ਕਾਲਜ ’ਚ ਨਸ਼ਿਆਂ ’ਤੇ ਡਿਬੇਟ ਮੁਕਾਬਲੇ ਕਰਵਾਏ
ਕਾਲਜ ’ਚ ਨਸ਼ਿਆਂ ’ਤੇ ਡਿਬੇਟ ਮੁਕਾਬਲੇ ਕਰਵਾਏ
Publish Date: Wed, 25 Mar 2026 05:29 PM (IST)
Updated Date: Wed, 25 Mar 2026 05:31 PM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਸ਼੍ਰੀ ਲਾਲ ਬਹਾਦੁਰ ਸ਼ਾਸਤਰੀ ਆਰੀਆ ਮਹਿਲਾ ਕਾਲਜ ਦੇ ਪ੍ਰਿੰਸੀਪਲ ਡਾ. ਸੁਸ਼ੀਲ ਬਾਲਾ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਐੱਨਐੱਸਐੱਸ ਵਿਭਾਗ ਤੇ ਰੈੱਡ ਰਿਬਨ ਕਲੱਬ ਦੁਆਰਾ ਨਸ਼ਿਆਂ ’ਤੇ ਡਿਬੇਟ ਮੁਕਾਬਲੇ ਕਰਵਾਏ ਗਏ। ਜਿਸ ’ਚ ਵਿਦਿਆਰਥਰਣਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਪ੍ਰੋਗਰਾਮ ਅਫਸਰ ਅਰਚਨਾ ਨੇ ਕਿਹਾ ਕਿ ਇਸ ’ਚ 20 ਤੋਂ ਵੱਧ ਬੱਚਿਆਂ ਨੇ ਪਾਰਟੀਸਪੇਟ ਕੀਤਾ। ਇਸ ਮੌਕੇ ਜ਼ਿੰਦਗੀ ਜਿੰਦਾਬਾਦ ਦੇ ਨੋਡਲ ਅਫਸਰ ਦਿਲਬੀਰ ਨੇ ਉਚੇਚੇ ਤੌਰ ’ਤੇ ਸ਼ਿਰਕਤ ਕੀਤੀ। ਉਨ੍ਹਾਂ ਕਿਹਾ ਕਿ ਨਸ਼ੇ ਅਜਿਹੀ ਅਲਾਮਤ ਹੈ ਜੋ ਮਾਨਸਿਕ ਅਤੇ ਸਰੀਰਕ ਰੂਪ ਦੇ ਵਿੱਚ ਵਿਅਕਤੀ ਨੂੰ ਖਤਮ ਕਰ ਦਿੰਦੀ ਹੈ। ਇਹ ਸਮਾਜ ਉੱਤੇ ਧੱਬਾ ਹੈ। ਇਸਦਾ ਖਾਤਮ ਸਾਰਿਆਂ ਦੀਆਂ ਸਾਂਝੀਆਂ ਕੋਸ਼ਿਸ਼ਾਂ ਦੁਆਰਾ ਹੋ ਸਕਦਾ ਹੈ ਅਤੇ ਇਸ ਦੇ ਵਿੱਚ ਉਨ੍ਹਾਂ ਦੀ ਐੱਨਜੀਓ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਦੇ ਨਾਲ ਕੰਮ ਕਰ ਰਹੀ ਹੈ। ਇਹ ਮੁਕਾਬਲੇ ਕਾਲਜਾਂ ਦੇ ’ਚ ਕਰਵਾਏ ਜਾ ਰਹੇ ਹਨ। ਇਨ੍ਹਾਂ ਮੁਕਾਬਲਿਆਂ ਦੇ ’ਚ ਸੁਹਿਰਦ ਪ੍ਰੀਤ ਕੌਰ ਨੇ ਪਹਿਲਾ, ਜਸ਼ਨਪ੍ਰੀਤ ਕੌਰ ਨੇ ਦੂਸਰਾ ਸਥਾਨ ਤੇ ਸ਼ਰੂਤੀ ਨੇ ਤੀਸਰਾ ਸਥਾਨ ਹਾਸਲ ਕੀਤਾ। ਇਸ ਤੋਂ ਇਲਾਵਾ ਜੱਜ ਸਾਹਿਬਾਨ ਨੇ ਦੋ ਹੌਸਲਾ ਅਫਜ਼ਾਈ ਇਨਾਮ ਵੀ ਦਿੱਤੇ, ਜੋ ਕਰਮਵਾਰ ਹੁਸਨਪ੍ਰੀਤ ਤੇ ਅਨੂੰ ਨੂੰ ਦਿੱਤੇ ਗਏ। ਇਸ ਮੁਕਾਬਲੇ ਦੀ ਜਜਮੈਂਟ ਡਾ. ਜਸਵੀਰ ਕੌਰ ਅਸਿਸਟੈਂਟ ਪ੍ਰੋਫੈਸਰ ਪੰਜਾਬੀ ਵਿਭਾਗ, ਮੋਨਿਕਾ ਬਾਂਸਲ ਅਸਿਸਟੈਂਟ ਪ੍ਰੋ. ਪੀਪੀ ਆਈ, ਹਰਜਿੰਦਰ ਕੌਰ ਅਸਿਸਟੈਂਟ ਪ੍ਰੋਫੈਸਰ ਫੈਸ਼ਨ ਡਿਜਾਇਨਿੰਗ ਵਿਭਾਗ ਨੇ ਬਾਖੂਬੀ ਕੀਤੀ। ਸਟੇਜ ਸਕੱਤਰ ਦੀ ਭੂਮਿਕਾ ਦਿਲਪ੍ਰੀਤ ਅਸਿਸਟੈਂਟ ਪ੍ਰੋਫੈਸਰ ਇੰਗਲਿਸ਼ ਵਿਭਾਗ ਨੇ ਕੀਤੀ। ਅਖੀਰ ’ਚ ਪ੍ਰਿੰਸੀਪਲ ਡਾਕਟਰ ਸੁਸ਼ੀਲ ਬਾਲਾ ਨੇ ਪ੍ਰੋਗਰਾਮ ਦੀ ਸਫਲਤਾ ਤੇ ਸਾਰਿਆਂ ਨੂੰ ਹੀ ਵਧਾਈ ਦਿੱਤੀ ਅਤੇ ਅਜਿਹੇ ਪ੍ਰੋਗਰਾਮਾਂ ਵਿੱਚ ਵਿਦਿਆਰਥਣਾਂ ਨੂੰ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ।