ਬੱਚਿਆਂ ਨੇ ਇੱਕ ਰੋਜ਼ਾ ਵਿੱਦਿਅਕ ਟੂਰ ਲਾਇਆ
ਬੱਚਿਆਂ ਦਾ ਇੱਕ ਰੋਜਾ ਵਿੱਦਿਅਕ ਟੂਰ ਲਗਾਇਆ
Publish Date: Wed, 08 Apr 2026 04:29 PM (IST)
Updated Date: Wed, 08 Apr 2026 04:32 PM (IST)

ਜਸਵੀਰ ਸਿੰਘ ਵਜੀਦਕੇ, ਪੰਜਾਬੀ ਜਾਗਰਣ ਮਹਿਲ ਕਲਾਂ : ਸਰਕਾਰੀ ਪ੍ਰਾਇਮਰੀ ਸਕੂਲ ਕਲਾਲ ਮਾਜਰਾ ਦੀ ਬੱਚਿਆਂ ਦਾ ਇੱਕ ਰੋਜ਼ਾ ਵਿੱਦਿਅਕ ਟੂਰ ਸਰਹੰਦ ਅਤੇ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਲਿਜਾਇਆ ਗਿਆ। ਸਕੂਲ ਮੁਖੀ ਸੁਖਪਾਲ ਸਿੰਘ ਨੇ ਦੱਸਿਆ ਕਿ ਇਸ ਸਮੇਂ ਬੱਚਿਆਂ ਨੂੰ ਗੁਰਦੁਆਰਾ ਸ੍ਰੀ ਜੋਤੀ ਸਰੂਪ ਅਤੇ ਸ੍ਰੀ ਫਤਿਹਗੜ੍ਹ ਸਾਹਿਬ ਦੇ ਦਰਸ਼ਨ ਕਰਵਾਏ ਗਏ। ਬੱਚਿਆਂ ਨੂੰ ਇਸ ਇਤਿਹਾਸਿਕ ਅਸਥਾਨ ਬਾਰੇ ਜਾਣਕਾਰੀ ਦਿੱਤੀ ਗਈ। ਬੱਚਿਆਂ ਨੂੰ ਇਸ ਸਮੇਂ ਠੰਡਾ ਬੁਰਜ, ਦੀਵਾਨ ਟੋਡਰ ਮੱਲ ਦੀ ਹਵੇਲੀ, ਸਰਹੰਦ ਵਿਖੇ ਆਮ ਖਾਸ ਬਾਗ ਦਿਖਾਇਆ ਗਿਆ। ਬੱਚਿਆਂ ਨੂੰ ਗੁਰਦੁਆਰਾ ਸ੍ਰੀ ਕਰਮਸਰ ਰਾੜਾ ਸਾਹਿਬ, ਗੁਰਦੁਆਰਾ ਸ੍ਰੀ ਟਾਹਲੀਆਣਾ ਸਾਹਿਬ ਰਾਏਕੋਟ ਦੇ ਵੀ ਦਰਸ਼ਨ ਕਰਵਾਏ ਗਏ। ਬੱਚਿਆਂ ਨੇ ਜਿੱਥੇ ਟੂਰ ਦੌਰਾਨ ਇਤਿਹਾਸਿਕ ਜਾਣਕਾਰੀ ਇਕੱਠੀ ਕੀਤੀ ਉੱਥੇ ਹੀ ਬੱਚਿਆਂ ਨੇ ਇਸ ਟੂਰ ਦਾ ਪੂਰਾ ਆਨੰਦ ਮਾਣਿਆ। ਟੂਰ ਦੌਰਾਨ ਬੱਚਿਆਂ ਨੂੰ ਗੁਲਾਬ ਸਿੱਧੂ ਪੰਜਾਬੀ ਗਾਇਕ ਸਰਹੰਦ ਵਿਖੇ ਮਿਲੇ। ਉਨ੍ਹਾਂ ਨੇ ਬੱਚਿਆਂ ਨੂੰ ਗੀਤ ਸੁਣਾ ਕੇ ਉਨ੍ਹਾਂ ਦਾ ਮਨੋਰੰਜਨ ਕੀਤਾ ਅਤੇ ਉਨ੍ਹਾਂ ਨਾਲ ਇੱਕ ਯਾਦਗਾਰੀ ਫੋਟੋ ਵੀ ਕਰਵਾਈ। ਬੱਚਿਆਂ ਨੇ ਸਰਹੰਦ ਵਿੱਚ ਬਣੇ ਆਮ ਖਾਸ ਬਾਗ ਵਿੱਚ ਪੁਰਾਤਨ ਇਮਾਰਤਾਂ ਨੂੰ ਦੇਖਿਆ ਅਤੇ ਉੱਥੇ ਕਾਫੀ ਸਮਾਂ ਘੁੰਮ ਕੇ ਆਨੰਦ ਮਾਣਿਆ। ਬੱਚਿਆਂ ਲਈ ਇਹ ਟੂਰ ਇਕ ਯਾਦਗਾਰੀ ਸਾਬਤ ਹੋਇਆ। ਇਸ ਸਮੇਂ ਟੂਰ ਦੌਰਾਨ ਅਮਨਪ੍ਰੀਤ ਸਿੰਘ, ਸਵਰਨਜੀਤ ਕੌਰ, ਜਸਪ੍ਰੀਤ ਕੌਰ, ਸੋਮਾ ਕੌਰ, ਜਗਨਦੀਪ ਕੌਰ, ਰਾਜ ਰਾਣੀ ਤੇ ਰਣਜੀਤ ਕੌਰ ਸ਼ਾਮਲ ਸਨ।