ਸਾਫ਼-ਸੁਥਰਾ ਵਾਤਾਵਰਣ ਤੇ ਆਧੁਨਿਕ ਤਕਨੀਕਾਂ ਦੇ ਰਹੀ ਅਭੈ ਓਸਵਾਲ ਟਿਊਨਸ਼ਿਪ
ਸਾਫ਼ ਸੁਥਰਾ ਵਾਤਾਵਰਨ ਤੇ ਅਧੁਨਿਕ ਤਕਨੀਕਾਂ ਨਾਲ ਲੈਬ ਅਭੈ ਓਸਵਾਲ ਟਿਊਨਸਿੱਪ ਬਰਨਾਲਾ
Publish Date: Wed, 11 Feb 2026 04:15 PM (IST)
Updated Date: Wed, 11 Feb 2026 04:17 PM (IST)

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ ਬਰਨਾਲਾ : ਬਰਨਾਲਾ ਰਾਏਕੋਟ ਰੋਡ ’ਤੇ ਸਥਿਤ 52 ਏਕੜ ’ਚ ਬਣੀ ਅਭੈ ਓਸਵਾਲ ਟਾਊਨਸ਼ਿਪ ਲੋਕਾਂ ਨੂੰ ਇੱਕ ਚੰਗਾ ਤੇ ਸਾਫ਼-ਸੁਥਰਾ ਵਾਤਾਵਰਣ ਦੇਣ ’ਚ ਜਿੱਥੇ ਮੋਹਰੀ ਰੋਲ ਅਦਾ ਕਰ ਰਿਹਾ ਹੈ, ਉੱਥੇ ਹੀ ਇਸ ਟਾਊਨਸ਼ਿਪ ’ਚ ਆਧੁਨਿਕ ਤਕਨੀਕ ਨਾਲ ਬਣਾਏ ਜਾ ਰਹੇ ਰਿਹਾਇਸ਼ੀ ਮਕਾਨ ਵੀ ਲੋਕਾਂ ਦੀ ਖਿੱਚ ਦਾ ਕੇਂਦਰ ਬਣ ਰਹੇ ਹਨ। ਅਭੈ ਓਸਵਾਲ ਟਾਊਨਸ਼ਿਪ ਅੱਜ ਦੇ ਸਮੇਂ ’ਚ ਹਰ ਪੱਖ ਤੋਂ ਇੱਕ ਬਿਹਤਰੀਨ ਸਥਾਨ ਬਣ ਚੁੱਕੀ ਹੈ। ਇਸ ਸਬੰਧੀ ਰੋਹਿਤ ਜਿੰਦਲ ਪ੍ਰਮੋਟਰ ਅਭੈ ਓਸਵਾਲ ਟਾਊਨਸ਼ਿਪ ਬਰਨਾਲ ਤੇ ਖੁਸ਼ਹਾਲ ਸਿੰਗਲਾ ਸ਼ੀਤੂ ਰੌਮਾਣਾ ਪ੍ਰਮੋਟਰ ਅਭੈ ਟਾਊਨਸ਼ਿਪ ਬਰਨਾਲਾ ਨੇ ਸਾਂਝੇ ਤੌਰ ’ਤੇ ਦੱਸਿਆ ਕਿ ਟਾਊਨਸ਼ਿਪ ’ਚ ਚੌੜੀਆਂ ਸੜਕਾਂ ਤੇ ਗ੍ਰੀਨ ਬੈਲਟ ਨਾਲ ਲੈਸ ਹੈ। ਵਾਤਾਵਰਣ ਨੂੰ ਧਿਆਨ ’ਚ ਰੱਖਦੇ ਹੋਏ ਟਾਊਨਸ਼ਿਪ ਦੇ ਵੱਡੇ ਹਿੱਸੇ ਨੂੰ ਹਰਿਆਵਲ ਲਈ ਸਮਰਪਿਤ ਕੀਤਾ ਗਿਆ ਹੈ। ਸਮੱਸਿਆ ਦੇ ਮੱਦੇਨਜਰ ਸੀਸੀਟੀਵੀ ਕੈਮਰੇ ਤੇ ਸਿਖਲਾਈ ਪ੍ਰਾਪਤ ਸੁਰੱਖਿਆ ਗਾਰਡਾਂ ਦੀ ਤਾਇਨਾਤੀ ਨਾਲ ਇਹ ਇਕ ਕਮਿਊਨਿਟੀ ਗੈਦਰਿੰਗ ਲਈ ਸ਼ਾਨਦਾਰ ਕਲੱਬ ਹਾਊਸ ਬਣਾਇਆ ਜਾ ਰਿਹਾ ਹੈ। ਸ਼ਹਿਰ ਦੀ ਭੀੜ-ਭੜੱਕੇ ਤੋਂ ਦੂਰ, ਇੱਥੇ ਬਿਜਲੀ ਦੀਆਂ ਤਾਰਾਂ ਦਾ ਜਾਲ ਨਹੀਂ ਦਿਖਾਈ ਦੇਵੇਗਾ, ਕਿਉਂਕਿ ਸਾਰਾ ਸਿਸਟਮ ਅੰਡਰਗਰਾਊਂਡ ਹੈ। ਉਨ੍ਹਾਂ ਕਿਹਾ ਕਿ ਇਕ ਮਜ਼ਬੂਤ ਸਮਾਜ ਦੇ ਨਿਰਮਾਣ ਲਈ ਹਰ ਵਰਗ ਨੂੰ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ। ਬਰਨਾਲਾ ਦੀ ਜਨਤਾ ’ਚ ਓਸਵਾਲ ਟਾਊਨਸ਼ਿਪ ਭਰੋਸੇ ਦਾ ਦੂਜਾ ਨਾਂ ਬਣ ਚੁੱਕੀ ਹੈ। ਉਨ੍ਹਾਂ ਕਿਹਾ ਕਿ ਅਭੈ ਓਸਵਾਲ ਟਾਊਨਸ਼ਿਪ ’ਚ ਹਰ ਤਰ੍ਹਾਂ ਦੀ ਸਹੂਲਤ ਲੋਕਾਂ ਲਈ ਮੁਹੱਈਆ ਕਰਵਾਈ ਗਈ ਹੈ। ਟਾਊਨਿਸ਼ਿਪ ਹਰ ਸਮੇਂ ਲੋਕਾਂ ਨੂੰ ਬਿਹਤਰੀਨ ਸਹੂਲਤਾਂ ਦੇਣ ਲਈ ਬਚਨਵੱਧ ਰਹੇਗੀ।