ਬੱਸ ਦੀ ਆਟੋ ਨਾਲ ਟੱਕਰ, ਆਟੋ ਚਾਲਕ ਜ਼ਖ਼ਮੀ
ਬੱਸ ਦੀ ਆਟੋ ਨਾਲ ਟੱਕਰ, ਆਟੋ ਚਾਲਕ ਜਖਮੀ, ਆਟੋ ਵੀ ਬੁਰੀ ਤਰ੍ਹਾਂ ਨੁਕਸਾਨਿਆ
Publish Date: Wed, 28 Jan 2026 05:02 PM (IST)
Updated Date: Wed, 28 Jan 2026 05:04 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਜੀ-ਮਾਲ ਬਰਨਾਲਾ ਨਜ਼ਦੀਕ ਸਵਾਰੀਆਂ ਨਾਲ ਭਰੀ ਹੋਈ ਮੁੱਖ ਮੰਤਰੀ ਤੀਰਥ ਯਾਤਰਾ ਵਾਲੀ ਬੱਸ ਦੀ ਆਟੋ ਨਾਲ ਟੱਕਰ ਹੋ ਗਈ। ਜਿਸ ’ਚ ਆਟੋ ਚਾਲਕ ਜ਼ਖ਼ਮੀ ਹੋ ਗਿਆ ਅਤੇ ਆਟੋ ਵੀ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਥਾਣਾ ਸਿਟੀ-2 ਬਰਨਾਲਾ ਦੇ ਐੱਸਐੱਚਓ ਚਰਨਜੀਤ ਸਿੰਘ ਨੇ ਦੱਸਿਆ ਕਿ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਜੋ ਕਿ ਧੂਰੀ ਤੋਂ ਚੱਲ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਜਾ ਰਹੀ ਸੀ। ਜਦੋਂ ਉਹ ਜੀ-ਮਾਲ ਬਰਨਾਲਾ ਨੇੜੇ ਪਹੁੰਚੀ ਤਾਂ ਕੱਟ ਦੇ ਨੇੜਿਓਂ ਆਟੋ ਜੋ ਕਿ ਪਾਣੀ ਦੀਆਂ ਬੋਤਲਾਂ ਲੈ ਕੇ ਨੇੜਲੇ ਪੈਲੇਸ ਵਿਖੇ ਜਾ ਰਿਹਾ ਸੀ। ਜਦੋਂ ਉਹ ਕੱਟ ਤੋਂ ਮੁੜਿਆ ਤਾਂ ਬੱਸ ਨਾਲ ਟਕਰਾ ਗਿਆ। ਜਿਸ ’ਚ ਆਟੋ ਚਾਲਕ ਮੋਹਿਤ ਜ਼ਖ਼ਮੀ ਹੋ ਗਿਆ ਅਤੇ ਆਟੋ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਅਤੇ ਬੱਸ ਦਾ ਵੀ ਇਕ ਸ਼ੀਸ਼ਾ ਟੁੱਟ ਗਿਆ। ਆਟੋ ਚਾਲਕ ਨੂੰ ਇਲਾਜ ਲਈ ਸਿਵਲ ਹਸਪਤਾਲ ਬਰਨਾਲਾ ਵਿਖੇ ਭੇਜਿਆ ਗਿਆ, ਸਵਾਰੀਆਂ ਨੂੰ ਦੂਜੀ ਬੱਸ ’ਚ ਸ਼ਿਫ਼ਟ ਕਰ ਦਿੱਤਾ ਗਿਆ ਹੈ।