ਐੱਸਐੱਨ ਆਰੀਆ ਹਾਈ ਸਕੂਲ ’ਚ ਵਿਸਾਖੀ ਦਾ ਦਿਹਾੜਾ ਮਨਾਇਆ
ਐਸ.ਐਨ.ਆਰੀਆ ਹਾਈ ਸਕੂਲ 'ਚ ਵਿਸਾਖੀ ਦਾ ਦਿਹਾੜਾ ਮਨਾਇਆ
Publish Date: Wed, 15 Apr 2026 05:15 PM (IST)
Updated Date: Wed, 15 Apr 2026 05:18 PM (IST)
ਦੀਪਕ ਬਾਂਸਲ, ਪੰਜਾਬੀ ਜਾਗਰਣ ਤਪਾ ਮੰਡੀ : ਐੱਸਐੱਨ ਆਰੀਆ ਹਾਈ ਸਕੂਲ ਤਪਾ ਦੇ ਵਿਹੜੇ ਵਿਸਾਖੀ ਦਾ ਦਿਹਾੜਾ ਧੂਮਧਾਮ ਨਾਲ ਮਨਾਇਆ ਗਿਆ। ਸਕੂਲ ਦੇ ਵਿਦਿਆਰਥੀ ਪੰਜਾਬੀ ਪਹਿਰਾਵੇ ’ਚ ਸੱਜ ਧੱਜ ਕੇ ਪਹੁੰਚੇ ਹੋਏ ਸਨ। ਬੱਚਿਆਂ ਵੱਲੋਂ ਇਸ ਮੌਕੇ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ। ਜਿਸ ’ਚ ਲੜਕੀਆਂ ਵੱਲੋਂ ਗਿੱਧਾ ਅਤੇ ਮੁੰਡਿਆਂ ਵੱਲੋਂ ਭੰਗੜਾ ਪੇਸ਼ ਕੀਤਾ ਗਿਆ। ਸਕੂਲ ਦੀ ਮੁੱਖ ਅਧਿਆਪਕਾ ਅਲਕਾ ਕੌਸ਼ਲ ਨੇ 13 ਅਪ੍ਰੈਲ 1699 ਨੂੰ ਵਿਸਾਖੀ ਵਾਲੇ ਦਿਨ ਸ੍ਰੀ ਗੁਰੂ ਗੋਬਿੰਦ ਸਿੱਘ ਵੱਲੋਂ ਕੀਤੀ ਖਾਲਸਾ ਪੰਥ ਦੀ ਸਿਰਜਣਾ ਅਤੇ 13 ਅਪ੍ਰੈਲ 1919 ਨੂੰ ਜਲਿਆਂ ਵਾਲੇ ਬਾਗ ਦੇ ਖੂਨੀ ਸਾਕੇ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਇਹ ਤਿਉਹਾਰ ਹਾੜੀ ਦੀਆਂ ਫਸਲਾਂ ਨੂੰ ਵਾਢੀ ਪੈਣ ਦਾ ਵੀ ਉਤਸਵ ਵੀ ਹੈ ਜੋ ਦੇਸ਼ ਭਰ ’ਚ ਮਨਾਇਆ ਜਾਂਦਾ ਹੈ। ਵਿਦਿਆਰਥੀਆਂ ’ਚ ਲੱਡੂ ਵੰਡੇ ਗਏ ਅਤੇ ਦੁਪਹਿਰ ਦਾ ਛੋਲੇ ਪੂਰੀਆਂ ਦਾ ਲੰਗਰ ਵੀ ਵਰਤਾਇਆ ਗਿਆ। ਇਸ ਮੌਕੇ ਸਕੂਲ ਵਿਦਿਆਰਥੀ ਅਤੇ ਸੋਨੀ ਕੁਮਾਰੀ, ਪਰਮਜੀਤ ਕੌਰ, ਰਮਨ ਕੌਰ ਅਤੇ ਸਿਮਰਨਜੀਤ ਕੌਰ ਸਕੂਲ ਟੀਚਰ ਆਦਿ ਹਾਜ਼ਰ ਸਨ।