ਸਰਟੀਫਿਕੇਸ਼ਨ ਕੋਰਸਾਂ ’ਚ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ
ਵਾਈ.ਐਸ. ਸਕੂਲ ਦੇ ਵਿਦਿਆਰਥੀਆਂ ਨੇ ਸਰਟੀਫਿਕੇਸ਼ਨ ਕੋਰਸਾਂ ’ਚ ਕੀਤਾ ਸ਼ਾਨਦਾਰ ਪ੍ਰਦਰਸ਼ਨ
Publish Date: Wed, 08 Apr 2026 03:29 PM (IST)
Updated Date: Wed, 08 Apr 2026 03:32 PM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਅਕਾਦਮਿਕ ਉਤਮਤਾ ਦੀ ਆਪਣੀ ਪਰੰਪਰਾ ਨੂੰ ਜਾਰੀ ਰੱਖਦਿਆਂ, ਵਾਈ.ਐਸ. ਪਬਲਿਕ ਸਕੂਲ, ਜੋ ਭਾਰਤ ਦੇ ਟਾਪ 50 ਸਕੂਲਾਂ ’ਚ ਸ਼ਾਮਲ ਹੈ, ਨੇ ਇੱਕ ਵਾਰ ਫਿਰ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਆਪਣਾ ਨਾਮ ਰੌਸ਼ਨ ਕੀਤਾ ਹੈ। ਸਕੂਲ ਦੇ ਵਿਦਿਆਰਥੀਆਂ ਨੇ ਇੰਡੀਅਨ ਇੰਸਟੀਚਿਊਟ ਆਫ ਟੈਕਨੋਲੋਜੀ ਮਦਰਾਸ (ਆਈ.ਆਈ.ਟੀ. ਮਦਰਾਸ) ਵੱਲੋਂ ਕਰਵਾਏ ਗਏ ਸਰਟੀਫਿਕੇਸ਼ਨ ਕੋਰਸਾਂ ’ਚ ਬਿਹਤਰੀਨ ਨਤੀਜੇ ਹਾਸਲ ਕੀਤੇ ਹਨ। ਸਕੂਲ ਨੇ ਆਪਣੇ ਵਧੀਆ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਦੀਆਂ ਉਪਲਬਧੀਆਂ ਦਾ ਜਸ਼ਨ ਮਨਾਇਆ। ਸਮਾਇਰਾ ਅਤੇ ਆਦਿਤ ਭਾਰਤੀ ਨੇ ਕ੍ਰਮਵਾਰ ਇੰਟਰੋਡਕਸ਼ਨ ਟੂ ਲਾਅ ਅਤੇ ਇਕਨਾਮਿਕਸ, ਫਾਇਨੈਂਸ ਐਂਡ ਮਨੀ ਮੈਟਰਜ਼ ’ਚ 100 ’ਚੋਂ 100 ਅੰਕ ਪ੍ਰਾਪਤ ਕੀਤੇ। ਚੈਤਨਿਆ ਨੇ ਵੀ ਇੰਟਰੋਡਕਸ਼ਨ ਟੂ ਲਾਅ ’ਚ 96 ਅੰਕ ਹਾਸਲ ਕਰਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਹਰਸੀਰਤ ਕੌਰ ਨੇ 93 ਅਤੇ ਕੁਲਵਿੰਦਰ ਸਿੰਘ ਨੇ ਇੰਟਰੋਡਕਸ਼ਨ ਟੂ ਡਾਟਾ ਸਾਇੰਸ ਐਂਡ ਏ.ਆਈ. ’ਚ 83 ਅੰਕ ਪ੍ਰਾਪਤ ਕੀਤੇ। ਇਹ ਉਪਲਬਧੀਆਂ ਵਿਦਿਆਰਥੀਆਂ ਦੀ ਮਿਹਨਤ, ਲਗਨ ਅਤੇ ਸਕੂਲ ਦੇ ਮਜ਼ਬੂਤ ਅਕਾਦਮਿਕ ਮਾਹੌਲ ਨੂੰ ਦਰਸਾਉਂਦੀਆਂ ਹਨ। ਸਕੂਲ ਪ੍ਰਬੰਧਕਾਂ ਅਤੇ ਅਧਿਆਪਕਾਂ ਨੇ ਆਪਣੇ ਵਿਦਿਆਰਥੀਆਂ ਦੀ ਇਸ ਕਾਮਯਾਬੀ ’ਤੇ ਮਾਣ ਪ੍ਰਗਟਾਇਆ। ਪ੍ਰਿੰਸੀਪਲ ਮੋਹਿਤ ਜਿੰਦਲ ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ, ‘ਅਸੀਂ ਆਪਣੇ ਵਿਦਿਆਰਥੀਆਂ ਦੇ ਇਸ ਸ਼ਾਨਦਾਰ ਪ੍ਰਦਰਸ਼ਨ ’ਤੇ ਬਹੁਤ ਮਾਣ ਮਹਿਸੂਸ ਕਰਦੇ ਹਾਂ। ਇਹ ਨਤੀਜੇ ਉਨ੍ਹਾਂ ਦੀ ਸਿੱਖਣ ਪ੍ਰਤੀ ਲਗਨ ਅਤੇ ਸਕੂਲ ਦੀ ਗੁਣਵੱਤਾ ਵਾਲੀ ਸਿੱਖਿਆ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦੇ ਹਨ। ਵਾਈ.ਐੱਸ. ਪਬਲਿਕ ਸਕੂਲ ’ਚ ਅਸੀਂ ਹਮੇਸ਼ਾਂ ਪ੍ਰਤਿਭਾ ਨੂੰ ਨਿਖਾਰਨ ਅਤੇ ਵਿਦਿਆਰਥੀਆਂ ਨੂੰ ਗਲੋਬਲ ਮੌਕਿਆਂ ਲਈ ਤਿਆਰ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਇਹ ਸਫਲਤਾ ਉਤਮਤਾ ਅਤੇ ਸਮਰਪਣ ਦੀ ਮਿਸਾਲ ਹੈ।’ ਸਕੂਲ ਇਸ ਤਰ੍ਹਾਂ ਹੀ ਨੌਜਵਾਨ ਮਨਾਂ ਨੂੰ ਪ੍ਰੇਰਿਤ ਕਰਦਾ ਹੋਇਆ ਅਕਾਦਮਿਕ ਖੇਤਰ ਵਿੱਚ ਨਵੇਂ ਮਾਪਦੰਡ ਸੈੱਟ ਕਰ ਰਿਹਾ।