ਨੌਜਵਾਨਾਂ ਲਈ ਗੋਬਿੰਦ ਟੂਰ ਐਂਡ ਟਰੈਵਲਜ਼ ਲੈ ਕੇ ਆਇਆ ਸੁਨਹਿਰੀ ਮੌਕਾ
ਆਸਟ੍ਰੇਲੀਆ ਜਾ ਕੇ ਕੰਮ ਕਰਨ ਵਾਲੇ ਨੌਜਵਾਨਾਂ ਲਈ ਗੋਬਿੰਦ ਟੂਰ ਐਂਡ ਟਰੈਵਲਜ਼ ਲੈ ਕੇ ਆਇਆ ਸੁਨਹਿਰੀ ਮੌਕਾ
Publish Date: Wed, 18 Mar 2026 04:19 PM (IST)
Updated Date: Wed, 18 Mar 2026 04:22 PM (IST)

ਬਿਜਨੈੱਸ ਪਲੱਸ ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਗੋਬਿੰਦ ਟੂਰ ਐਂਡ ਟਰੈਵਲਜ਼ ਬਰਨਾਲਾ ਵੱਲੋਂ ਆਸਟ੍ਰੇਲੀਆ ਵਰਕ ਪਰਮਿਟ ਲਈ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਟੇਟ ਐਵਾਰਡੀ ਭੋਲਾ ਸਿੰਘ ਵਿਰਕ ਅਤੇ ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਹਰਪਾਲ ਸਿੰਘ ਵਿਰਕ ਨੇ ਦੱਸਿਆ ਕਿ ਉਨ੍ਹਾਂ ਦੀ ਸੰਸਥਾ ਸਾਲਾਂ ਤੋਂ ਇਮੀਗ੍ਰੇਸ਼ਨ ਖੇਤਰ ’ਚ ਇਮਾਨਦਾਰੀ ਅਤੇ ਭਰੋਸੇ ਨਾਲ ਸੇਵਾਵਾਂ ਪ੍ਰਦਾਨ ਕਰ ਰਹੀ ਹੈ। ਇਸ ਲੜੀ ਤਹਿਤ ਆਸਟ੍ਰੇਲੀਆ ਜਾ ਕੇ ਕੰਮ ਕਰਨ ਵਾਲੇ ਚਾਹਵਾਨ ਨੌਜਵਾਨਾਂ ਲਈ ਗੋਬਿੰਦ ਟੂਰ ਐਂਡ ਟਰੈਵਲਜ਼ ਇੱਕ ਸੁਨਹਿਰੀ ਮੌਕਾ ਲੈ ਕੇ ਆਇਆ ਹੈ। ਕੰਪਨੀ ਵੱਲੋਂ ਪੂਰੀ ਪ੍ਰਕਿਰਿਆ ਕਾਨੂੰਨੀ ਢੰਗ ਨਾਲ ਅਤੇ ਪਾਰਦਰਸ਼ੀ ਤਰੀਕੇ ਨਾਲ ਕੀਤੀ ਜਾਂਦੀ ਹੈ, ਜਿਸ ਨਾਲ ਉਮੀਦਵਾਰਾਂ ਨੂੰ ਕਿਸੇ ਵੀ ਕਿਸਮ ਦੀ ਠੱਗੀ ਜਾਂ ਮੁਸ਼ਕਿਲ ਦਾ ਸਾਹਮਣਾ ਨਹੀਂ ਕਰਨਾ ਪੈਂਦਾ। ਮੈਨੇਜਿੰਗ ਡਾਇਰੈਕਟਰ ਹਰਪਾਲ ਸਿੰਘ ਵਿਰਕ ਨੇ ਦੱਸਿਆ ਕਿ ਗੋਬਿੰਦ ਟੂਰ ਐਂਡ ਟਰੈਵਲਜ਼ ਦੇ ਤਜ਼ਰਬੇਕਾਰ ਸਟਾਫ ਵੱਲੋਂ ਹਰ ਉਮੀਦਵਾਰ ਨੂੰ ਵਿਅਕਤੀਗਤ ਮਾਰਗਦਰਸ਼ਨ ਦਿੱਤਾ ਜਾਂਦਾ ਹੈ। ਦਸਤਾਵੇਜ਼ੀ ਕਾਰਵਾਈ ਤੋਂ ਲੈ ਕੇ ਵੀਜ਼ਾ ਪ੍ਰੋਸੈਸ ਤੱਕ ਹਰ ਪੜਾਅ ਤੇ ਪੂਰੀ ਸਹਾਇਤਾ ਮੁਹੱਈਆ ਕਰਵਾਈ ਜਾਂਦੀ ਹੈ। ਉਨ੍ਹਾਂ ਕਿਹਾ ਕਿ ਕੰਪਨੀ ਦਾ ਮੁੱਖ ਉਦੇਸ਼ ਨੌਜਵਾਨਾਂ ਨੂੰ ਸਹੀ ਦਿਸ਼ਾ ਦੇਣਾ ਅਤੇ ਉਨ੍ਹਾਂ ਦੇ ਵਿਦੇਸ਼ ਜਾਣ ਦੇ ਸੁਪਨਿਆਂ ਨੂੰ ਸਾਕਾਰ ਕਰਨਾ ਹੈ। ਸਾਲਾਂ ਦੇ ਤਜ਼ਰਬੇ ਅਤੇ ਹਜ਼ਾਰਾਂ ਸੰਤੁਸ਼ਟ ਗਾਹਕਾਂ ਦੇ ਭਰੋਸੇ ਨਾਲ ਗੋਬਿੰਦ ਟੂਰਸ ਐਂਡ ਟਰੈਵਲਜ਼ ਅੱਜ ਇਮੀਗ੍ਰੇਸ਼ਨ ਖੇਤਰ ’ਚ ਆਪਣੀ ਵੱਖਰੀ ਪਛਾਣ ਬਣਾ ਚੁੱਕੀ ਹੈ। ਇਸ ਮੌਕੇ ਉਨ੍ਹਾਂ ਨੇ ਸਾਰੇ ਇਛੁੱਕ ਉਮੀਦਵਾਰਾਂ ਨੂੰ ਅਪੀਲ ਕੀਤੀ ਕਿ ਉਹ ਦੇਰੀ ਨਾ ਕਰਨ ਅਤੇ ਤੁਰੰਤ ਦਫ਼ਤਰ ਨਾਲ ਸੰਪਰਕ ਕਰ ਕੇ ਇਸ ਮੌਕੇ ਦਾ ਲਾਭ ਲਓ।