ ਕਰਵਾਇਆ, ਜਿੱਥੇ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।