ਬਰਨਾਲਾ ਪ੍ਰਸ਼ਾਸਨ ਦਾ ਵੱਡਾ ਐਕਸ਼ਨ: 23 ਟ੍ਰੈਵਲ ਏਜੰਸੀਆਂ ਤੇ IELTS ਸੈਂਟਰਾਂ ਦੇ ਲਾਇਸੰਸ ਕੀਤੇ ਰੱਦ, ਜਾਣੋ ਕੀ ਹੈ ਪੂਰਾ ਮਾਮਲਾ
ਪੰਜਾਬ ਟਰੈਵਲ ਪ੍ਰੋਫੈਸ਼ਨਲਜ਼ ਰੈਗੂਲੇਸ਼ਨ ਰੂਲਜ਼ 2013 ਅਤੇ ਅਮੇਂਨਡਮੈਂਟ ਰੂਲਜ਼ 2014 (ਦ ਪੰਜਾਬ ਪ੍ਰੀਵੈਨਸ਼ਨ ਆਫ ਹਿਊਮਨ ਸਮੱਗਲਿੰਗ ਐਕਟ, 2012) ਹੇਠਾਂ ਜਾਰੀ ਵੱਖ-ਵੱਖ ਫ਼ਰਮਾਂ ਦੇ ਲਾਇਸੈਂਸ ਦਫ਼ਤਰ ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਰੱਦ ਕੀਤੇ ਗਏ ਹਨ। ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਬਰਨਾਲਾ ਵਿਵੇਕ ਕੁਮਾਰ ਮੋਦੀ ਵਲੋਂ ਜਾਰੀ ਹੁਕਮਾਂ ਤਹਿਤ ਸਬੰਧਤ ਲਾਈਸੈਂਸੀਆਂ ਵਲੋਂ ਲਾਈਸੈਂਸ ਰੱਦ ਕਰਨ ਦੀਆਂ ਦਿੱਤੀਆਂ ਗਈਆਂ ਦਰਖਾਸਤਾਂ, ਲਾਇਸੈਂਸ ਦੀ ਮਿਆਦ ਪੁੱਗਣ ਉਪਰੰਤ ਰੀਨਿਊ ਨਾ ਕਰਵਾਉਣ ਆਦਿ ਦੇ ਮੱਦੇਨਜ਼ਰ ਇਹ ਕਾਰਵਾਈ ਅਮਲ ’ਚ ਲਿਆਂਦੀ ਗਈ ਹੈ।
Publish Date: Wed, 10 Jun 2026 04:11 PM (IST)
Updated Date: Wed, 10 Jun 2026 04:13 PM (IST)

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ - ਪੰਜਾਬ ਟਰੈਵਲ ਪ੍ਰੋਫੈਸ਼ਨਲਜ਼ ਰੈਗੂਲੇਸ਼ਨ ਰੂਲਜ਼ 2013 ਅਤੇ ਅਮੇਂਨਡਮੈਂਟ ਰੂਲਜ਼ 2014 (ਦ ਪੰਜਾਬ ਪ੍ਰੀਵੈਨਸ਼ਨ ਆਫ ਹਿਊਮਨ ਸਮੱਗਲਿੰਗ ਐਕਟ, 2012) ਹੇਠਾਂ ਜਾਰੀ ਵੱਖ-ਵੱਖ ਫ਼ਰਮਾਂ ਦੇ ਲਾਇਸੈਂਸ ਦਫ਼ਤਰ ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਰੱਦ ਕੀਤੇ ਗਏ ਹਨ। ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਬਰਨਾਲਾ ਵਿਵੇਕ ਕੁਮਾਰ ਮੋਦੀ ਵਲੋਂ ਜਾਰੀ ਹੁਕਮਾਂ ਤਹਿਤ ਸਬੰਧਤ ਲਾਈਸੈਂਸੀਆਂ ਵਲੋਂ ਲਾਈਸੈਂਸ ਰੱਦ ਕਰਨ ਦੀਆਂ ਦਿੱਤੀਆਂ ਗਈਆਂ ਦਰਖਾਸਤਾਂ, ਲਾਇਸੈਂਸ ਦੀ ਮਿਆਦ ਪੁੱਗਣ ਉਪਰੰਤ ਰੀਨਿਊ ਨਾ ਕਰਵਾਉਣ ਆਦਿ ਦੇ ਮੱਦੇਨਜ਼ਰ ਇਹ ਕਾਰਵਾਈ ਅਮਲ ’ਚ ਲਿਆਂਦੀ ਗਈ ਹੈ।
ਇਨ੍ਹਾਂ ਰੱਦ ਕੀਤੇ ਗਏ ਲਾਇਸੈਂਸਾਂ ਦੇ ਵੇਰਵੇ ਇਸ ਪ੍ਰਕਾਰ ਹਨ।M/s ਗਲੋਬਲ ਸਟੱਡੀ ਪੁਆਇੰਟ, ਆਸ਼ੀਸ਼ ਸਿੰਗਲਾ ਅਤੇ ਹਿਮਾਂਸ਼ੂ ਬਾਂਸਲ ਦੇ ਨਾਮ 'ਤੇ ਜਾਰੀ ਆਈਲੈਟਸ ਅਤੇ ਕੰਸਲਟੈਂਸੀ ਦੇ ਲਾਈਸੈਂਸ ਨੰਬਰ 241/MA/DM/BNL ਅਤੇ 242/MA/DM/BNL ਰੱਦ ਕਰ ਦਿੱਤੇ ਗਏ ਹਨ। M/s ਜੇ.ਐਸ. ਬ੍ਰਿਟਿਸ਼ ਅਕੈਡਮੀ ਜੇ.ਐਸ. ਇਮੀਗ੍ਰੇਸ਼ਨ ਬਲਰਾਮ ਸਿੰਘ ਦੇ ਨਾਮ 'ਤੇ ਜਾਰੀ ਆਈਲੈਟਸ ਇੰਸਟੀਚਿਊਟ ਅਤੇ ਕੰਸਲਟੈਂਸੀ ਦੇ ਲਾਈਸੈਂਸ ਨੰਬਰ 170/MA/DM/BNL ਅਤੇ 169/MA/DM/BNL ਰੱਦ ਕੀਤੇ ਗਏ ਹਨ। M/s ਬਾਂਸਲ ਕੰਸਲਟੈਂਟਸ ਮੁਕੰਦ ਲਾਲ ਬਾਂਸਲ ਦੇ ਨਾਮ 'ਤੇ ਜਾਰੀ ਟਰੈਵਲ ਏਜੰਟ ਦਾ ਲਾਈਸੈਂਸ ਨੰਬਰ 28/MA/DM/BNL ਰੱਦ ਕੀਤਾ ਗਿਆ ਹੈ। M/s ਰੁਦਰਾ ਐਜੂਕੌਨ ਰੋਹਿਤ ਕਾਂਸਲ ਅਤੇ ਰਾਹੁਲ ਗੋਇਲ (ਤਪਾ) ਦੇ ਨਾਮ 'ਤੇ ਜਾਰੀ ਕੰਸਲਟੈਂਸੀ ਅਤੇ ਆਈਲੈਟਸ ਦੇ ਲਾਈਸੈਂਸ ਨੰਬਰ 218/MA/DM/BNL ਅਤੇ 219/MA/DM/BNL ਰੱਦ ਕਰ ਦਿੱਤੇ ਗਏ ਹਨ।
M/s ਵਰਥ ਇਮੀਗ੍ਰੇਸ਼ਨਜ਼ ਰਾਜਵੀਰ ਕੌਰ ਦੇ ਨਾਮ 'ਤੇ ਜਾਰੀ ਆਈਲੈਟਸ ਅਤੇ ਕੰਸਲਟੈਂਸੀ ਦੇ ਲਾਈਸੈਂਸ ਨੰਬਰ 194/DM/BRN/MA ਅਤੇ 195/DM/BRN/MA ਰੱਦ ਕੀਤੇ ਗਏ ਹਨ। M/s ਅਰਬਨ ਸਕੂਲ ਆਫ਼ ਇੰਗਲਿਸ਼/ਅਰਬਨ ਐਜੂਕੇਸ਼ਨ ਕੰਸਲਟੈਂਟਸ ਪ੍ਰਾਈਵੇਟ ਲਿਮਟਿਡ ਪਵਨਦੀਪ ਸਿੰਘ ਵੜੈਚ ਅਤੇ ਹਰਪ੍ਰੀਤ ਕੌਰ ਵੜੈਚ ਦੇ ਨਾਮ 'ਤੇ ਜਾਰੀ ਕੰਸਲਟੈਂਸੀ, ਟਰੈਵਲ ਏਜੰਟ ਅਤੇ ਆਈਲੈਟਸ ਕੋਚਿੰਗ ਦੇ ਲਾਈਸੈਂਸ ਨੰਬਰ 191/MA/DM/BNL, 373/MA/DM/BNL ਅਤੇ 122/MA/DM/BNL ਰੱਦ ਕੀਤੇ ਗਏ ਹਨ। M/s ਈ ਸਟਾਰ (E Star) ਆਈਲੈਟਸ ਐਂਡ ਇਮੀਗ੍ਰੇਸ਼ਨ ਕੰਸਲਟੈਂਸੀ ਬਰਿੰਦਰ ਸਿੰਘ (ਸਹਿਣਾ) ਦੇ ਨਾਮ 'ਤੇ ਜਾਰੀ ਕੰਸਲਟੈਂਸੀ ਅਤੇ ਆਈਲੈਟਸ ਕੋਚਿੰਗ ਦੇ ਲਾਈਸੈਂਸ ਨੰਬਰ 176/MA/DM/BNL ਅਤੇ 177/MA/DM/BNL ਰੱਦ ਕੀਤੇ ਗਏ ਹਨ। M/s ਏ.ਪੀ (AP) ਸਲਿਊਸ਼ਨਜ਼ ਪਿਊਸ਼ ਗਰਗ (ਤਪਾ) ਦੇ ਨਾਮ 'ਤੇ ਜਾਰੀ ਕੰਸਲਟੈਂਸੀ ਅਤੇ ਟਿਕਟਿੰਗ ਏਜੰਟ ਦੇ ਲਾਈਸੈਂਸ ਨੰਬਰ 186/MA/DM/BNL ਅਤੇ 187/MA/DM/BNL ਰੱਦ ਕੀਤੇ ਗਏ ਹਨ। M/s ਹਾਈਫਾਈ ਇਮੀਗ੍ਰੇਸ਼ਨ ਆਸ਼ਿਮਾ ਕਾਂਸਲ ਦੇ ਨਾਮ 'ਤੇ ਜਾਰੀ ਕੰਸਲਟੈਂਸੀ ਦਾ ਲਾਈਸੈਂਸ ਨੰਬਰ 330/MA/DM/BNL ਰੱਦ ਕੀਤਾ ਗਿਆ ਹੈ।
M/s ਕੈਨ-ਅਮਰੀਕਾ ਐਜੂਕੇਸ਼ਨਜ਼ ਸਤਨਾਮ ਸਿੰਘ ਦੇ ਨਾਮ 'ਤੇ ਜਾਰੀ ਆਈਲੈਟਸ ਕੋਚਿੰਗ ਦਾ ਲਾਈਸੈਂਸ ਨੰਬਰ 66/MA/DM/BNL ਰੱਦ ਕੀਤਾ ਗਿਆ ਹੈ। M/s ਬੀ.ਐਸ (B.S) ਟ੍ਰੇਡ ਟੈਸਟ ਸੈਂਟਰ ਰਮਨਦੀਪ ਸਿੰਘ ਅਤੇ ਬਲਵੀਰ ਸਿੰਘ ਦੇ ਨਾਮ 'ਤੇ ਜਾਰੀ ਟਰੈਵਲ ਏਜੰਟ ਦਾ ਲਾਈਸੈਂਸ ਨੰਬਰ 79/MA/DM/BNL ਰੱਦ ਕੀਤਾ ਗਿਆ ਹੈ। M/s ਦਾ ਕੈਨਵਸ (THE CANVAS) ਮਿਸ ਅਵਨੀਤ ਕੌਰ ਦੇ ਨਾਮ 'ਤੇ ਜਾਰੀ ਆਈਲੈਟਸ ਕੋਚਿੰਗ ਦਾ ਲਾਈਸੈਂਸ ਨੰਬਰ 87/MA/DM/BNL ਰੱਦ ਕੀਤਾ ਗਿਆ ਹੈ। M/s ਅਚੀਵਰਸ ਪੁਆਇੰਟਸ (Achievers Points) ਪਿਊਸ਼ ਗਰਗ ਅਤੇ ਨੀਨਾ ਰਾਣੀ ਦੇ ਨਾਮ 'ਤੇ ਜਾਰੀ ਆਈਲੈਟਸ ਕੋਚਿੰਗ ਦਾ ਲਾਈਸੈਂਸ ਨੰਬਰ 134/MA/DM/BNL ਰੱਦ ਕੀਤਾ ਗਿਆ ਹੈ। M/s ਭਾਰਤੀ (Bharty) ਸਲਿਊਸ਼ਨਜ਼ ਪ੍ਰੀਤੀ ਭਾਰਤੀ (ਤਪਾ) ਦੇ ਨਾਮ 'ਤੇ ਜਾਰੀ ਆਈਲੈਟਸ ਇੰਸਟੀਚਿਊਟ ਅਤੇ ਕੰਸਲਟੈਂਸੀ ਦੇ ਲਾਈਸੈਂਸ ਨੰਬਰ 198/DM/BRN/MA ਅਤੇ 199/DM/BRN/MA ਰੱਦ ਕੀਤੇ ਗਏ ਹਨ।