ਕੁੱਟਮਾਰ ਕਰਨ ਦੇ ਮਾਮਲੇ ’ਚ ਕੇਸ ਦਰਜ
ਕੁੱਟਮਾਰ ਕਰਨ ਦੇ ਮਾਮਲੇ ’ਚ ਕੇਸ ਦਰਜ
Publish Date: Wed, 25 Feb 2026 04:31 PM (IST)
Updated Date: Wed, 25 Feb 2026 04:34 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਥਾਣਾ ਸਿਟੀ-2 ਬਰਨਾਲਾ ਦੀ ਪੁਲਿਸ ਨੇ ਕੁੱਟਮਾਰ ਕਰਨ ਦੇ ਮਾਮਲੇ ’ਚ ਕੇਸ ਦਰਜ ਕੀਤਾ ਹੈ। ਪੀੜਤ ਮਨਪ੍ਰੀਤ ਕੌਰ ਪਤਨੀ ਜੱਸੀ ਸਿੰਘ ਵਾਸੀ ਗਲੀ ਨੰਬਰ 01, ਸੰਤ ਨਗਰ ਗਰਚਾ ਰੋਡ ਬਰਨਾਲਾ ਨੇ ਬਿਆਨ ਲਿਖਵਾਇਆ ਕਿ 23 ਫਰਵਰੀ ਨੂੰ ਉਹ ਉਲਾਂਭਾ ਦੇਣ ਲਈ ਰਮਨਪ੍ਰੀਤ ਸਿੰਘ ਉਰਫ ਜਿੰਮੀ ਪੁੱਤਰ ਬਲਜੀਤ ਸਿੰਘ ਵਾਸੀ ਗਲੀ ਨੰਬਰ 01, ਸੰਤ ਨਗਰ ਗਰਚਾ ਰੋਡ ਬਰਨਾਲਾ ਦੇ ਘਰ ਗਈ ਸੀ ਕਿਉਂਕਿ ਰਮਨਪ੍ਰੀਤ ਸਿੰਘ ਮੁਦੱਈ ਦੀ ਲੜਕੀ ਨਾਲ ਛੇੜਛਾੜ ਕਰਦਾ ਸੀ। ਜਿੱਥੇ ਤਹਿਸ ’ਚ ਆ ਕੇ ਰਮਨਪ੍ਰੀਤ ਸਿੰਘ ਨੇ ਪੀੜਤ ਦੀ ਕੁੱਟਮਾਰ ਕਰਕੇ ਸੱਟਾਂ ਮਾਰ ਕੇ ਮੌਕੇ ਤੋਂ ਭੱਜ ਗਿਆ। ਪੁਲਿਸ ਨੇ ਪੀੜਤ ਦੇ ਬਿਆਨ ਦੇ ਆਧਾਰ ’ਤੇ ਰਮਨਪ੍ਰੀਤ ਸਿੰਘ ਉਰਫ ਜਿੰਮੀ ਪੁੱਤਰ ਬਲਜੀਤ ਸਿੰਘ ਵਾਸੀ ਗਲੀ ਨੰਬਰ 01, ਸੰਤ ਨਗਰ ਗਰਚਾ ਰੋਡ ਬਰਨਾਲਾ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ।