ਸੁਰੱਖਿਆ ਪ੍ਰਬੰਧਾਂ ਦੀ ਘਾਟ ਕਾਰਨ ਸਭਾ ਦੀ ਚੋਣ ਹੋਈ ਮੁਲਤਵੀ
ਸੁਰੱਖਿਆ ਪ੍ਰਬੰਧਾਂ ਦੀ ਘਾਟ ਕਾਰਨ ਦੀ ਤਪਾ ਬਹੁਮੰਤਵੀ ਖੇਤੀਬਾੜੀ ਸਹਿਕਾਰੀ ਸਭਾ ਦੀ ਚੋਣ ਹੋਈ ਮੁਲਤਵੀ
Publish Date: Wed, 25 Feb 2026 05:00 PM (IST)
Updated Date: Wed, 25 Feb 2026 05:04 PM (IST)

- ਕਾਗਜ਼ ਦਾਖਲ ਕਰਨ ਆਏ ਨੁਮਾਇੰਦਿਆਂ ਨੂੰ ਕਰਨਾ ਪਿਆ ਨਮੋਸ਼ੀ ਦਾ ਸਾਹਮਣਾ ਦੀਪਕ ਬਾਂਸਲ, ਪੰਜਾਬੀ ਜਾਗਰਣ ਤਪਾ ਮੰਡੀ : ਦਿ ਤਪਾ ਬਹੁਮੰਤਵੀ ਖੇਤੀਬਾੜੀ ਸਹਿਕਾਰੀ ਸਭਾ ਦੀ ਚੋਣ ਕਰਵਾਉਣ ਸਬੰਧੀ ਮਿਤੀ 25, 26 ਅਤੇ 27 ਫਰਵਰੀ ਰੱਖੀ ਹੋਈ ਸੀ। ਜਿਉਂ ਹੀ ਅੱਜ ਸੰਬੰਧਿਤ ਉਮੀਦਵਾਰ ਆਪੋ-ਆਪਣੇ ਸਮਰਥਕਾਂ ਸਮੇਤ ਕਾਗਜ਼ ਦਾਖਲ ਕਰਨ ਲਈ ਸਹਿਕਾਰੀ ਸਭਾ ਵਿਖੇ ਪੁੱਜੇ ਤਾਂ ਸਬੰਧਿਤ ਅਧਿਕਾਰੀਆਂ ਵੱਲੋਂ ਸੁਰੱਖਿਆ ਪ੍ਰਬੰਧਾਂ ਕਾਰਨ ਦੱਸਦਿਆਂ ਚੋਣ ਨੂੰ ਮੁਲਤਵੀ ਕਰ ਦਿੱਤਾ ਗਿਆ, ਜਿਸ ਕਾਰਨ ਕਾਗਜ਼ ਦਾਖਲ ਕਰਨ ਆਏ ਉਮੀਦਵਾਰਾਂ ਅਤੇ ਉਨ੍ਹਾਂ ਦੇ ਸਮਰਥਕਾਂ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ। ਜਦੋਂ ਇਸ ਸਬੰਧੀ ਰਿਟਰਨਿੰਗ ਅਫਸਰ ਅਰਸ਼ ਬਾਂਸਲ ਤੇ ਸਹਾਇਕ ਰਿਟਰਨਿੰਗ ਅਫਸਰ ਗੁਰਮੁਖ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸੁਰੱਖਿਆ ਪ੍ਰਬੰਧਾਂ ਦੀ ਘਾਟ ਕਾਰਨ ਉਹ ਨਾਮਜ਼ਦਗੀਆਂ ਦਾਖਲ ਨਹੀਂ ਕਰਵਾ ਸਕਦੇ, ਜਿਸ ਦਾ ਨੋਟਿਸ ਉਨ੍ਹਾਂ ਨੇ ਬਾਹਰ ਚਿਪਕਾ ਦਿੱਤਾ ਹੈ। ਇਸ ਤੋਂ ਬਾਅਦ ਏਆਰ ਵੱਲੋਂ ਜੋ ਵੀ ਮਿਤੀ ਨਿਸ਼ਚਿਤ ਕੀਤੀ ਜਾਵੇਗੀ, ਉਸ ਦਿਨ ਚੋਣ ਕਰਵਾ ਦਿੱਤੀ ਜਾਵੇਗੀ। ਉਧਰ ਦੂਜੇ ਪਾਸੇ ਜਦੋਂ ਇਸ ਸਬੰਧੀ ਡੀਐੱਸਪੀ ਤਪਾ ਗੁਰਪ੍ਰੀਤ ਸਿੰਘ ਸਿੱਧੂ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਲੀਡਰ ਆਫ ਆਪੋਜੀਸ਼ਨ ਰਾਹੁਲ ਗਾਂਧੀ 28 ਫਰਵਰੀ ਨੂੰ ਅਨਾਜ ਮੰਡੀ ਬਰਨਾਲਾ ਵਿਖੇ ਕਾਂਗਰਸ ਪਾਰਟੀ ਦੀ ਰੈਲੀ ਨੂੰ ਸੰਬੋਧਨ ਕਰਨ ਲਈ ਪਹੁੰਚ ਰਹੇ ਹਨ। ਜਿਸ ਦੇ ਸਬੰਧ ’ਚ ਪੁਲਿਸ ਦੀਆਂ ਡਿਊਟੀਆਂ ਲੱਗ ਰਹੀਆਂ ਹਨ ਅਤੇ ਰੈਲੀ ਦੇ ਸਬੰਧ ’ਚ ਅੱਜ ਤੋਂ ਹੀ ਮੀਟਿੰਗਾਂ ਅਤੇ ਰਿਹਰਸਲਾਂ ਸ਼ੁਰੂ ਹਨ, ਜਿਸ ਕਾਰਨ ਸਹਿਕਾਰੀ ਸਭਾ ਤਪਾ ਵਿਖੇ ਕਿਸੇ ਤਰ੍ਹਾਂ ਦੀ ਕੋਈ ਵੀ ਸੁਰੱਖਿਆ ਮੁਹੱਈਆ ਨਹੀਂ ਕਰਵਾਈ ਜਾ ਸਕਦੀ। ਖ਼ਬਰ ਲਿਖੇ ਜਾਣ ਤਕ ਸੁਸਾਇਟੀ ’ਚ ਸਬੰਧਿਤ ਉਮੀਦਵਾਰਾਂ ਅਤੇ ਉਨ੍ਹਾਂ ਦੇ ਸਮਰਥਕਾਂ ਦਾ ਭਾਰੀ ਇਕੱਠ ਸੀ। ਇਸ ਮੌਕੇ ਗੁਰਮੀਤ ਸਿੰਘ ਰੋੜ, ਭਗਵੰਤ ਚੱਠਾ, ਰੇਸ਼ਮ ਸਿੰਘ ਸਿੱਧੂ, ਪਰਮਿੰਦਰ ਚੱਠਾ, ਵਿਸਾਖਾ ਸਿੰਘ, ਸੁਖਜੀਵਨ ਸਿੰਘ, ਕੁਲਵਿੰਦਰ ਚੱਠਾ, ਕਾਲਾ ਚੱਠਾ, ਗੁਲਾਬ ਸਿੰਘ ਕਾਲਾ, ਨੰਬਰਦਾਰ ਜੁਗਰਾਜ ਸਿੰਘ, ਨੰਬਰਦਾਰ ਨਾਹਰਾ ਸਿੰਘ, ਬਿੱਟੂ ਬਰਾੜ, ਭੋਲਾ ਸਿੰਘ, ਜੱਸੀ ਚੱਠਾ, ਗੁਰਦੀਪ ਸਿੰਘ ਝੱਠਾ, ਝਲਿੰਦਰ ਸਿੰਘ ਚੱਠਾ, ਜੱਸਾ ਸਿੰਘ, ਜੈਬ ਸਿੰਘ, ਜਰਨੈਲ ਸਿੰਘ, ਹਾਕਮ ਸਿੰਘ, ਬੇਅੰਤ ਮਾਂਗਟ, ਬੂਟਾ ਰੋਸਾ, ਕੁਲਵੰਤ ਸਿੰਘ, ਪੰਮਾ, ਗੁਰਵਿੰਦਰ ਬਾਸੀ, ਨੰਬਰਦਾਰ ਸਤਨਾਮ ਸਿੰਘ, ਗੁਰਜੰਟ ਸਿੰਘ ਧਾਲੀਵਾਲ, ਸੁਖਦੇਵ ਸਿੰਘ ਗੋਲੂ, ਬਲਦੀਪ ਸਿੰਘ ਆਦਿ ਮੌਜੂਦ ਸਨ।