ਟੀਵੀ ਰਿਐਲਿਟੀ ਸ਼ੋਅ ’ਚ ਚਮਕੇ ਬੀਜੀਐੱਸ ਸਕੂਲ ਦੇ ਵਿਦਿਆਰਥੀ
ਬੀਜੀਐਸ ਸਕੂਲ ਬਰਨਾਲਾ ਦੇ ਵਿਦਿਆਰਥੀ ‘ਕਿਸਮੇਂ ਕਿਤਨਾ ਹੈ ਦਮ’ ਟੀ.ਵੀ. ਰਿਐਲਟੀ ਸ਼ੋਅ ’ਚ ਚਮਕੇ
Publish Date: Wed, 08 Apr 2026 03:27 PM (IST)
Updated Date: Wed, 08 Apr 2026 03:29 PM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਬਰਨਾਲਾ ਲਈ ਬਹੁਤ ਮਾਣ ਅਤੇ ਸਨਮਾਨ ਦਾ ਪਲ ਹੈ ਕਿਉਂਕਿ ਸਾਡੇ ਪ੍ਰਤਿਭਾਸ਼ਾਲੀ ਵਿਦਿਆਰਥੀਆਂ ਨੇ ‘ਕਿਸ ਮੈਂ ਕਿਤਨਾ ਹੈ ਦਮ’ - ਟੈਲੇਂਟ ਕਾ ਮਹਾਂ ਸੰਗਰਾਮ ਟੀ.ਵੀ. ਰਿਐਲਿਟੀ ਸ਼ੋਅ ’ਚ ਆਪਣੇ ਹੁਨਰ ਦਾ ਪ੍ਰਦਰਸ਼ਨ ਕੀਤਾ ਅਤੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਸੰਸਥਾ ਦਾ ਨਾਮ ਰੌਸ਼ਨ ਕੀਤਾ। ਜਿਸ ’ਚ ਕੁਵੀਰਾ ਸ਼ਰਮਾ ਮਾਡਲਿੰਗ ਤਨਵੀ ਡਾਂਸ, ਕੀਰਤਜੋਤ ਸਿੰਘ ਭੰਗੜੇ ’ਚ ਪਹਿਲਾ ਰਨਰ-ਅੱਪ, ਅਨੁਰੀਤ ਕੌਰ ਡਾਂਸ ’ਚ ਦੂਜੀ ਰਨਰ-ਅੱਪ, ਨਵਰੋਜ਼ ਕੌਰ ਡਾਂਸ ’ਚ ਦੂਜੀ ਰਨਰ-ਅੱਪ, ਤਕਦੀਰ ਕੌਰ ਭੰਗੜੇ ’ਚ ਦੂਜੀ ਰਨਰ-ਅੱਪ, ਅਤੇ ਸੀਰਤ ਕੌਰ ਬਾਜਵਾ ਕੁਇਜ਼ ਮੁਕਾਬਲੇ ’ਚ ਦੂਜੀ ਰਨਰ-ਅੱਪ ਰਹੀ। ਸਾਰੇ ਵਿਦਿਆਰਥੀਆਂ ਨੂੰ ਸਕੂਲ ਐਮ.ਡੀ. ਰਣਪ੍ਰੀਤ ਸਿੰਘ ਰਾਏ, ਪ੍ਰਿੰਸੀਪਲ ਡਾ. ਸੰਦੀਪ ਕੁਮਾਰ ਲੱਠ ਅਤੇ ਵਾਈਸ-ਪ੍ਰਿੰਸੀਪਲ ਸੁਮਨ ਦੁਆਰਾ ਸਨਮਾਨਿਤ ਕੀਤਾ ਗਿਆ ਅਤੇ ਉਨ੍ਹਾਂ ਦੀਆਂ ਸ਼ਾਨਦਾਰ ਪ੍ਰਾਪਤੀਆਂ ਲਈ ਪ੍ਰਸ਼ੰਸਾ ਕੀਤੀ ਗਈ। ਬਾਬਾ ਗਾਂਧਾ ਸਿੰਘ ਐਜੂਕੇਸ਼ਨ ਟਰੱਸਟ ਦੇ ਚੇਅਰਮੈਨ ਬਾਬਾ ਹਾਕਮ ਸਿੰਘ ਅਤੇ ਵਾਈਸ-ਚੇਅਰਮੈਨ ਬਾਬਾ ਕੇਵਲ ਕ੍ਰਿਸ਼ਨ ਨੇ ਵੀ ਸਾਰੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਸ਼ਾਨਦਾਰ ਸਫਲਤਾ ਅਤੇ ਉੱਜਵਲ ਭਵਿੱਖ ਲਈ ਆਪਣੀਆਂ ਨਿੱਘੀਆਂ ਸ਼ੁਭਕਾਮਨਾਵਾਂ ਅਤੇ ਆਸ਼ੀਰਵਾਦ ਦਿੱਤੇ। ਸਕੂਲ ਪ੍ਰਿੰਸੀਪਲ ਡਾ. ਸੰਦੀਪ ਕੁਮਾਰ ਲੱਠ ਨੇ ਕਿਹਾ ਕਿ ਸਕੂਲ ਅਜਿਹਾ ਪਲੇਟਫਾਰਮ ਪ੍ਰਦਾਨ ਕਰਨ ’ਚ ਬਹੁਤ ਮਾਣ ਮਹਿਸੂਸ ਕਰਦਾ ਹੈ ਜਿੱਥੇ ਵਿਦਿਆਰਥੀਆਂ ਨੂੰ ਵੱਖ-ਵੱਖ ਪੱਧਰਾਂ ’ਤੇ ਆਪਣੀ ਪ੍ਰਤਿਭਾ ਨੂੰ ਦਿਖਾਉਣ ਦੇ ਮੌਕੇ ਮਿਲਦੇ ਹਨ। ਅਸੀਂ ਆਪਣੇ ਸਾਰੇ ਇੰਨਾਂ ਵਿਦਿਆਰਥੀਆਂ ਦੀ ਨਿਰੰਤਰ ਸਫਲਤਾ ਅਤੇ ਭਵਿੱਖ ’ਚ ਹੋਰ ਬਹੁਤ ਸਾਰੀਆਂ ਪ੍ਰਾਪਤੀਆਂ ਦੀ ਕਾਮਨਾ ਕਰਦੇ ਹਾਂ।