- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਿੰਡ ਧੌਲਾ ਤੋਂ ਫਤਿਹਗੜ੍ਹ ਛੰਨਾਂ ਰੋਡ ’ਤੇ ਸਥਿੱਤ ਗਰਾਸਨ ਇੰਡਸਟਰੀਜ ਨਾਮ ਦੀ ਫੈਕਟਰੀ ਦੀ ਸ਼ਿਕਾਇਤ ਉਪਰੰਤ ਸਹਾਇਕ ਡਾਇਰੈਕਟਰ ਆਫ਼ ਫੈਕਟਰੀਜ਼ ਸਾਹਿਲ ਗੋਇਲ ਵਲੋਂ ਟੀਮ ਸਮੇਤ ਚੈਕਿੰਗ ਕਰਕੇ ਫੈਕਟਰੀ ਪ੍ਰਬੰਧਕਾਂ ਨੂੰ ਨੋਟਿਸ ਜਾਰੀ ਕਰਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਦਿੰਦੇ ਹੋਏ ਗ੍ਰਾਮ ਪੰਚਾਇਤ ਧੌਲਾ ਦੇ ਸਾਬਕਾ ਪੰਚਾਇਤ ਮੈਂਬਰ ਕੁਲਦੀਪ ਸਿੰਘ ਰਾਜੂ ਧੌਲਾ ਨੇ ਦੱਸਿਆ ਕਿ ਉਕਤ ਫੈਕਟਰੀ ਵਲੋਂ ਕਾਨੂੰਨੀ ਨਿਯਮਾਂ ਦੀ ਉਲੰਘਣਾ ਕਰਕੇ ਇਲਾਕਾ ਨਿਵਾਸੀਆਂ ਅਤੇ ਫੈਕਟਰੀ ਵਿਚ ਕੰਮ ਕਰਦੇ ਕਾਮਿਆਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ।

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ। ਪਿੰਡ ਧੌਲਾ ਤੋਂ ਫਤਿਹਗੜ੍ਹ ਛੰਨਾਂ ਰੋਡ ’ਤੇ ਸਥਿੱਤ ਗਰਾਸਨ ਇੰਡਸਟਰੀਜ ਨਾਮ ਦੀ ਫੈਕਟਰੀ ਦੀ ਸ਼ਿਕਾਇਤ ਉਪਰੰਤ ਸਹਾਇਕ ਡਾਇਰੈਕਟਰ ਆਫ਼ ਫੈਕਟਰੀਜ਼ ਸਾਹਿਲ ਗੋਇਲ ਵਲੋਂ ਟੀਮ ਸਮੇਤ ਚੈਕਿੰਗ ਕਰਕੇ ਫੈਕਟਰੀ ਪ੍ਰਬੰਧਕਾਂ ਨੂੰ ਨੋਟਿਸ ਜਾਰੀ ਕਰਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਦਿੰਦੇ ਹੋਏ ਗ੍ਰਾਮ ਪੰਚਾਇਤ ਧੌਲਾ ਦੇ ਸਾਬਕਾ ਪੰਚਾਇਤ ਮੈਂਬਰ ਕੁਲਦੀਪ ਸਿੰਘ ਰਾਜੂ ਧੌਲਾ ਨੇ ਦੱਸਿਆ ਕਿ ਉਕਤ ਫੈਕਟਰੀ ਵਲੋਂ ਕਾਨੂੰਨੀ ਨਿਯਮਾਂ ਦੀ ਉਲੰਘਣਾ ਕਰਕੇ ਇਲਾਕਾ ਨਿਵਾਸੀਆਂ ਅਤੇ ਫੈਕਟਰੀ ਵਿਚ ਕੰਮ ਕਰਦੇ ਕਾਮਿਆਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ।
ਜਿਸ ਸਬੰਧੀ ਉਨ੍ਹਾਂ ਸਬੰਧਿਤ ਵਿਭਾਗਾਂ ਦੇ ਉੱਚ ਅਧਿਕਾਰੀਆਂ ਨੂੰ ਦਰਖਾਸਤ ਦੇ ਕੇ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਸੀ। ਸਹਾਇਕ ਡਾਇਰੈਕਟਰ ਆਫ਼ ਫੈਕਟਰੀਜ਼ ਸਾਹਿਲ ਗੋਇਲ ਵਲੋਂ ਟੀਮ ਸਮੇਤ ਫੈਕਟਰੀ ਦੀ ਚੈਕਿੰਗ ਕਰਕੇ ਫੈਕਟਰੀ ਪ੍ਰਬੰਧਕਾਂ ਨੂੰ ਦਿੱਤੇ ਗਏ ਨੋਟਿਸ ਰਾਹੀ ਉਨ੍ਹਾਂ ਨੇ ਦੱਸਿਆ ਹੈ ਕਿ ਚੈਕਿੰਗ ਦੋਰਾਨ ਫੈਕਟਰੀ ਪ੍ਰਬੰਧਕਾਂ ਨੇ ਫੈਕਟਰੀ ਲਾਇਸੰਸ, ਫੈਕਟਰੀ ਦੇ ਨਕਸ਼ੇ ਫਰਮ ਪ੍ਰਵਾਨਿਤ, ਫੈਕਟਰੀ ਦਾ ਕੋਈ ਰਜਿਸਟਰ, ਵੈਲਫੇਅਰ ਫੰਡ ਜਮਾ ਕਰਵਾਉਣ ਸਬੰਧੀ ਰਿਕਾਰਡ, ਸਲਾਨਾ ਰਿਟਰਨ, ਫੈਕਟਰੀ ਵਿਚ ਕੰਮ ਕਰਦੇ ਕਿਰਤੀਆਂ ਦਾ ਮੈਡੀਕਲ ਰਿਕਾਰਡ, ਮੁੱਢਲੀ ਸਹਾਇਤਾ ਸਬੰਧੀ ਰਿਕਾਰਡ, ਪੀਣ ਵਾਲੇ ਪਾਣੀ ਦੀ ਰਿਕਾਰਡ ਦੀ ਟੈਸਟਿੰਗ ਰਿਪੋਰਟ, ਬਾਥਰੂਮਾਂ ’ਚ ਗੰਦਗੀ, ਫਾਇਰ ਬ੍ਰਿਗੇਡ ਵਿਭਾਗ ਦੀ ਐੱਨ.ਓ.ਸੀ, ਵਰਕ ਰੂਮ ਦੀ ਵੈਟੀਲੇਸ਼ਨ ਸਬੰਧੀ ਰਿਕਾਰਡ, ਮਸ਼ੀਨਾਂ ਦੀ ਅਰਥਿੰਕ ਦਾ ਰਿਕਾਰਡ, ਮਸ਼ੀਨਾਂ ਦੀਆਂ ਬੈਲਟਾਂ ਅਸਰੱਖਿਤ ਆਦਿ ਕੁਝ ਵੀ ਰਿਕਾਰਡ ਚੈਕਿੰਗ ਟੀਮ ਨੂੰ ਨਹੀਂ ਦਿੱਤਾ ਗਿਆ।
ਜਿਸ ਕਰਕੇ ਉਕਤ ਖਾਮੀਆਂ ਸਬੰਧੀ ਫੈਕਟਰੀ ਪ੍ਰਬੰਧਕਾਂ ਨੂੰ ਨੋਟਿਸ ਭੇਜ ਕੇ ਸਬੰਧਿਤ ਵਿਭਾਗ ਨੇ 15 ਦਿਨਾਂ ਦੇ ਅੰਦਰ ਜਵਾਬ ਮੰਗਿਆ ਸੀ। ਜਵਾਬ ਨਾ ਮਿਲਣ ਦੀ ਸੂਰਤ ਵਿਚ ਡਾਇਰੈਕਟਰ ਆਫ਼ ਫੈਕਟਰੀਜ਼ ਪੰਜਾਬ ਦੇ ਹੁਕਮਾਂ ਅਨੁਸਾਰ ਫੈਕਟਰੀਜ਼ ਐਕਟ 1948 ਅਤੇ ਐਕਟ 2020 ਅਧੀਨ ਕਾਰਵਾਈ ਕਰਨ ਦੀ ਚਿਤਾਵਨੀ ਦਿੱਤੀ ਗਈ ਹੈ। ਫੈਕਟਰੀ ਨੂੰ ਨੋਟਿਸ ਜਾਰੀ ਹੋਇਆ 15 ਦਿਨਾਂ ਦਾ ਸਮਾਂ ਵੀ ਲੰਘ ਚੁਕਿਆ ਹੈ ਪਰ ਸਬੰਧਿਤ ਵਿਭਾਗ ਦੇ ਅਧਿਕਾਰੀਆਂ ਨੇ ਬਣਦੀ ਅਗਲੇਰੀ ਕਾਨੂੰਨੀ ਕਾਰਵਾਈ ਕਰਨ ਤੋਂ ਚੁਪਧਾਰੀ ਹੋਈ ਹੈ।
ਉਨ੍ਹਾਂ ਨੇ ਦੱਸਿਆ ਕਿ ਉਕਤ ਫੈਕਟਰੀ ਨੂੰ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਸਹਾਇਕ ਡਾਇਰੈਕਟਰ ਆਫ਼ ਫੈਕਟਰੀਜ ਬਰਨਾਲਾ ਵਲੋਂ ਵੀ ਨੋਟਿਸ ਜਾਰੀ ਕੀਤਾ ਜਾ ਚੁਕਿਆ ਹੈ ਪਰ ਸਬੰਧਿਤ ਵਿਭਾਗਾਂ ਦੇ ਅਧਿਕਾਰੀ ਸਿਰਫ਼ ਨੋਟਿਸ ਭੇਜ ਕੇ ਹੀ ਚੁਧ ਧਾਰ ਲੈਂਦੇ ਹਨ। ਉਨ੍ਹਾਂ ਪੰਜਾਬ ਸਰਕਾਰ ਅਤੇ ਡੀ.ਸੀ. ਬਰਨਾਲਾ ਤੋਂ ਮੰਗ ਕੀਤੀ ਹੈ ਕਿ ਇਲਾਕਾ ਨਿਵਾਸੀਆਂ ਦੀ ਸਿਹਤ ਨਾਲ ਖਿਲਵਾੜ ਕਰਕੇ ਚਲਾਈ ਜਾ ਰਹੀ ਫੈਕਟਰੀ ਖਿਲਾਫ਼ ਕਾਰਵਾਈ ਕੀਤੀ ਜਾਵੇ। ਜੇਕਰ ਉਕਤ ਫੈਕਟਰੀ ਖਿਲਾਫ਼ ਸਕਾਇਤ ਨਾ ਕੀਤੀ ਜਾਂਦੀ ਤਾਂ ਕੋਈ ਕਾਰਵਾਈ ਨਹੀਂ ਹੋਣੀ ਸੀ।