ਕੰਪਿਊਟਰ ਅਧਿਆਪਕ ਯੂਨੀਅਨ ਵੱਲੋਂ ਐੱਸਡੀਐੱਮ ਨਾਲ ਮੁਲਾਕਾਤ
ਕੰਪਿਊਟਰ ਅਧਿਆਪਕ ਯੂਨੀਅਨ ਬਰਨਾਲਾ ਐਸ.ਡੀ.ਐਮ. ਬਰਨਾਲਾ ਨੂੰ ਮਿਲਿਆ
Publish Date: Wed, 04 Feb 2026 04:37 PM (IST)
Updated Date: Wed, 04 Feb 2026 04:41 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਕੰਪਿਊਟਰ ਅਧਿਆਪਕ ਯੂਨੀਅਨ ਬਰਨਾਲਾ ਵੱਲੋਂ ਕੰਪਿਊਟਰ ਅਧਿਆਪਕ ਸਾਥੀਆਂ ਦੀਆਂ ਡਿਊਟੀਆਂ ਜੋ ਕਿ ਪ੍ਰੀਖਿਆਵਾਂ ਦੇ ਦਿਨਾਂ ’ਚ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਸਬੰਧੀ ਆਈਆਂ ਹਨ। ਇਸ ਦੇ ਵਿਰੋਧ ’ਚ ਡਿਪਟੀ ਕਮਿਸ਼ਨਰ ਬਰਨਾਲਾ ਦੇ ਨਿਰਦੇਸ਼ਾਂ ਤੇ ਐੱਸਡੀਐੱਮ ਬਰਨਾਲਾ ਨੂੰ ਮਿਲਿਆ। ਜਿਸ ’ਚ ਕਿਹਾ ਗਿਆ ਕਿ ਕੰਪਿਊਟਰ ਅਧਿਆਪਕਾਂ ਦੀਆਂ ਗੈਰ ਵਿੱਦਿਅਕ ਡਿਊਟੀਆਂ ਲਾਉਣ ਤੋਂ ਗਰੇਜ ਕੀਤਾ ਜਾਵੇ ਤਾਂ ਜੋ ਸਕੂਲਾਂ ’ਚ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਨਾ ਹੋਵੇ। ਇਸ ਮੌਕੇ ਐੱਸਡੀਐੱਮ ਬਰਨਾਲਾ ਵੱਲੋਂ ਉਕਤ ਡਿਊਟੀਆਂ ਕੱਟਣ ਲਈ ਦੋ ਦਿਨ ਦਾ ਸਮਾਂ ਮੰਗਿਆ ਗਿਆ। ਕੰਪਿਊਟਰ ਅਧਿਆਪਕ ਯੂਨੀਅਨ ਬਰਨਾਲਾ ਦੇ ਪ੍ਰਧਾਨ ਪ੍ਰਦੀਪ ਕੁਮਾਰ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਜੇਕਰ ਦੋ ਦਿਨਾਂ ’ਚ ਉਕਤ ਡਿਊਟੀਆਂ ਨਾ ਕੱਟੀਆਂ ਗਈਆਂ ਤਾਂ ਦੋਬਾਰਾ ਡਿਪਟੀ ਕਮਿਸ਼ਨਰ ਦਫਤਰ ਦਾ ਘਿਰਾਓ ਕੀਤਾ ਜਾਵੇਗਾ, ਜਿਸ ਦੀ ਸਾਰੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ। ਇਸ ਵਫਦ ’ਚ ਭਰਾਤਰੀ ਜਥੇਬੰਦੀ ਜੀਟੀਯੂ ਵੱਲੋਂ ਹਰਿੰਦਰ ਮੱਲ੍ਹੀਆਂ ਅਤੇ ਡੀਟੀਐੱਫ ਵੱਲੋਂ ਰਾਜੀਵ ਸੁਖਪੁਰ, ਰਮਨ ਕੁਮਾਰ ਅਤੇ ਕੰਪਿਊਟਰ ਅਧਿਆਪਕ ਯੂਨੀਅਨ ਵੱਲੋਂ ਪ੍ਰਦੀਪ ਕੁਮਾਰ, ਤਰਸੇਮ ਸਿੰਘ, ਵਿਪੁਲ ਕੁਮਾਰ, ਹਰਪ੍ਰੀਤ ਸਿੰਘ, ਰੋਹਤਾਸ਼ ਸ਼ਰਮਾ, ਵਿਕਰਮ, ਕੁਲਦੀਪ ਸਿੰਘ, ਧਰਮਪਾਲ ਅਤੇ ਹੋਰ ਸਾਥੀ ਸ਼ਾਮਲ ਸਨ।