ਨਸ਼ਾ ਕਰਨ ਵਾਲਿਆਂ ਖ਼ਿਲਾਫ਼ ਮਾਮਲਾ ਦਰਜ
ਨਸ਼ਾ ਕਰਨ ਵਾਲਿਆਂ ਦੇ ਖਿਲਾਫ਼ ਮਾਮਲਾ ਦਰਜ
Publish Date: Wed, 11 Mar 2026 08:22 PM (IST)
Updated Date: Wed, 11 Mar 2026 08:24 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਥਾਣਾ ਸ਼ਹਿਣਾ ਦੀ ਪੁਲਿਸ ਨੇ ਨਸ਼ਾ ਕਰਨ ਵਾਲੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਥਾਣਾ ਸਹਿਣਾ ਦੀ ਪੁਲਿਸ ਨੂੰ ਮੁਖਬਰ ਨੇ ਇਤਲਾਹ ਦਿੱਤੀ ਕਿ ਜਗਤਾਰ ਸਿੰਘ ਉਰਫ ਨਿੱਕਾ ਪੁੱਤਰ ਸੁਖਦੇਵ ਸਿੰਘ, ਬਲਵਿੰਦਰ ਦਾਸ ਪੁੱਤਰ ਹਰਜਿੰਦਰ ਕੁਮਾਰ, ਆਲਮ ਪੁੱਤਰ ਇਕਬਾਲ ਖਾਨ ਵਾਸੀਆਨ ਸਹਿਣਾ ਤੇ ਸਤਨਾਮ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਮੌੜਨਾਭਾ ਜੋ ਕਿ ਬਾਹਰੋਂ ਨਸ਼ੀਲਾ ਪਾਊਡਰ ਚਿੱਟਾ ਸਮੈਕ/ਹੈਰੋਇਨ ਲਿਆ ਕੇ ਨਸ਼ਾ ਕਰਨ ਦੇ ਆਦੀ ਹਨ, ਜੋ ਨਸ਼ਾ ਕਰਨ ਦੀ ਤਾਕ ’ਚ ਹਨ, ਜੋ ਈਸਰ ਸਿੰਘ ਵਾਲਾ ਨੂੰ ਜਾਦੇ ਕੱਚੇ ਰਸਤੇ ਨਹਿਰ ਦੀ ਪਟੜੀ ਪਰ ਬੈਠ ਕੇ ਨਸ਼ਾ ਕਰ ਰਹੇ ਹਨ। ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਛਾਪੇਮਾਰੀ ਕਰ ਕੇ ਉਕਤਾਨ ਵਿਅਕਤੀਆਂ ਨੂੰ ਕਾਬੂ ਕਰ ਕੇ ਮਾਮਲਾ ਦਰਜ ਕਰ ਲਿਆ ਹੈ।