- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗੁਰਦੁਆਰਾ ਪਤਾਸ਼ਾਹੀ ਨੌਵੀ ਪਿੰਡ ਸੇਖਾ ਵਿਖੇ ਸਲਾਨਾ ਜੋੜਾ ਮੇਲਾ ਸੰਪਨ

- ਧਾਰਮਿਕ ਮੁਕਾਬਲਿਆਂ ਦੇ ਜੇਤੂਆਂ ਦਾ ਕੀਤਾ ਵਿਸ਼ੇਸ਼ ਸਨਮਾਨ
ਨਵਦੀਪ ਸੇਖਾ, ਪੰਜਾਬੀ ਜਾਗਰਣ
ਬਰਨਾਲਾ : ਗੁਰਦੁਆਰਾ ਪਾਤਸ਼ਾਹੀ ਨੌਵੀ ਪਿੰਡ ਸੇਖਾ ਵਿਖੇ ਸਲਾਨਾ 74ਵਾਂ ਤਿੰਨ ਰੋਜ਼ਾ ਜੋੜ ਮੇਲਾ ਸ਼ਰਧਾਪੂਰਵਕ ਮਨਾਇਆ ਗਿਆ। ਸਮਾਗਮ ਦੌਰਾਨ ਦੂਰੋਂ-ਨੇੜਿਓਂ ਵੱਡੀ ਗਿਣਤੀ ’ਚ ਸੰਗਤਾਂ ਨੇ ਹਾਜ਼ਰੀ ਲਗਵਾਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੈਨੇਜਰ ਜੀਤ ਸਿੰਘ ਤੇ ਪ੍ਰਧਾਨ ਬਹਾਦੁਰ ਸਿੰਘ ਨੇ ਦੱਸਿਆ ਕਿ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਆਗਮਨ ਦਿਵਸ ਨੂੰ ਸਮਰਪਿਤ 22, 23 ਤੇ 24 ਪੋਹ ਦਾ ਸਾਲਾਨਾ 74ਵਾਂ ਜੋੜ ਮੇਲਾ ਗੁਰਦੁਆਰਾ ਪਾਤਸ਼ਾਹੀ ਨੌਵੀਂ ਸੇਖਾ ਬਰਨਾਲਾ ਵਿਖੇ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾਂਦਾ ਹੈ। 5 ਜਨਵਰੀ ਨੂੰ ਮਹਾਨ ਨਗਰ ਕੀਰਤਨ ਸਜਾਇਆ ਗਿਆ। ਇਸ ਉਪਰੰਤ ਭਾਈ ਧਰਮ ਸਿੰਘ ਦੀਵਾਨ ਹਾਲ ਵਿਖੇ ਮਹਾਨ ਗੁਰਮਤਿ ਸਮਾਗਮ ਸਜਾਏ ਗਏ। ਜਿਸ ’ਚ ਪੰਥ ਪ੍ਰਸਿੱਧ ਕੀਰਤਨੀਏ ਰਾਗੀ, ਢਾਡੀ, ਕਵੀਸਰੀ ਜੱਥਿਆਂ ਨੇ ਆਪਣੀ ਹਾਜ਼ਰੀ ਲਗਵਾਈ। ਅਖ਼ੀਰਲੇ ਦਿਨ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਤਿੰਨੇ ਦਿਨ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।
ਸਟੇਜ ਸੈਕਟਰੀ ਦੀ ਸੇਵਾ ਤਿੰਨੇ ਦਿਨ ਹਰਮਿੰਦਰ ਸਿੰਘ ਹੈਪੀ ਵੱਲੋਂ ਨਿਭਾਈ ਗਈ। ਇਸ ਮੌਕੇ ਸਰਦਾਰੀਆਂ ਯੂਥ ਕਲੱਬ ਵੱਲੋਂ ਬੱਚਿਆਂ ਦੇ ਦਸਤਾਰ ਮੁਕਾਬਲੇ, ਲੜਕੇ-ਲੜਕੀਆਂ ਦੇ ਲੰਬੇ ਕੇਸ ਮੁਕਾਬਲੇ, ਗੁਰਬਾਣੀ ਕੰਠ ਮੁਕਾਬਲੇ ਕਰਵਾਏ ਗਏ। ਜੇਤੂ ਵਿਦਿਆਰਥੀਆਂ ਨੂੰ ਮਾਣ ਸਨਮਾਨ ਦਿੱਤਾ ਗਿਆ। ਇਸ ਮਹਾਨ ਗੁਰਮਤਿ ਸਮਾਗਮ ’ਚ ਸੰਗਤਾਂ ਨੇ ਹੁੰਮ ਹੁੰਮਾ ਕੇ ਹਾਜ਼ਰੀਆਂ ਭਰੀਆਂ। ਉਨ੍ਹਾਂ ਇਸ ਮਹਾਨ ਗੁਰਮਤਿ ਸਮਾਗਮ ਜੋੜ ਮੇਲੇ ਅੰਦਰ ਸੰਬੋਧਨ ਕਰਦਿਆਂ ਸੰਗਤਾਂ ਦੇ ਠਾਠਾਂ ਮਾਰਦੇ ਇਕੱਠ ਦਾ ਵਿਸ਼ੇਸ਼ ਧੰਨਵਾਦ ਕੀਤਾ। ਇਸ ਮੌਕੇ ਪ੍ਰਧਾਨ ਬਹਾਦੁਰ ਸਿੰਘ, ਮੈਂਬਰ ਅਮਰਜੀਤ ਸਿੰਘ, ਮੀਤ ਮੈਨੇਜਰ ਸੋਹਣ ਸਿੰਘ ਕੱਟੂ, ਹੈੱਡ ਗ੍ਰੰਥੀ ਇੰਦਰਜੀਤ ਸਿੰਘ, ਗ੍ਰੰਥੀ ਗੁਰਪ੍ਰੀਤ ਸਿੰਘ, ਰਾਗੀ ਹਰਪ੍ਰੀਤ ਸਿੰਘ, ਸਰਦਾਰੀਆਂ ਯੂਥ ਕਲੱਬ ਦੇ ਪ੍ਰਧਾਨ ਸਮਰਜੀਤ ਸਿੰਘ ਮਾਨ, ਮੈਂਬਰ ਬਲਜਿੰਦਰ ਸਿੰਘ ਬੰਟੀ, ਭਿੰਦਰ ਸਿੰਘ ਭਿੰਦਾ, ਸਰਪੰਚ ਜਗਸੀਰ ਸਿੰਘ ਮੱਖਣ, ਜਗਤਾਰ ਸਿੰਘ ਤਾਰਾ ਤੋਂ ਇਲਾਵਾ ਜਗਦੇਵ ਸਿੰਘ ਜ਼ਿਲ੍ਹਾ ਸੰਮਤੀ ਮੈਂਬਰ ਸਮੁੱਚੇ ਪੰਚਾਇਤ ਮੈਂਬਰ ਤੋਂ ਇਲਾਵਾ ਸਾਬਕਾ ਸੰਸਦੀ ਸਕੱਤਰ ਸੰਤ ਬਲਵੀਰ ਸਿੰਘ ਘੁੰਨਸ, ਐੱਸਜੀਪੀਸੀ ਮੈਂਬਰ ਜਥੇਦਾਰ ਪਰਮਜੀਤ ਸਿੰਘ ਖਾਲਸਾ, ਜਰਨੈਲ ਸਿੰਘ ਭੋਤਨਾ, ਰਾਗੀ ਜਰਨੈਲ ਸਿੰਘ, ਬਾਬਾ ਕ੍ਰਿਸ਼ਨ ਮੁਨੀ ਜੀ, ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ, ਆਮ ਆਦਮੀ ਪਾਰਟੀ ਵੱਲੋਂ ਹਰਿੰਦਰ ਸਿੰਘ ਧਾਲੀਵਾਲ, ਗੁਰਾ ਸਿੰਘ ਜ਼ਿਲ੍ਹਾ ਮੀਤ ਪ੍ਰਧਾਨ, ਚੇਅਰਮੈਨ ਰਾਮ ਤੀਰਥ ਸਿੰਘ ਮੰਨਾ, ਸ਼੍ਰੋਮਣੀ ਅਕਾਲੀ ਦਲ ਸ੍ਰੀ ਅੰਮ੍ਰਿਤਸਰ ਵੱਲੋਂ ਦਰਸ਼ਨ ਸਿੰਘ ਮੰਡੇਰ, ਬਲਦੇਵ ਸਿੰਘ, ਗੁਰਦੀਪ ਸਿੰਘ ਬਾਠ, ਜੋਧਾ ਸਿੰਘ, ਮੈਨੇਜਰ ਕੁਲਦੀਪ ਸਿੰਘ, ਜਗਰਾਜ ਸਿੰਘ ਬੈਂਕ ਮੈਨੇਜਰ ਆਦਿ ਹਾਜ਼ਰ ਸਨ।