- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜੀ ਹੋਲੀ ਹਾਰਟ ਵੱਲੋਂ ਮੈਰਾਥਨ ਅਤੇ ਸਾਈਕਲਿੰਗ 19 ਅਪ੍ਰੈਲ ਨੂੰ

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਜੀ. ਹੋਲੀ ਹਾਰਟ ਪਬਲਿਕ ਸਕੂਲ, ਮਹਿਲ ਕਲਾਂ ਅਤੇ ਸੀਟੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਖੇਡਾਂ ਅਤੇ ਸਰੀਰਕ ਤੰਦਰੁਸਤੀ ਅਤੇ ਬੱਚਿਆਂ ਨੂੰ ਨਸਿਆਂ ਦੀ ਭੈੜੀ ਦਲਦਲ ਤੋਂ ਦੂਰ ਰੱਖਣ ਤੇ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਦੂਰ ਰੱਖਣ ਲਈ ਪੰਜਾਬ ਸਰਕਾਰ ਵੱਲੋਂ ਸੁਰੂ ਕੀਤੇ ਯੁੱਧ ਨਸ਼ਿਆਂ ਵਿਰੁੱਧ ਦੇ ਬੈਨਰ ਹੇਠ 19 ਅਪ੍ਰੈਲ ਐਤਵਾਰ ਨੂੰ ਇੱਕ ਵਿਸ਼ਾਲ ਮੈਰਾਥਨ ਅਤੇ ਸਾਈਕਲਿੰਗ ਈਵੈਂਟ ਕਰਵਾਇਆ ਜਾ ਰਿਹਾ ਹੈ। ਉਕਤ ਸਮਾਗਮ ਦੇ ਸ਼ੁਰੂ ਹੋਣ ਦਾ ਸਮਾਂ ਸਵੇਰੇ 5 ਵਜੇ (ਬੱਸ ਸਟੈਂਡ ਮਹਿਲ ਕਲਾਂ) ਤੋਂ ਸ਼ੁਰੂ ਹੋ ਕੇ ਸਕੂਲ ’ਚ ਪਹੁੰਚੇਗੀ। ਜਿਸ ’ਚ ਇਲਾਕੇ ਦੇ ਬਹੁਤ ਸਾਰੇ ਵਰਗਾਂ ਦੇ ਲੋਕ ਅਤੇ ਵਿਦਿਆਰਥੀ ਆਪਣੀ ਸਮੂਲੀਅਤ ਕਰ ਲੋਕਾਂ ਨੂੰ ਇੱਕ ਚੰਗਾ ਸੁਨੇਹਾ ਅਤੇ ਇੱਕ ਚੰਗੇ ਸਮਾਜ ਨੂੰ ਸਿਰਜਣ ’ਚ ਆਪਣੀ ਭੂਮਿਕਾ ਦਰਜ ਕਰਵਾਉਣਗੇ। ਇਹ ਸਮੁੱਚੀ ਜਾਣਕਾਰੀ ਪੱਤਰਕਾਰਾਂ ਨੂੰ ਸਕੂਲ ਪ੍ਰਿੰਸੀਪਲ ਮੈਡਮ ਗਤਿਕਾ ਸ਼ਰਮਾ ਤੇ ਵਾਇਸ ਪ੍ਰਿੰਸੀਪਲ ਮੈਡਮ ਪਰਦੀਪ ਕੌਰ ਗਰੇਵਾਲ ਨੇ ਦਿੱਤੀ। ਇਸ ਮੌਕੇ ਪਰਦੀਪ ਗਰੇਵਾਲ ਨੇ ਦੱਸਿਆ ਕਿ ਉਕਤ ਸਮਾਗਮ ’ਚ ਸਮਾਜ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰਨਗੀਆਂ। ਜਿਨ੍ਹਾਂ ’ਚ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ, ਮੈਂਬਰ ਪਾਰਲੀਮੈਂਟ ਮੀਤ ਹੇਅਰ, ਐੱਮਐੱਲਏ ਕੁਲਵੰਤ ਪੰਡੋਰੀ, ਡੀਸੀ ਬਰਨਾਲਾ ਹਰਪ੍ਰੀਤ ਸਿੰਘ, ਐੱਸਐੱਸਪੀ ਬਰਨਾਲਾ ਮੁਹੰਮਦ ਸਰਫਰਾਜ ਆਲਮ, ਡੀਐੱਸਪੀ ਸਬ ਡਵੀਜ਼ਨ ਮਹਿਲ ਕਲਾਂ ਜਸਪਾਲ ਸਿੰਘ, ਐੱਸਡੀਐੱਮ ਮਹਿਲ ਕਲਾਂ ਕ੍ਰਿਤਿਕਾ ਗੋਇਲ, ਐੱਸਡੀਐੱਮ ਤਪਾ ਆਯੂਸ਼ ਗੋਇਲ ਤੇ ਡਾਇਰੈਕਟਰ ਅਮਨਦੀਪ ਟਾਂਗਰੀ ਤੋਂ ਇਲਾਵਾ ਸਮੁੱਚੇ ਮਹਿਲ ਕਲਾਂ ਇਲਾਕੇ ਦੀਆਂ ਸਤਿਕਾਰ ਯੋਗ ਸ਼ਖ਼ਸੀਅਤਾਂ ਸ਼ਿਰਕਤ ਕਰਨਗੀਆਂ।