ਬੱਚਿਆਂ ਦੇ ਕਰਵਾਏ ਕਵਿਤਾ ਮੁਕਾਬਲੇ
ਸ਼ਿਵਾਲਿਕ ਸਕੂਲ ਵਿਖੇ ਬੱਚਿਆਂ ਦੇ ਕਵਿਤਾ ਪਾਠ ਮੁਕਾਬਲੇ ਕਰਵਾਏ
Publish Date: Wed, 11 Feb 2026 03:49 PM (IST)
Updated Date: Wed, 11 Feb 2026 03:50 PM (IST)

ਤਪਾ ਮੰਡੀ : ਸ਼ਿਵਾਲਿਕ ਪਬਲਿਕ ਸਕੂਲ ਤਪਾ ਵਿਖੇ ਕਲਾਸ ਪਲੇਅਵੇ ਦੇ ਬੱਚਿਆਂ ਲਈ ਕਵਿਤਾ ਪਾਠ ਮੁਕਾਬਲਾ ਬੜੇ ਉਤਸ਼ਾਹ ਨਾਲ ਕਰਵਾਇਆ ਗਿਆ। ਇਸ ਪ੍ਰੋਗਰਾਮ ਦਾ ਮਕਸਦ ਬੱਚਿਆਂ ’ਚ ਆਤਮ-ਵਿਸ਼ਵਾਸ ਅਤੇ ਭਾਸ਼ਾ ਪ੍ਰਤੀ ਰੁਚੀ ਪੈਦਾ ਕਰਨਾ ਸੀ। ਨੰਨ੍ਹੇ-ਮੁੰਨੇ ਬੱਚਿਆਂ ਨੇ ਰੰਗ-ਬਿਰੰਗੇ ਕੱਪੜੇ ਪਾ ਕੇ ਬੜੀ ਹਿੰਮਤ ਨਾਲ ਮੰਚ ’ਤੇ ਕਵਿਤਾਵਾਂ ਸੁਣਾਈਆਂ। ਉਨ੍ਹਾਂ ਦੀ ਮਾਸੂਮ ਅਦਾਕਾਰੀ ਅਤੇ ਸੁੰਦਰ ਉਚਾਰਨ ਨੇ ਸਾਰੇ ਅਧਿਆਪਕਾਂ ਦਾ ਦਿਲ ਜਿੱਤ ਲਿਆ। ਕਈ ਬੱਚਿਆਂ ਨੇ ਹਾਵ-ਭਾਵ ਅਤੇ ਅਦਾਵਾਂ ਨਾਲ ਕਵਿਤਾ ਨੂੰ ਹੋਰ ਵੀ ਰੰਗੀਨ ਬਣਾ ਦਿੱਤਾ। ਸਕੂਲ ਪ੍ਰਿੰਸੀਪਲ ਅਤੇ ਅਧਿਆਪਕਾਂ ਨੇ ਬੱਚਿਆਂ ਦੀ ਜ਼ੋਰਦਾਰ ਤਾਲੀਆਂ ਨਾਲ ਹੌਸਲਾ ਅਫ਼ਜ਼ਾਈ ਕੀਤੀ। ਸਟੇਜ ਨੂੰ ਗੁਬਾਰਿਆਂ ਅਤੇ ਫੁੱਲਾਂ ਨਾਲ ਸੋਹਣੇ ਢੰਗ ਨਾਲ ਸਜਾਇਆ ਗਿਆ ਸੀ। ਪ੍ਰੋਗਰਾਮ ਦੌਰਾਨ ਬੱਚਿਆਂ ’ਚ ਬੜਾ ਉਤਸ਼ਾਹ ਅਤੇ ਖੁਸ਼ੀ ਦੇਖਣ ਨੂੰ ਮਿਲੀ। ਇਸ ਮੌਕੇ ਅਧਿਆਪਕਾਂ ਦੁਆਰਾ ਬੱਚਿਆਂ ਦੇ ਆਤਮ-ਵਿਸ਼ਵਾਸ, ਉਚਾਰਨ ਅਤੇ ਪ੍ਰਸਤੁਤੀ ਦੇ ਆਧਾਰ ’ਤੇ ਨਤੀਜੇ ਐਲਾਨ ਕੀਤੇ। ਇਸ ਮੌਕੇ ਸਕੂਲ ਪ੍ਰਿੰਸੀਪਲ ਮੋਨਿਕਾ ਗਰਗ ਨੇ ਬੱਚਿਆਂ ਦੀ ਪ੍ਰਸ਼ੰਸਾ ਕੀਤੀ ਅਤੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਦੇ ਟੌਫੀਆਂ, ਚਾਕਲੇਟ, ਸਟੇਸ਼ਨਰੀ ਅਤੇ ਸਰਟੀਫਿਕੇਟ ਦਿੱਤੇ I ਉਨ੍ਹਾਂ ਨੇ ਮਾਪਿਆਂ ਦਾ ਵੀ ਧੰਨਵਾਦ ਕੀਤਾ ਜੋ ਬੱਚਿਆਂ ਨੂੰ ਤਿਆਰ ਕਰਨ ’ਚ ਸਹਿਯੋਗੀ ਬਣੇ। ਇਹ ਪ੍ਰੋਗਰਾਮ ਬਹੁਤ ਹੀ ਸਫਲ ਅਤੇ ਯਾਦਗਾਰ ਰਿਹਾ ਅਤੇ ਬੱਚਿਆਂ ਲਈ ਪ੍ਰੇਰਨਾਦਾਇਕ ਸਾਬਤ ਹੋਇਆ।