ਆਰੀਆਭੱਟਾ ਕਾਲਜ ਦਾ ਨਤੀਜਾ ਰਿਹਾ ਸ਼ਾਨਦਾਰ
ਆਰੀਆਭੱਟਾ ਕਾਲਜ ਦਾ ਬੀਸੀਏ ਸਮੈਸਟਰ ਦੂਜਾ ਦਾ ਨਤੀਜਾ ਰਿਹਾ ਸ਼ਾਨਦਾਰ
Publish Date: Wed, 04 Feb 2026 04:24 PM (IST)
Updated Date: Wed, 04 Feb 2026 04:26 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਆਰੀਆਭੱਟਾ ਕਾਲਜ ਦਾ ਬੀਸੀਏ ਸਮੈਸਟਰ ਦੂਜਾ ਦਾ ਨਤੀਜਾ ਸ਼ਾਨਦਾਰ ਰਿਹਾ। ਕਾਲਜ ਦੇ ਚੇਅਰਮੈਨ ਰਾਕੇਸ਼ ਕੁਮਾਰ ਗੁਪਤਾ ਨੇ ਦੱਸਿਆ ਕਿ ਰਮਨਦੀਪ ਕੌਰ ਪੁੱਤਰੀ ਹਰਬਖਸ਼ੀਸ਼ ਸਿੰਘ ਨੇ 79.33% ਨੰਬਰਾਂ ਨਾਲ ਪਹਿਲਾ ਸਥਾਨ, ਅਮਨਦੀਪ ਕੌਰ ਪੁੱਤਰੀ ਹਰਦੀਪ ਸਿੰਘ ਨੇ 76.5% ਨੰਬਰਾਂ ਨਾਲ ਦੂਜਾ ਸਥਾਨ ਅਤੇ ਜਸ਼ਨਪ੍ਰੀਤ ਕੌਰ ਪੁੱਤਰੀ ਅੰਗਰੇਜ ਸਿੰਘ ਨੇ 76.5% ਨੰਬਰਾਂ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਸ਼ਾਨਦਾਰ ਪ੍ਰਾਪਤੀ ’ਤੇ, ਕਾਲਜ ਦੇ ਚੇਅਰਮੈਨ ਇੰਜੀਨੀਅਰ ਆਰਕੇ ਗੁਪਤਾ, ਡਾਇਰੈਕਟਰ ਡਾ. ਅਜੈ ਮਿੱਤਲ, ਡੀਨ (ਅਕਾਦਮਿਕ) ਡਾ. ਭਵੇਤ ਗਰਗ ਤੇ ਮੈਨੇਜਮੈਂਟ ਮੈਂਬਰ ਰਾਜੀਵ ਮੰਗਲਾ, ਵਿੱਕੀ ਸਿੰਗਲਾ, ਇੰਦਰਪਾਲ ਗੋਇਲ, ਹਰਭਜਨ ਸਿੰਘ, ਮੋਹਿਤ ਮੰਗਲਾ, ਨਰੇਸ਼ ਕੁਮਾਰ ਨੇ ਕੰਪਿਊਟਰ ਵਿਭਾਗ ਦੇ ਮੁਖੀ ਪ੍ਰੋ. ਰਜਨੀਸ਼ ਨਰੂਲਾ, ਅਕਾਦਮਿਕ ਇੰਚਾਰਜ ਪ੍ਰੋ. ਜਸਪ੍ਰੀਤ ਕੌਰ, ਕਲਾਸ ਇੰਚਾਰਜ ਪ੍ਰੋ. ਜਸਵੀਰ ਕੌਰ, ਸਮੁੱਚੇ ਸਟਾਫ ਅਤੇ ਵਿਦਿਆਰਥੀਆਂ ਨੂੰ ਸ਼ਾਨਦਾਰ ਨਤੀਜਿਆਂ ਲਈ ਵਧਾਈ ਦਿੱਤੀ।