ਬਰਨਾਲਾ ਪੁਲਿਸ ਦੀ ਵੱਡੀ ਸਫ਼ਲਤਾ: ਪਾਕਿਸਤਾਨੀ ਤੇ ਦੁਬਈ ਦੇ ਆਕਾਵਾਂ ਨਾਲ ਮਿਲ ਕੇ ਰਚੀ ਸੀ ਸਾਜ਼ਿਸ਼; ਲੱਖਾਂ ਦੀ ਠੱਗੀ ਮਾਰਨ ਵਾਲਾ ਗਿਰੋਹ ਕਾਬੂ
ਬਰਨਾਲਾ ਪੁਲਿਸ ਨੇ ਪਾਕਿਸਤਾਨ ਅਤੇ ਦੁਬੱਈ ’ਚ ਬੈਠੇ ਵਿਅਕਤੀਆਂ ਨਾਲ ਮਿਲਕੇ ਬਾਹਰਲੇ ਰਿਸਤੇਦਾਰ ਬਣਕੇ ਅਤੇ ਜਾਅਲੀ ਵੀਜ਼ੇ ਲਗਵਾਉਣ ਦੇ ਨਾਮ ਪਰ ਠੱਗੀਆਂ ਮਾਰਨ ਵਾਲੇ ਗਿਰੋਹ ਦਾ ਪਰਦਾਫ਼ਾਸ ਕਰਨ ’ਚ ਸਫਲਤਾ ਹਾਸਲ ਕੀਤੀ ਹੈ। ਡੀਐਸਪੀ ਸਿਟੀ ਸਤਵੀਰ ਸਿੰਘ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਐਸਐਸਪੀ ਬਰਨਾਲਾ ਮਹੁੰਮਦ ਸਰਫਰਾਜ਼ ਆਲਮ ਦੇ ਦਿਸ਼ਾ ਨਿਰੇਦਸਾਂ ਅਨੁਸਾਰ ਮਾੜੇ-ਅਨਸਰਾਂ ਪਰ ਕਰਵਾਈ ਕਰਦੇ ਹੋਏ ਬਰਨਾਲਾ ਪੁਲਿਸ ਵੱਲੋਂ ਪਾਕਿਸਤਾਨ ’ਚ ਬੈਠੇ ਵਿਅਕਤੀਆਂ ਨਾਲ ਮਿਲਕੇ ਬਾਹਰਲੇ ਰਿਸਤੇਦਾਰ ਬਣਕੇ ਅਤੇ ਜਾਅਲੀ ਵੀਜ਼ੇ ਲਗਵਾਉਣ ਦੇ ਨਾਮ ਪਰ ਫੇਕ ਵੱਟਸਐਪ ਨੰਬਰਾਂ ਦੀ ਅਤੇ ਮਿਊਲ ਬੈਂਕ ਅਕਾਊਟੈਂਸ ਦੀ ਵਰਤੋਂ ਕਰਕੇ ਠੱਗੀ
Publish Date: Tue, 03 Feb 2026 03:47 PM (IST)
Updated Date: Tue, 03 Feb 2026 03:49 PM (IST)

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ - ਬਰਨਾਲਾ ਪੁਲਿਸ ਨੇ ਪਾਕਿਸਤਾਨ ਅਤੇ ਦੁਬੱਈ ’ਚ ਬੈਠੇ ਵਿਅਕਤੀਆਂ ਨਾਲ ਮਿਲਕੇ ਬਾਹਰਲੇ ਰਿਸਤੇਦਾਰ ਬਣਕੇ ਅਤੇ ਜਾਅਲੀ ਵੀਜ਼ੇ ਲਗਵਾਉਣ ਦੇ ਨਾਮ ਪਰ ਠੱਗੀਆਂ ਮਾਰਨ ਵਾਲੇ ਗਿਰੋਹ ਦਾ ਪਰਦਾਫ਼ਾਸ ਕਰਨ ’ਚ ਸਫਲਤਾ ਹਾਸਲ ਕੀਤੀ ਹੈ। ਡੀਐਸਪੀ ਸਿਟੀ ਸਤਵੀਰ ਸਿੰਘ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਐਸਐਸਪੀ ਬਰਨਾਲਾ ਮਹੁੰਮਦ ਸਰਫਰਾਜ਼ ਆਲਮ ਦੇ ਦਿਸ਼ਾ ਨਿਰੇਦਸਾਂ ਅਨੁਸਾਰ ਮਾੜੇ-ਅਨਸਰਾਂ ਪਰ ਕਰਵਾਈ ਕਰਦੇ ਹੋਏ ਬਰਨਾਲਾ ਪੁਲਿਸ ਵੱਲੋਂ ਪਾਕਿਸਤਾਨ ’ਚ ਬੈਠੇ ਵਿਅਕਤੀਆਂ ਨਾਲ ਮਿਲਕੇ ਬਾਹਰਲੇ ਰਿਸਤੇਦਾਰ ਬਣਕੇ ਅਤੇ ਜਾਅਲੀ ਵੀਜ਼ੇ ਲਗਵਾਉਣ ਦੇ ਨਾਮ ਪਰ ਫੇਕ ਵੱਟਸਐਪ ਨੰਬਰਾਂ ਦੀ ਅਤੇ ਮਿਊਲ ਬੈਂਕ ਅਕਾਊਟੈਂਸ ਦੀ ਵਰਤੋਂ ਕਰਕੇ ਠੱਗੀਆਂ ਕਰਨ ਵਾਲੇ ਗਿਰੋਹ ਦਾ ਪਰਦਾਫ਼ਾਸ ਕੀਤਾ ਗਿਆ।
ਥਾਣਾ ਸਾਈਬਰ ਕਰਾਈਮ, ਬਰਨਾਲਾ ਵਿਖੇ ਬਾਹਰਲੇ ਰਿਸਤੇਦਾਰ ਬਣਕੇ 10 ਲੱਖ 19,000 ਰੁਪਏ ਠੱਗੀ ਮਾਰਨ ਸਬੰਧੀ ਮੁਦੱਈ ਮੁਕੱਦਮਾ ਆਤਮਾ ਸਿੰਘ ਪੁੱਤਰ ਨਾਹਰ ਸਿੰਘ ਵਾਸੀ ਲੋਹਗੜ, ਜਿਲ੍ਹਾ ਬਰਨਾਲਾ ਦੇ ਬਿਆਨ ਪਰ ਥਾਣਾ ਸਾਈਬਰ ਕ੍ਰਾਈਮ ਬਰਨਾਲਾ ’ਚ ਦਰਜ ਕੀਤਾ ਗਿਆ ਸੀ। ਜਿਸ ਤਹਿਤ ਕਾਰਵਾਈ ਕਰਦੇ ਹੋਏ 04 ਵਿਅਕਤੀਆਂ ਲਵਦੀਪ ਸਿੰਘ ਉਰਫ ਲਵਲੀ ਪੁੱਤਰ ਬਲਵੀਰ ਸਿੰਘ ਵਾਸੀ ਜੱਲੋਕੇ, ਮਮਦੋਟ ਹਿਠਾੜ, ਜਿਲ੍ਹਾ ਫਿਰੋਜ਼ਪੁਰ, ਮਲਕੀਤ ਸਿੰਘ ਉਰਫ ਕੀਤੂ ਪੁੱਤਰ ਬਲਵਿੰਦਰ ਵਾਸੀ ਜਲਕੇ, ਮਮਦੋਟ ਹਿਠਾੜ, ਜਿਲ੍ਹਾ ਫਿਰੋਜ਼ਪੁਰ, ਲਖਵਿੰਦਰ ਸਿੰਘ ਪੁੱਤਰ ਬਗੀਚਾ ਸਿੰਘ ਵਾਸੀ ਸੇਠਾ ਵਾਲਾ ਮਮਦੋਟ, ਹਿਠਾੜ, ਜਿਲ੍ਹਾ ਫਿਰੋਜ਼ਪੁਰ, ਸੁਖਪ੍ਰੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਛਾਂਗਾ ਖੁਰਦ, ਜਿਲ੍ਹਾ ਫਿਰੋਜ਼ਪੁਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਹ ਗੈਂਗ ਆਮ ਭੋਲੇ ਭਾਲੇ ਲੋਕਾਂ ਨੂੰ ਥੋੜਾ ਲਾਲਚ ਦੇ ਕੇ ਮਿਊਲ ਬੈਂਕ ਅਕਾਊਟੈਂਸ ਖੁਲਵਾਉਦੇ ਸਨ, ਫਿਰ ਇਹ ਗੈਂਗ ਫੇਕ ਵਟਸਐਪ ਨੰਬਰਾਂ +1(506) 406 8565 ਐਂਡ +60 16-403 2354) ਦੀ ਵਰਤੋਂ ਕਰਕੇ ਆਮ ਭੋਲੇ ਭਾਲੇ ਲੋਕਾਂ ਨੂੰ ਉਨ੍ਹਾਂ ਦੇ ਬਾਹਰਲੇ ਦੇਸ਼ ਦੇ ਰਿਸ਼ਤੇਦਾਰ ਬਣਕੇ ਅਤੇ ਬਾਹਰਲੇ ਦੇਸ਼ ਵੀਜ਼ਾ ਏਜੰਟ ਬਣਕੇ ਕਾਲ ਕਰਦੇ ਸਨ। ਫਿਰ ਉਨ੍ਹਾਂ ਲੋਕਾਂ ਨੂੰ ਗੁਮਰਾਹ ਕਰਕੇ ਮਿਊਲ ਬੈਂਕ ਅਕਾਊਟੈਂਸ ’ਚ ਪੈਸੇ ਪਵਾ ਲੈਦੇ ਸਨ।
ਪੰਜਾਬ ਤੋਂ ਇਲਾਵਾ ਬਾਹਰਲੇ ਹੋਰ ਰਾਜਾਂ ’ਚ ਵੀ ਠੱਗੀਆਂ ਮਾਰਦੇ ਸਨ। ਜਿਸ ਸਬੰਧੀ ਮੁਕੱਦਮਾਂ ਉਕਤ ਦੀ ਟੈਕਨੀਕਲ ਤਰੀਕੇ ਨਾਲ ਤਫਤੀਸ ਕੀਤੀ ਜਾ ਰਹੀ ਹੈ ਅਤੇ ਮੁਲਜਮਾਂ ਦੇ ਬੈਂਕ ਖਾਤਿਆਂ ਦੀ ਜਾਣਕਾਰੀ ਹਾਸਿਲ ਕੀਤੀ ਜਾ ਰਹੀ ਹੈ। ਜਿਨ੍ਹਾਂ ਦੀ ਹੁਣ ਤੱਕ ਦੀ ਪੁੱਛਗਿੱਛ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਮਲਕੀਤ ਸਿੰਘ ਉਰਫ ਕੀਤੂ ਮੈਕਸੀਕੋ ਤੋਂ ਡਿਪੋਰਟ ਹੋ ਕੇ ਆਇਆ ਹੈ ਜਿਥੋਂ ਇਸ ਦੇ ਲਿੰਕ ਪਾਕਿਸਤਾਨ ਅਤੇ ਦੁਬੱਈ ਵਿੱਚ ਬੈਠੇ ਵਿਅਕਤੀਆਂ ਨਾਲ ਹੋ ਗਏ ਸਨ। ਜਿਸ ਤੋਂ ਬਾਅਦ ਇਹਨਾਂ ਨੇ ਅਪਣਾ ਇੱਕ ਗਿਰੋਹ ਬਣਾਕੇ ਇਥੇ ਕੰਮ ਸੁਰੂ ਕਰ ਦਿੱਤਾ ਸੀ। ਬਰਨਾਲਾ ਪੁਲਿਸ ਨੇ ਜਨਤਾ ਨੂੰ ਅਪੀਲ ਕੀਤੀ ਹੈ ਕਿ ਉਹ ਕਿਸੇ ਵੀ ਅਣਜਾਣ ਕਾਲਰ, ਜਾਅਲੀ ਰਿਸ਼ਤੇਦਾਰਾਂ ਜਾਂ ਵੀਜ਼ਾ ਏਜੰਟਾਂ ਦੇ ਝਾਂਸੇ ਵਿੱਚ ਨਾ ਆਉਣ ਅਤੇ ਕਿਸੇ ਵੀ ਸ਼ੱਕੀ ਗਤੀਵਿਧੀ ਦੀ ਤੁਰੰਤ ਪੁਲਿਸ ਨੂੰ ਰਿਪੋਰਟ ਕਰਨ।