ਸੀਟੂ ਵੱਲੋਂ ਕੇਂਦਰੀ ਬਜਟ ਦੀਆਂ ਕਾਪੀਆਂ ਸਾੜ ਕੇ ਰੋਸ ਪ੍ਰਦਰਸ਼ਨ
ਸੀਟੂ ਵੱਲੋਂ ਕੇਂਦਰੀ ਬਜਟ ਦੀਆਂ ਕਾਪੀਆਂ ਸਾੜ ਕੇ ਕੀਤਾ ਰੋਸ ਪ੍ਰਦਰਸ਼ਨ
Publish Date: Wed, 04 Feb 2026 06:29 PM (IST)
Updated Date: Wed, 04 Feb 2026 06:32 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਕੇਂਦਰੀ ਬਜਟ ਲੋਕ ਵਿਰੋਧੀ ਅਤੇ ਮਜ਼ਦੂਰ ਵਰਗ ਵਿਰੋਧੀ ਹੈ ਜਦੋਂ ਕਿ ਨਿੱਜੀ ਕਾਰਪੋਰੇਟਾਂ ਨੂੰ ਗ੍ਰਾਂਟਾਂ/ ਸਹੂਲਤਾਂ ਪ੍ਰਦਾਨ ਕਰਦਾ ਹੈ ਅਤੇ ਲੋਕਾਂ ਦੇ ਹਿੱਤਾਂ ਨਾਲ ਧੋਖਾ ਕਰਦਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸੀਆਈਟੀਯੂ (ਸੀਟੂ) ਦੇ ਸੂਬਾ ਸਕੱਤਰ ਸਾਥੀ ਸ਼ੇਰ ਸਿੰਘ ਫਰਵਾਹੀ ਨੇ ਸੀਟੂ ਵੱਲੋਂ ਘੋੜਾ ਚੌਕ ਫਰਵਾਹੀ ਵਿਖੇ ਕੇਂਦਰੀ ਸਰਕਾਰ ਦੇ ਤਾਜ਼ਾ ਬਜਟ ਦੀਆਂ ਕਾਪੀਆਂ ਸਾੜਨ ਅਤੇ ਹਾਜ਼ਰ ਕਿਰਤੀਆਂ ਨੂੰ ਸੰਬੋਧਨ ਕਰਦੇ ਹੋਏ ਕੀਤਾ। ਸੀਟੂ ਦੇ ਸੂਬਾਈ ਆਗੂ ਨੇ ਕਿਹਾ ਕਿ ਸੀਟੂ ਇਸ ਮਜ਼ਦੂਰ ਵਿਰੋਧੀ ਅਤੇ ਕਾਰਪੋਰੇਟਾਂ ਪੱਖੀ ਬਜਟ ਨੂੰ ਖੁੱਲੇ ਤੌਰ ’ਤੇ ਰੱਦ ਕਰਦੀ ਹੈ। ਉਨਾਂ ਸੀਟੂ ਵੱਲੋਂ ਦੇਸ਼ ਦੇ ਮਿਹਨਤਕਸ਼ ਲੋਕਾਂ ਨੂੰ ਕੇਂਦਰ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਵਿਰੁੱਧ ਇੱਕ ਵਿਸ਼ਾਲ ਇੱਕ ਜੁੱਟ ਵਿਰੋਧ ਨੂੰ ਤੇਜ ਕਰਨ ਅਤੇ ਸੜਕਾਂ ਤੇ ਆਉਣ ਦੇ ਨਾਲ ਹੀ 12 ਫਰਵਰੀ ਨੂੰ ਦੇਸ਼ ਪੱਧਰੀ ਆਮ ਹੜਤਾਲ ’ਚ ਸ਼ਾਮਲ ਹੋਣ ਦੀ ਅਪੀਲ ਵੀ ਕੀਤੀ। ਇਸ ਸਮੇਂ ਸਰਬਸਾਥੀ ਦਰਸ਼ਨ ਸਿੰਘ ਸਿੱਧੂ ਬਲਵੀਰ ਸਿੰਘ ਬਲਦੇਵ ਸਿੰਘ , ਜਗਜੀਤ ਸਿੰਘ ਮੇਜਰ ਸਿੰਘ ਜਸਬੀਰ ਸਿੰਘ ਸੁਖਵਿੰਦਰ ਸਿੰਘ ਆਤਮਾ ਸਿੰਘ ਪਿਆਰਾ ਸਿੰਘ ਭੋਲਾ ਸਿੰਘ ਗਿਆਨੀ ਕਰਨੈਲ ਸਿੰਘ ਮੇਲਾ ਸਿੰਘ ਵਗੈਰਾ ਆਦਿ ਹਾਜ਼ਰ ਸਨ।