ਗੋਲਡ ਮੈਡਲ ਜੇਤੂ ਅਰਸ਼ਪ੍ਰੀਤ ਕੌਰ ਦਾ ਪਿੰਡ ਪੁੱਜਣ ’ਤੇ ਸਵਾਗਤ
ਅਰਸਪ੍ਰੀਤ ਨੇ ਕਿੱਕ ਬਾਕਸਿੰਗ ’ਚੋਂ ਜਿੱਤਿਆ ਗੋਲਡ ਮੈਡਲ
Publish Date: Wed, 01 Apr 2026 08:23 PM (IST)
Updated Date: Wed, 01 Apr 2026 08:25 PM (IST)
ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ
ਬਰਨਾਲਾ : ਕਿਸੇ ਨੇ ਸੱਚ ਹੀ ਕਿਹਾ ਕਿ ਕੁੜੀਆਂ ਕਿਸੇ ਨਾਲੋਂ ਘੱਟ ਨਹੀਂ, ਉਹ ਮੁੰਡਿਆਂ ਨਾਲੋਂ ਵਧ ਕੇ ਹਰ ਖੇਤਰ ’ਚ ਤਰੱਕੀਆਂ ਕਰ ਰਹੀਆਂ ਹਨ, ਅਜਿਹੀ ਹੀ ਇੱਕ ਮਿਸਾਲ ਧਨੌਲਾ ਵਾਸੀ ਅਰਸ਼ਪ੍ਰੀਤ ਕੌਰ ਨੇ ਕਾਇਮ ਕੀਤੀ ਹੈ। ਜਿਸ ਨੇ ਕਿੱਤ ਬਾਕਸਿੰਗ ’ਚੋਂ ਗੋਲਡ ਮੈਡਲ ਜਿੱਤ ਕੇ ਮਾਪਿਆਂ ਤੇ ਇਲਾਕੇ ਦਾ ਨਾਂ ਰੋਸ਼ਨ ਕੀਤਾ ਹੈ। ਪਿੰਡ ਪੁੱਜਣ ’ਤੇ ਅਰਸ਼ਪ੍ਰੀਤ ਕੌਰ ਦਾ ਪਿੰਡ ਵਾਸੀਆਂ ਤੇ ਪਰਿਵਾਰਕ ਮੈਂਬਰਾਂ ਨੇ ਗਲ ’ਚ ਹਾਰ ਪਾ ਕੇ ਭਰਵਾਂ ਸਵਾਗਤ ਕੀਤਾ। ਖਿਡਾਰਨ ਅਰਸ਼ਪ੍ਰੀਤ ਕੌਰ ਨੇ ਦੱਸਿਆ ਕਿ ਇਹ ਖੇਡਾਂ ਤਾਮਿਲਨਾਡੂ ਵਿੱਚ ਹੋਈਆਂ ਹਨ, ਜਿਸ ’ਚ ਦੇਸ਼ ਭਰ ਦੀਆਂ ਸਟੇਟਾਂ ਦੇ ਖਿਡਾਰੀ ਪਹੁੰਚੇ ਸਨ। ਕਿੱਕ ਬਾਕਸਿੰਗ ਗੇਮ ਵਿੱਚੋਂ ਉਨ੍ਹਾਂ ਗੋਲਡ ਮੈਡਲ ਜਿੱਤ ਕੇ ਆਪਣੇ ਧਨੌਲੇ ਦਾ ਨਾਂ ਉੱਚਾ ਕੀਤਾ। ਇਸ ਮੌਕੇ ਅਰਸ਼ਪ੍ਰੀਤ ਸ਼ਰਮਾ ਦੀ ਮਾਤਾ ਵੀਨਾ ਰਾਣੀ ਨੇ ਦੱਸਿਆ ਕਿ ਸਾਨੂੰ ਸਾਡੀ ਧੀ ’ਤੇ ਪੂਰਾ ਮਾਣ ਹੈ, ਜਿਸ ਨੇ ਸਾਡਾ ਹੀ ਨਹੀਂ ਅਤੇ ਸਾਰੇ ਧਨੋਲੇ ਦਾ ਨਾਂ ਦੇਸ਼ ਭਰ ਵਿੱਚ ਉੱਚਾ ਕੀਤਾ ਹੈ। ਉਸ ਤੋਂ ਬਾਅਦ ਖੁੱਲੀ ਗੱਡੀ ਰਾਹੀਂ ਢੋਲ ਵਜਾਉਂਦਿਆਂ ਮੁਹੱਲਾ ਵਾਸੀਆਂ ਅਤੇ ਸ਼ਹਿਰ ਵਾਸੀਆਂ ਦੇ ਨਾਲ ਘਰ ਨੂੰ ਲਿਜਾਇਆ ਗਿਆ। ਵਿਦਿਆਰਥਣ ਵੱਲੋਂ ਇਹ ਮੁਕਾਮ ਹਾਸਲ ਕਰਨ ’ਤੇ ਇਲਾਕੇ ’ਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ਤੇ ਲੜਕੀ ਤੇ ਉਸ ਮਾਪਿਆਂ ਨੂੰ ਵਧਾਈ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਰਿਹਾ।