ਭਾਈ ਮਨੀ ਸਿੰਘ ਨਗਰ ਦਾ ਵਫ਼ਦ ਐੱਸਐੱਸਪੀ ਨੂੰ ਮਿਲਿਆ
ਭਾਈ ਮਨੀ ਸਿੰਘ ਨਗਰ ਦਾ ਵਫ਼ਦ ਐਸਐਸਪੀ ਬਰਨਾਲਾ ਨੂੰ ਮਿਲਿਆ
Publish Date: Wed, 08 Apr 2026 05:40 PM (IST)
Updated Date: Wed, 08 Apr 2026 05:44 PM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : 25 ਏਕੜ ਕਲੋਨੀ (ਭਾਈ ਮਨੀ ਸਿੰਘ ਨਗਰ ਬਰਨਾਲਾ) ਵਾਸੀਆਂ ਦੀ ਮੀਟਿੰਗ ਹੋਈ, ਜਿਸ ’ਚ ਸਰਬਸੰਮਤੀ ਨਾਲ ਪ੍ਰਸ਼ਾਸਨ ਤੋਂ ਮੰਗ ਕੀਤੀ ਗਈ ਕਿ ਕਾਲੋਨੀ ’ਚ ਗੈਰ ਕਾਨੂੰਨੀ ਮੀਟ ਅਤੇ ਸ਼ਰਾਬ ਦੀਆ ਰੇਹੜੀਆਂ ਨੂੰ ਤੁਰੰਤ ਹਟਾਇਆ ਜਾਵੇ। ਇਸ ਸਬੰਧੀ ਭਾਈ ਮਨੀ ਸਿੰਘ ਨਗਰ ਦਾ ਇੱਕ ਵਫ਼ਦ ਐੱਸਐੱਸਪੀ ਬਰਨਾਲਾ ਨੂੰ ਮਿਲਿਆ ਅਤੇ ਸ਼ਰਾਬ ਅਤੇ ਮੀਟ ਦੀਆਂ ਰੇਹੜੀਆਂ ਹਟਾਉਣ ਦੀ ਕੋਸ਼ਿਸ਼ ਕੀਤੀ। ਇਸ ਮੌਕੇ ਐੱਸਐੱਸਪੀ ਸਰਫ਼ਰਾਜ਼ ਆਲਮ ਨੇ ਸਬੰਧਿਤ ਐੱਸਐੱਚਓ ਨੂੰ ਫ਼ੋਨ ਕਰ ਕੇ ਤੁਰੰਤ ਸ਼ਰਾਬ ਅਤੇ ਮੀਟ ਦੀਆਂ ਰੇਹੜੀਆਂ ਹਟਾਉਣ ਦਾ ਹੁਕਮ ਦਿੱਤਾ। ਇਸ ਤੋਂ ਇਲਾਵਾ ਇਹ ਵੀ ਮੰਗ ਕੀਤੀ ਕਿ ਕਾਲੋਨੀ ਦੀਆਂ ਗਲੀਆਂ ਅਤੇ ਆਸ-ਪਾਸ ਘੁੰਮਦੇ ਆਵਾਰਾ ਕੁੱਤਿਆਂ ’ਤੇ ਰੋਕ ਲਾਈ ਜਾਵੇ ਕਿਉਂਕਿ ਆਵਾਰਾ ਕੁੱਤਿਆਂ ਕਰ ਕੇ ਕਾਲੋਨੀ ਦੀਆਂ ਔਰਤਾਂ ਅਤੇ ਬੱਚੇ ਘੁੰਮ ਫਿਰ ਨਹੀਂ ਸਕਦੇ ਅਤੇ ਮੀਟ ਅਤੇ ਸ਼ਰਾਬ ਦੀਆਂ ਰੇਹੜੀਆਂ ਤੇ ਸ਼ਰਾਰਤੀ ਅਨਸਰ ਆਉਂਦੇ ਹਨ ਅਤੇ ਗਾਲੀ-ਗਲੋਚ ਕਰਦੇ ਹਨ ਅਤੇ ਅਪਸ਼ਬਦ ਬੋਲਦੇ ਹਨ, ਜਿਸ ਕਰ ਕੇ ਕਾਲੋਨੀ ਵਾਸੀਆਂ ਨੂੰ ਬਹੁਤ ਪਰੇਸ਼ਾਨੀ ਆਉਂਦੀ ਹੈ। ਇਸ ਮੌਕੇ ਵਫ਼ਦ ’ਚ ਲਲਿਤ ਮਹਾਜਨ, ਬਲਦੇਵ ਆਹਲੂਵਾਲੀਆ, ਐੱਸਐੱਲ ਕਟਾਰੀਆ, ਡਾ. ਹਰਵਿੰਦਰ, ਵਾਸਦੇਵ, ਸਮਾਜ ਸੇਵੀ ਕੇਵਲ ਵੀਨਸ ਆਦਿ ਨੇ ਵੀ ਜ਼ੋਰਦਾਰ ਮੰਗ ਕੀਤੀ ਕਿ ਇਨ੍ਹਾਂ ਮੀਟ ਅਤੇ ਸ਼ਰਾਬ ਦੀਆਂ ਨਾਜਾਇਜ਼ ਲੱਗਦੀਆਂ ਰੇਹੜੀਆ ਨੂੰ ਤੁਰੰਤ ਹਟਾਇਆ ਜਾਵੇ ਤਾਂ ਜੋ ਇਲਾਕੇ ਵਿਚ ਅਮਨ ਅਤੇ ਸ਼ਾਂਤੀ ਬਣੀ ਰਹੇ ਸੀ।