ਮਹਾਂ ਰੈਲੀ ਦੀਆਂ ਤਿਆਰੀਆਂ ਸਬੰਧੀ ਭਾਜਪਾ ਆਗੂਆਂ ਵੱਲੋਂ ਇਕੱਤਰਤਾ
ਮਹਾਂ ਰੈਲੀ ਦੀਆਂ ਤਿਆਰੀਆਂ ਸਬੰਧੀ ਭਾਜਪਾ ਆਗੂਆਂ ਨੇ ਕੀਤੀ ਮੀਟਿੰਗ
Publish Date: Wed, 11 Mar 2026 06:44 PM (IST)
Updated Date: Wed, 11 Mar 2026 06:48 PM (IST)
ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ
ਬਰਨਾਲਾ : 14 ਮਾਰਚ ਨੂੰ ਮੋਗਾ ਵਿਖੇ ਹੋਣ ਵਾਲੀ ਵਿਸ਼ਾਲ ਰੈਲੀ ਦੀਆਂ ਤਿਆਰੀਆਂ ਨੂੰ ਲੈ ਕੇ ਭਾਜਪਾ ਕਿਸਾਨ ਮੋਰਚਾ ਪੰਜਾਬ ਵੱਲੋ ਮੋਗਾ ਭਾਜਪਾ ਦਫਤਰ ’ਚ ਮੀਟਿੰਗ ਕੀਤੀ ਗਈ। ਜਿਸ ’ਚ ਵਿਸ਼ੇਸ਼ ਤੌਰ ’ਤੇ ਭਾਜਪਾ ਪੰਜਾਬ ਕਿਸਾਨ ਮੋਰਚਾ ਪ੍ਰਧਾਨ ਦਰਸ਼ਨ ਸਿੰਘ ਨੈਣੇਵਾਲ ਵੀ ਮੌਜੂਦ ਰਹੇ। ਰੈਲੀ ਨੂੰ ਸਫਲ ਬਣਾਉਣ ਲਈ ਵਿਸਥਾਰ ਨਾਲ ਚਰਚਾ ਕੀਤੀ ਗਈ। ਇਸ ਤੋਂ ਇਲਾਵਾ ਰੈਲੀ ’ਚ ਵੱਧ ਤੋਂ ਵੱਧ ਸੰਖਿਆ ’ਚ ਸ਼ਮੂਲੀਅਤ ਯਕੀਨੀ ਬਣਾਉਣ ਲਈ ਪਾਰਟੀ ਵਰਕਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ। ਸਭ ਵਰਕਰਾਂ ਨੇ ਇਕਜੁੱਟ ਹੋ ਕੇ 14 ਮਾਰਚ ਦੀ ਮੋਗਾ ਰੈਲੀ ਨੂੰ ਇਤਿਹਾਸਕ ਬਣਾਉਣ ਦਾ ਸੰਕਲਪ ਲਿਆ। ਇਸ ਮੌਕੇ ਕਿਸਾਨ ਮੋਰਚਾ ਜਨਰਲ ਸੈਕਟਰੀ ਸਤਨਾਮ ਸਿੰਘ ਬਿੱਟਾ, ਕਰਨਪਾਲ ਸਿੰਘ ਗੋਲਡੀ, ਗੁਰਚਰਨ ਸਿੰਘ ਸੰਧੂ, ਜਸਵੰਤ ਸਿੰਘ ਸੁੱਖਲੱਧੀ, ਅਵਤਾਰ ਸਿੰਘ ਡਾਡੀਆ, ਹਰਮਿੰਦਰਸਿੰਘ, ਸੁਖਵੰਤ ਸਿੰਘ ਟਿਲੂ, ਬਲਵੰਤ ਸਿੰਘ, ਜਸਨਪ੍ਰੀਤ ਸਿੰਘ ਗੋਸਲ, ਬੋਹੜ ਸਿੰਘ ਗਿੱਲ, ਕਰਨੈਲ ਸਿੰਘ ਢਿੱਲੋਂ, ਜਗਜੀਤ ਸਿੰਘ ਮਿਲਖਾ, ਡਾ. ਅਵਤਾਰ ਸਿੰਘ, ਜਸਵੰਤ ਸਿੰਘ ਨਾਮਧਾਰੀ, ਗੁਰਮੀਤ ਸਿੰਘ ਚਹਿਲ ਆਦਿ ਹਾਜ਼ਰ ਸਨ।